Breaking News
Home / ਦੁਨੀਆ / ਬਾਰਬੀਕਿਊ ‘ਚ ਲੋਕਾਂ ਨੂੰ ਮਿਲਿਆ ਆਪਣੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ

ਬਾਰਬੀਕਿਊ ‘ਚ ਲੋਕਾਂ ਨੂੰ ਮਿਲਿਆ ਆਪਣੇ ਪ੍ਰਤੀਨਿਧੀਆਂ ਨਾਲ ਮਿਲਣ ਦਾ ਮੌਕਾ

ਬਰੈਂਪਟਨ : ਲੰਘੇ ਦਿਨੀਂ ਇਕ ਸ਼ਾਨਦਾਰ ਕਮਿਊਨਿਟੀ ਬਾਰਬੀਕਿਊ ਨੂੰ ਪੀਸਕੀਪਿੰਗ ਕੋਰਟ ਵਿਚ ਵੈਲਿਊ ਆਫ ਹੰਬਰ ਲਾਈਫ ਵੈਸਟਹੋਮਜ਼ ਅੋਨਰਸ ਐਸੋਸੀਏਸ਼ਨ ਦੁਆਰਾ ਆਯੋਜਿਤ ਕੀਤਾ ਗਿਆ। ਇਸ ਸਫਲ ਆਯੋਜਨ ਵਿਚ 450 ਤੋਂ ਜ਼ਿਆਦਾ ਲੋਕਾਂ ਨੇ ਹਿੱਸਾ ਲਿਆ ਅਤੇ ਆਪਣੇ ਜਨ ਪ੍ਰਤੀਨਿਧੀਆਂ ਨਾਲ ਮੁਲਾਕਾਤ ਕੀਤੀ ਅਤੇ ਆਪਣੀਆਂ ਸਮੱਸਿਆਵਾਂ ਦੇ ਬਾਰੇ ਵਿਚ ਦੱਸਿਆ। ਇਸ ਦੌਰਾਨ ਬੱਚਿਆਂ ਦੇ ਮਨੋਰੰਜਨ ਦਾ ਵਿਸ਼ੇਸ਼ ਪ੍ਰਬੰਧ ਕੀਤਾ ਗਿਆ ਸੀ। ਬੱਚਿਆਂ ਨੇ ਵੀ ਇਨ੍ਹਾਂ ਵਿਚ ਵਧ ਚੜ੍ਹ ਕੇ ਹਿੱਸਾ ਲਿਆ, ਜਿਸ ਵਿਚ ਬਾਊਂਸੀ ਕਾਸਲ, ਵਾਟਰ ਗਨ ਫਾਈਨ, ਫੇਸ ਪੇਂਟਿੰਗ ਅਤੇ ਬਾਸਕਟਬਾਲ ਸ਼ੂਟਿੰਗ ਏਰੀਆ ਸ਼ਾਮਲ ਹੈ। ਉਥੇ ਨੇਬਰਹੁੱਡ ਵਾਚ ਟੀਮ ਨੇ ਸਾਰੇ ਲੋਕਾਂ ਨੂੰ ਆਪਣੇ ਆਸ-ਪਾਸ ਹੋ ਰਹੀਆਂ ਗਤੀਵਿਧੀਆਂ ਦੇ ਬਾਰੇ ਵਿਚ ਚੌਕਸ ਰਹਿਣ ਅਤੇ ਪੁਲਿਸ ਐਂਡ ਪ੍ਰਸ਼ਾਸਨ ਨੂੰ ਸੂਚਿਤ ਕਰਨ ਦੇ ਮਾਧਿਅਮਾਂ ਬਾਰੇ ਦੱਸਿਆ। ਆਯੋਜਨ ਵਿਚ ਬਰੈਂਪਟਨ ਫਾਇਰ ਨੂੰ ਵੀ ਸੱਦਾ ਦਿੱਤਾ ਗਿਆ ਸੀ। ਇਸ ਮੌਕੇ ‘ਤੇ ਰੀਜ਼ਨਲ ਕਾਊਂਸਲਰ ਵਾਰਡ ਨੰਬਰ 9 ਅਤੇ 10 ਤੋਂ ਜੌਹਨ ਸੁਪਰੋਵਰੀ, ਰਾਜ ਗਰੇਵਾਲ ਐਮਪੀ ਬਰੈਂਪਟਨ ਈਸਟ, ਹਰਿੰਦਰ ਮੱਲ੍ਹੀ ਐਮਪੀਪੀ ਬਰੈਂਪਟਨ ਸਪਰਿੰਗਡੇਲ ਅਤੇ ਢਿੱਲੋਂ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ। ਲੋਕਾਂ ਨੇ ਆਪਣੀਆਂ ਮੰਗਾਂ ਦੀ ਸੂਚੀ ਵੀ ਉਹਨਾਂ ਨੂੰ ਸੌਂਪੀ। ਲੋਕਾਂ ਨੇ ਕਿਹਾ ਕਿ ਗੋਰਡਨ ਰੈਂਡਲ ਡ੍ਰਾਈਵ ‘ਤੇ ਲਾਈਟਾਂ ਦਾ ਉਚਿਤ ਪ੍ਰਬੰਧ ਕੀਤਾ ਜਾਵੇ। ਲੋਕਾਂ ਨੇ ਸਥਾਨਕ ਐਮਪੀ ਕੋਲੋਂ ਚਿਲਡਰਨ ਫਿਟਨੈਸ ਟੈਕਸ ਕ੍ਰੈਡਿਟ ਵਿਚ ਪਰਿਵਾਰਾਂ ਦੀ ਮੱਦਦ ਮੰਗੀ।
ਨਸਲੀ ਹਿੰਸਾ ਦੇ ਮਾਮਲੇ ‘ਚ ਇਕ ਗ੍ਰਿਫ਼ਤਾਰ
ਬਰੈਂਪਟਨ : ਪੀਲ ਰੀਜਨਲ ਪੁਲਿਸ ਪ੍ਰੋਫੈਸ਼ਨਲ ਸਟੈਂਡਰਜ਼ ਬਿਊਰੋ ਦੇ ਕਾਂਸਟੇਬਲ ਰਾਜਵੀਰ ਘੁੰਮਣ ਦੇ ਖਿਲਾਫ਼ ਹੋਈ ਜਾਂਚ ਤੋਂ ਬਾਅਦ ਉਸ ਨੂੰ ਘਰੇਲੂ ਹਿੰਸਾ ਦਾ ਮਾਮਲਾ ਦਰਜ ਕੀਤਾ ਗਿਆ ਹੈ। ਇਸ ਦੇ ਨਾਲ ਹੀ ਉਸ ‘ਤੇ ਕਿਸੇ ਦੇ ਨਾਲ ਜੋਰ ਜ਼ਬਰਦਸਤੀ ਦੇ ਨਾਲ ਬੰਧਕ ਬਣਾਉਣਾ ਅਤੇ 5000 ਡਾਲਰ ਦੀ ਧੋਖਾਧੜੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ। ਕਾਂਸਟੇਬਲ ਰਾਜਵੀਰ ਘੁੰਮਣ ਨੂੰ ਓਨਟਾਰੀਓ ਪੁਲਿਸ ਸਰਵਿਸਿਜ਼ ਐਕਟ ਦੇ ਤਹਿਤ ਤਨਖਾਹ ਸਮੇਤ ਸਸਪੈਂਡ ਕਰ ਦਿੱਤਾ ਗਿਆ ਹੈ। ਉਹ ਅਗਲੇ ਹੁਕਮਾਂ ਤੱਕ ਡਿਊਟੀ ‘ਤੇ ਨਹੀਂ ਆ ਸਕੇਗਾ। ਰਾਜਵੀਰ ਨੇ 21 ਅਗਸਤ ਨੂੰ ਏ ਗ੍ਰੇਨਵਿਲਾ ਐਂਡ ਵਿਲੀਅਮ ਡੇਵਿਸ ਕੋਰਟਹਾਊਸ ‘ਚ ਪੇਸ਼ ਵੀ ਦਿੱਤੀ ਹੈ।
ਚੀਫ ਜੈਨੀਫਰ ਇਵਾਂਸ ਨੇ ਕਿਹਾ ਕਿ ਪੀਲ ਰੀਜਨਲ ਪੁਲਿਸ ‘ਚ ਕਿਸੇ ਵੀ ਅਧਿਕਾਰੀ ਜਾਂ ਕਰਮੀ ਦਾ ਇਸ ਤਰ੍ਹਾਂ ਦਾ ਵਿਵਹਾਰ ਕਿਸੀ ਵੀ ਤਰ੍ਹਾਂ ਨਾਲ ਸਹਿਨ ਨਹੀਂ ਕੀਤਾ ਜਾ ਸਕਦਾ। ਮਾਮਲੇ ਦੀ ਜਾਂਚ ਤੋਂ ਬਾਅਦ ਆਰੋਪ ਲਗਾਏ ਗਏ ਹਨ। ਅਧਿਕਾਰੀ ਅਤੇ ਹੋਰ ਲੋਕਾਂ ‘ਤੇ ਵੀ ਇਕ ਬਰਾਬਰ ਕਾਨੂੰਨ ਲਾਗੂ ਹੁੰਦਾ ਹੈ। ਇਸ ਸਬੰਧ ‘ਚ ਹੋਰ ਜਾਣਕਾਰੀ ਦੇ ਲਈ 905-453-2121 ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

Check Also

ਡੈਲਾਵੇਅਰ ਦੇ ਆਗੂਆਂ ਨੇ ਵਿਸਾਖੀ ਮੌਕੇ ਭੰਗੜੇ ਨਾਲ ਬੰਨ੍ਹਿਆ ਰੰਗ

ਭਾਰਤ ‘ਚ ਤਿਆਰ ਕੀਤੀ ਗਈ ਸੀ ਪੁਸ਼ਾਕ; ਅਮਰੀਕੀ ਆਗੂਆਂ ਨੇ ਪਾਈ ਧਮਾਲ ਨਿਊ ਕੈਸਲ/ਬਿਊਰੋ ਨਿਊਜ਼ …