Breaking News
Home / ਦੁਨੀਆ / ਬ੍ਰਿਟਿਸ਼ ਕੋਲੰਬੀਆ ‘ਚ ਟਰੱਕ ਨੂੰ ਅੱਗ ਲੱਗਣ ਕਾਰਨ ਪਿੰਡ ਘੋਲੀਆ ਦੇ ਜਗਸੀਰ ਸਿੰਘ ਦੀ ਗਈ ਜਾਨ

ਬ੍ਰਿਟਿਸ਼ ਕੋਲੰਬੀਆ ‘ਚ ਟਰੱਕ ਨੂੰ ਅੱਗ ਲੱਗਣ ਕਾਰਨ ਪਿੰਡ ਘੋਲੀਆ ਦੇ ਜਗਸੀਰ ਸਿੰਘ ਦੀ ਗਈ ਜਾਨ

ਬ੍ਰਿਟਿਸ਼ ਕੋਲੰਬੀਆ, ਮੋਗਾ/ਬਿਊਰੋ ਨਿਊਜ਼ : ਬ੍ਰਿਟਿਸ਼ ਕੋਲੰਬੀਆ ਵਿੱਚ ਹੋਏ ਹਾਦਸੇ ਵਿੱਚ ਟਰੱਕ ਨੂੰ ਅੱਗ ਲੱਗਣ ਕਾਰਨ ਮੋਗਾ ਜ਼ਿਲ੍ਹੇ ਦੇ ਪਿੰਡ ਘੋਲੀਆ ਖੁਰਦ ਦੇ ਜਗਸੀਰ ਸਿੰਘ ਸੋਨੀ ਦੀ ਮੌਤ ਹੋ ਗਈ। ਜਗਸੀਰ ਸਿੰਘ ਉਰਫ਼ ਸੋਨੀ (28) ਪੁੱਤਰ ਕੁਲਵੰਤ ਸਿੰਘ ਨੰਬਰਦਾਰ ਪਰਿਵਾਰ ਸਮੇਤ ਕਈ ਸਾਲਾਂ ਤੋਂ ਕੈਨੇਡਾ ਵਿੱਚ ਰਹਿ ਰਿਹਾ ਸੀ। ਜਾਣਕਾਰੀ ਅਨੁਸਾਰ ਪਸ਼ੂਆਂ ਨਾਲ ਭਰਿਆ ਟਰੱਕ ਗਲਤ ਪਾਸੇ ਤੋਂ ਆ ਕੇ ਜਗਸੀਰ ਸਿੰਘ ਦੇ ਟਰੱਕ ਵਿੱਚ ਵੱਜ ਗਿਆ ਅਤੇ ਟਰੱਕ ਨੂੰ ਅੱਗ ਲੱਗ ਗਈ ਜਿਸ ਕਾਰਨ ਜਗਸੀਰ ਸਿੰਘ ਦੀ ਮੌਤ ਹੋ ਗਈ। ਜਗਸੀਰ ਦੇ ਪਿੱਛੇ ਪਰਿਵਾਰ ‘ਚ ਦੋ ਨਾਬਾਲਗ ਬੱਚੇ ਹਨ। ਹਾਦਸੇ ਦਾ ਪਤਾ ਲਗਦਿਆਂ ਹੀ ਪਿੰਡ ਤੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।

 

Check Also

ਬਿਲਾਵਰ ਭੁੱਟੋ ਨੇ ਸੰਧੂ ਜਲ ਸਮਝੌਤਾ ਤੋੜਨ ’ਤੇ ਦਿੱਤਾ ਭਾਰਤ ਖਿਲਾਫ਼ ਭੜਕਾਊ ਭਾਸ਼ਣ

ਕਿਹਾ : ਸਿੰਧੂ ਦਰਿਆ ਸਾਡਾ ਹੈ, ਇਸ ’ਚ ਜਾਂ ਤਾਂ ਪਾਣੀ ਵਹੇਗਾ, ਜਾਂ ਫਿਰ ਸਾਡਾ …