2.6 C
Toronto
Friday, November 7, 2025
spot_img
Homeਦੁਨੀਆਡਬਲਿਊ ਐਚ ਓ ਦੀ ਕਰੋਨਾ ਵਾਇਰਸ ਬਾਰੇ ਚਿਤਾਵਨੀ

ਡਬਲਿਊ ਐਚ ਓ ਦੀ ਕਰੋਨਾ ਵਾਇਰਸ ਬਾਰੇ ਚਿਤਾਵਨੀ

ਲੌਕਡਾਊਨ ਹਟਾਏ ਜਾਣ ਤੋਂ ਬਾਅਦ ਭਿਆਨਕ ਰੂਪ ਧਾਰ ਸਕਦਾ ਹੈ ਕਰੋਨਾ

ਜੇਨੇਵਾ/ਬਿਊਰੋ ਨਿਊਜ਼
ਕਈ ਦੇਸ਼ਾਂ ‘ਚ ਕਰੋਨਾ ਵਾਇਰਸ ਦੇ ਮਾਮਲੇ ਘਟ ਰਹੇ ਹਨ। ਅਜਿਹੇ ‘ਚ ਵਿਸ਼ਵ ਸਿਹਤ ਸੰਗਠਨ ਨੇ ਚੇਤਾਵਨੀ ਦਿੱਤੀ ਹੈ ਕਿ ਇਨ੍ਹਾਂ ਦੇਸ਼ਾਂ ‘ਚ ਮੁੜ ਤੋਂ ਕਰੋਨਾ ਵਾਇਰਸ ਦੇ ਮਾਮਲੇ ਵਧ ਸਕਦੇ ਹਨ। ਵਿਸ਼ਵ ਸਿਹਤ ਸੰਗਠਨ ਅਨੁਸਾਰ ਕਰੋਨਾ ਨੂੰ ਰੋਕਣ ਲਈ ਜੋ ਤਰੀਕੇ ਵਰਤੇ ਗਏ, ਉਨ੍ਹਾਂ ਨੂੰ ਹਟਾਉਣ ਦੀਆਂ ਕੋਸ਼ਿਸ਼ਾਂ ਕਰਨ ਨਾਲ ਇਨ੍ਹਾਂ ਦੇਸ਼ਾਂ ‘ਚ ਕਰੋਨਾ ਵਾਇਰਸ ਦਾ ਪ੍ਰਕੋਪ ਮੁੜ ਤੋਂ ਵਧ ਸਕਦਾ ਹੈ। ਕੌਮਾਂਤਰੀ ਸੰਸਥਾ ਦੇ ਹੈਲਥ ਐਮਰਜੈਂਸੀ ਪ੍ਰੋਗਰਾਮ ਦੇ ਕਾਰਜਕਾਰੀ ਨਿਰਦੇਸ਼ਕ ਮਾਇਕ ਰੇਆਨ ਨੇ ਦੱਸਿਆ ਕਿ ਆਲਮੀ ਤੌਰ ‘ਤੇ ਅਸੀਂ ਪਹਿਲੀ ਵੇਵ ਵਿੱਚ ਹਾਂ। ਉਨ੍ਹਾਂ ਦੱਸਿਆ ਕਿ ਬਿਮਾਰੀ ਅਜੇ ਵਧ ਹੀ ਰਹੀ ਹੈ ਤੇ ਅਜਿਹੀ ਮਹਾਂਮਾਰੀ ਅਕਸਰ ਲਹਿਰਾਂ ਵਾਂਗ ਆਉਂਦੀ ਹੈ। ਯਾਨੀ ਉਨ੍ਹਾਂ ਥਾਵਾਂ ‘ਤੇ ਕਰੋਨਾ ਵਿਸਫੋਟਕ ਸਥਿਤੀ ਨਾਲ ਫੈਲ ਸਕਦਾ ਹੈ, ਜਿੱਥੇ ਮਾਮਲੇ ਘੱਟ ਹੋ ਗਏ ਹਨ। ਵਿਸ਼ਵ ਸਿਹਤ ਸੰਗਠਨ ਨੇ ਚਿੰਤਾ ਪ੍ਰਗਟ ਕੀਤੀ ਕਿ ਜਿਵੇਂ ਕਰੋਨਾ ਨੂੰ ਰੋਕਣ ਲਈ ਲਾਈਆਂ ਰੋਕਾਂ ‘ਚ ਢਿੱਲ ਦਿੱਤੀ ਜਾ ਰਹੀ ਹੈ ਇਸ ਨਾਲ ਵਾਇਰਸ ਤੇਜ਼ੀ ਨਾਲ ਫੈਲ ਸਕਦਾ ਹੈ।

RELATED ARTICLES
POPULAR POSTS