Breaking News
Home / ਦੁਨੀਆ / ਕੈਲੀਫੋਰਨੀਆ ਵਿਚ ਸੜਕ ਹਾਦਸੇ ‘ਚ ਹਾਈ ਸਕੂਲ ਦੇ 4 ਵਿਦਿਆਰਥੀਆਂ ਦੀ ਮੌਤ

ਕੈਲੀਫੋਰਨੀਆ ਵਿਚ ਸੜਕ ਹਾਦਸੇ ‘ਚ ਹਾਈ ਸਕੂਲ ਦੇ 4 ਵਿਦਿਆਰਥੀਆਂ ਦੀ ਮੌਤ

ਕੈਲੀਫੋਰਨੀਆ/ਹੁਸਨ ਲੜੋਆ ਬੰਗਾ : ਕੈਲੀਫੋਰਨੀਆ ਵਿਚ ਵਾਪਰੇ ਇਕ ਭਿਆਨਕ ਸੜਕ ਹਾਦਸੇ ਵਿਚ ਇਕ ਹਾਈ ਸਕਲੂ ਦੇ 4 ਵਿਦਿਆਰਥੀਆਂ ਦੀ ਮੌਤ ਹੋ ਜਾਣ ਦੀ ਖਬਰ ਹੈ।
ਮੈਰਿਨ ਕਾਊਂਟੀ ਵਿਚ ਸੈਨ ਗੇਰੋਨਿਮੋ ਵੈਲੀ ਵਿਚ ਵਾਪਰੇ ਸੜਕ ਹਾਦਸੇ ਵਿਚ ਕਾਰ ਜਿਸ ਵਿਚ ਵਿਦਿਆਰਥੀ ਸਵਾਰ ਸਨ, ਬੇਕਾਬੂ ਹੋ ਕੇ ਇਕ ਦਰੱਖਤ ਨਾਲ ਜਾ ਟਕਰਾਈ। ਪੁਲਿਸ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਸੂਚਨਾ ਮਿਲਣ ‘ਤੇ ਹਾਈਵੇਅ ਗਸ਼ਤੀ ਦਲ ਸ਼ਾਮ 7.30 ਵਜੇ ਦੇ ਆਸਪਾਸ ਮੌਕੇ ਉਪਰ ਪੁੱਜਾ। ਕਾਰ ਵਿਚ ਸਵਾਰ 6 ਵਿਦਿਆਰਥੀਆਂ ਵਿਚੋਂ 3 ਨੂੰ ਤਾਂ ਮੌਕੇ ਉਪਰ ਹੀ ਮ੍ਰਿਤਕ ਐਲਾਨ ਦਿੱਤਾ ਗਿਆ ਜਦ ਕਿ ਚੌਥਾ ਵਿਦਿਆਰਥੀ ਹਸਪਤਾਲ ਲੈਜਾਂਦਿਆਂ ਰਾਹ ਵਿਚ ਦਮ ਤੋੜ ਗਿਆ। ਇਨਾਂ ਸਾਰਿਆਂ ਦੀ ਉਮਰ 14 ਤੋਂ 16 ਸਾਲਾਂ ਦਰਮਿਆਨ ਹੈ। ਟਾਮਲਪੇਸ ਯੁਨੀਅਨ ਹਾਈ ਸਕੂਲ ਡਿਸਟ੍ਰਿਕਟ ਨੇ ਮ੍ਰਿਤਕ ਵਿਦਿਆਰਥੀਆਂ ਦੀ ਪਛਾਣ ਐਡਾ ਕੇਪਲੇ, ਜੋਸਲਿਨ ਓਸਬੋਰਨ, ਸੀਨਾ ਕਟਜ਼ ਤੇ ਉਲਾਈਵ ਕਾਰੇਨ ਵਜੋਂ ਕੀਤੀ ਹੈ। ਇਹ ਸਾਰੇ ਪੱਕੇ ਦੋਸਤ ਸਨ ਤੇ ਆਰਕੀ ਵਿਲਿਅਮਜ ਹਾਈ ਸਕੂਲ ਦੇ ਵਿਦਿਆਰਥੀ ਸਨ।

 

Check Also

ਬਿਲਾਵਰ ਭੁੱਟੋ ਨੇ ਸੰਧੂ ਜਲ ਸਮਝੌਤਾ ਤੋੜਨ ’ਤੇ ਦਿੱਤਾ ਭਾਰਤ ਖਿਲਾਫ਼ ਭੜਕਾਊ ਭਾਸ਼ਣ

ਕਿਹਾ : ਸਿੰਧੂ ਦਰਿਆ ਸਾਡਾ ਹੈ, ਇਸ ’ਚ ਜਾਂ ਤਾਂ ਪਾਣੀ ਵਹੇਗਾ, ਜਾਂ ਫਿਰ ਸਾਡਾ …