ਬਰੈਂਪਟਨ/ਬਿਊਰੋ ਨਿਊਜ਼
ਅਕਾਲ ਅਕੈਡਮੀ ਵਲੋਂ ਇਸ ਸਾਲ ਵੀ ਮਈ ਅਤੇ ਜੂਨ ਦੇ ਮਹੀਨੇ ਵਿਚ ਗੁਰਬਾਣੀ ਕੰਠ ਮੁਕਾਬਲੇ ਕਰਵਾਏ ਗਏ । ਇਨਾਂ ਮੁਕਾਬਲਿਆਂ ਦਾ ਇਨਾਮ ਵੰਡ ਸਮਾਰੋਹ ਮਿਤੀ 12 ਜੂਨ 2016 ਨੂੰ ਸ੍ਰੀ ਗੁਰੂ ਨਾਨਕ ਸਿੱਖ ਸੈਟਰ , 99 ਗਲੀਡਨ ਰੋਡ ਬਰੈਂਪਟਨ ਗੁਰਦਵਾਰਾ ਸਸਾਹਿਬ ਦੇ ਨਵੇ ਬਣੇ ਮੇਨ ਹਾਲ ਵਿਚ ਹੋਇਆ ।
ਮੁਕਾਬਲਿਆਂ ਵਿਚ ਘਠੳ ਦੇ ਵੱਖ ਵੱਖ ਸਕੂਲਾਂ ਦੇ 200 ਦੇ ਕਰੀਬ ਬਚਿਆਂ ਨੇ ਭਾਗ ਲਿਆਂ ।
ਇਨਾਂ ਵਿਚੋ ਅਮ੍ਰਿਤਪਾਲ ਕਲੇਰ (ਗਰੇਡ 9-12), ਹਰਲੀਨ ਕੌਰ (ਗਰੇਡ 6) ਜਸਮੀਤ ਕੌਰ ਧਾਲੀਵਾਲ (ਗਰੇਡ 2) ਅਤੇ ਅਨਮੋਲਜੋਤ ਸਿੰਘ (ਗਰੇਡ ਕੇਜੀ) ਨੇ ਪਹਿਲਾ ਸਥਾਨ ਹਾਸਿਲ ਕਰਕੇ ਲੈਪਟੌਪ ਜਿਤੇ । ਇਸ ਤੋ ਬਿਨਾਂ 9 ਬਚਿਆਂ ਨੂੰ ਘੜੀਆੇਂ, 20 ਬਚਿਆਂ ਨੇ ਐੰਮਪੀ 3, 15 ਬਚਿਆਂ ਨੇ ਯੂਐਸਬੀ ਅਤੇ ਬਾਕੀ ਬਚਿਆਂ ਨੇ ਕੈਲਕੂਲੇਟਰ ਜਿਤੇ । ਮੁਕਾਬਲਿਆਂ ਵਿਚ ਭਾਗ ਲੈਣ ਵਾਲੇ ਸਾਰੇ ਹੀ ਬਚਿਆਂ ਨੂੰ ਮੈਡਲ ਦੇ ਕੇ ਸਨਮਾਨਤ ਕੀਤਾ ਗਿਆ। ਇਸ ਇਨਾਮ ਵੰਡ ਸਮਾਰੋਹ ਵਿਚ ਖਾਸ ਤੌਰ ਤੇ ਗੁਰੂਦਵਾਰਾ ਸ੍ਰੀ ਗੁਰੂ ਨਾਨਕ ਸਿੱਖ ਸੈਂਟਰ ਪ੍ਰਬੰਧਕ ਕਮੇਟੀ ਦੇ ੳਪ ਪ੍ਰਧਾਨ ਅਮਰਜੀਤ ਸਿੰਘ ਮਾਨ, ਸੈਕਟਰੀ ਹਰਵਿੰਦਰ ਸਿੰਘ ਧਾਲੀਵਾਲ ਅਤੇ ਅਕਾਲ ਅਕੈਡਮੀ ਦੇ ਡਾਇਰੈਕਟਰ ਕੈਪਟਨ ਮੁਹਿੰਦਰ ਸਿੰਘ ਗਰੇਵਾਲ ਅਤੇ ਕਮੇਟੀ ਮੈੰਬਰ ਸੁਰਜੀਤ ਸਿੰਘ ਅਟਵਾਲੂ ਨੇ ਸ਼ਿਰਕਤ ਕੀਤੀ । ਸ੍ਰ ਮੁਹਿੰਦਰ ਸਿੰਘ ਗਰੇਵਾਲ ਨੇ ਸੰਗਤ ਨੂੰ ਜੀ ਆਇਆਂ ਕਿਹਾ ਅਤੇ ਅਕਾਲ ਅਕੈਡਮੀ ਦੇ ਸਟਾਫ ਦੀ ਸ਼ਲਾਗਾ ਕੀਤੀ ਅਤੇ ਇਸ ਪ੍ਰੋਗਰਾਮ ਵਾਰੇ ਜਾਣਕਾਰੀ ਦਿਤੀ ।
ਸ: ਅਮਰਜੀਤ ਸਿੰਘ ਮਾਨ ਨੇ ਆਈਆਂ ਸੰਗਤਾ ਧੰਨਵਾਦ ਕੀਤਾ ਅਤੇ ਆੳਣ ਵਾਲੇ ਸਮੇ ਵਿਚ ਵੀ ਏਹੋ ਜਿਹੇ ਉਪਰਾਲੇ ਕਰਦੇ ਰਹਿਣ ਦਾ ਭਰੋਸਾ ਦਿਤਾ ॥ ਅਕਾਲ ਅਕੈਡਮੀ ਦੇ ਪ੍ਰਿਸੀਪਲ ਡਾ ਕਮਲਜੀਤ ਕੌਰ ਢਿਲੋਂ ਵਲੋਂ ਮੁਕਾਬਲੇ ਵਿਚ ਭਾਗ ਲੈਣ ਵਾਲੇ ਸਾਰੇ ਬਚਿਆਂ ਨੂੰ ਵਧਾਈਆਂ ਦਿਤੀਆਂ ਗਈਆਂ, ਨਾਲ ਹੀ ਸਾਰੇ ਸਹਿਯੋਗੀ ਸਜਣਾ ਦਾ ਧੰਨਵਾਦ ਕੀਤਾ ਗਿਆ
Check Also
ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ
ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …