Breaking News
Home / ਦੁਨੀਆ / ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ

ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ

logo-2-1-300x105ਬਰੈਂਪਟਨ : ਬਰੈਂਪਟਨ ਦੇ ਪ੍ਰਤੀਨਿਧੀਆਂ ਨੇ ਸਾਰੇ ਪੱਧਰ ‘ਤੇ ਇਕੱਠਿਆਂ ਇਕੱਤਰ ਹੋ ਕੇ ਬਰੈਂਪਟਨ ਸ਼ਹਿਰ ਵਿਚ ਜੂਮ ਬੱਸ ਰੈਪਿਡ ਟ੍ਰਾਂਜਿਟ ਸਿਸਟਮ ਦਾ ਦੂਜਾ ਫ਼ੇਜ਼ ਪੂਰਾ ਹੋਣ ‘ਤੇ ਸਮਾਗਮ ਕੀਤਾ ਹੈ। ਇਸ ਸਫ਼ਲਤਾ ਨਾਲ ਇਹ ਵੀ ਯਕੀਨੀ ਹੋ ਗਿਆ ਕਿ ਕਿਵੇਂ ਸਰਕਾਰਾਂ ਅਤੇ ਕੈਨੇਡੀਅਨਾਂ ਦੇ ਵਿਚਾਲੇ ਤਾਲਮੇਲ ਨਾਲ ਅਜਿਹੇ ਟ੍ਰਾਂਜਿਟ ਪ੍ਰੋਜੈਕਟਸ ਨੂੰ ਤੇਜ਼ੀ ਨਾਲ ਪੂਰਾ ਕੀਤਾ ਜਾ ਸਕਦਾ ਹੈ। ਇਸ ਮੌਕੇ ਐਮ.ਪੀ. ਸੋਨੀਆ ਸਿੱਧੂ ਨੇ ਕਿਹਾ ਕਿ ਬਰੈਂਪਟਨ ਸਾਊਥ ਤੋਂ ਐਮ.ਪੀ. ਹੋਣ ਨਾਤੇ ਮੈਂ ਹਮੇਸ਼ਾ ਹੀ ਅਜਿਹੇ ਪ੍ਰੋਜੈਕਟਾਂ ਦੇ ਪੂਰਾ ਹੋਣ ‘ਤੇ ਖੁਸ਼ੀ ਸਮਝਦੀ ਹਾਂਅਤੇ ਇਸ ਨਾਲ ਆਮ ਲੋਕਾਂ ਨੂੰ ਬਿਹਤਰ ਸਹੂਲਤਾਂ ਪ੍ਰਾਪਤ ਹੁੰਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਬੀਤੀ ਮੁਹਿੰਮ ਦੌਰਾਨ ਉਨ੍ਹਾਂ ਨੇ ਆਪਣੀਆਂ ਨਵੀਆਂ ਯੋਜਨਾਵਾਂ ਬਾਰੇ ਦੱਸਿਆ ਸੀ ਅਤੇ ਅੱਜ ਉਨ੍ਹਾਂ ‘ਤੇ ਅਮਲ ਸ਼ੁਰੂ ਹੋਇਆ ਹੈ। ਸਿੱਧੂ ਨੇ ਕਿਹਾ ਕਿ ਬਿਹਤਰ ਟ੍ਰਾਂਜਿਟ ਸਿਸਟਮ ‘ਚ ਸਾਡਾ ਭਵਿੱਖ ਹੈ। ਸਾਡੇ ਪਰਿਵਾਰਾਂ ਨੂੰ ਵੀ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ। ਸੁਰੱਖਿਅਤ ਟ੍ਰਾਂਜਿਟ ਸਿਸਟਮ ਨਾਲ ਟ੍ਰੈਫ਼ਿਕ ਵੀ ਘੱਟ ਹੋਵੇਗਾ। ਕੈਨੇਡਾ ਸਰਕਾਰ ਨੇ ਇਸ ਪ੍ਰੋਜੈਕਟ ਦੇ ਦੂਜੇ ਫ਼ੇਜ਼ ਨੂੰ ਪੂਰਾ ਕਰਨ ਵਿਚઠ90.5ਮਿਲੀਅਨ ਡਾਲਰ ਦਾ ਯੋਗਦਾਨ ਦਿੱਤਾ ਹੈ। ਇਸ ਨਾਲ ਕਾਫ਼ੀ ਲੋਕਾਂ ਨੂੰ ਚੰਗੀਆਂ ਤਨਖ਼ਾਹਾਂ ਵਾਲੇ ਰੁਜ਼ਗਾਰ ਵੀ ਮਿਲੇ ਹਨ ਅਤੇ ਲੋਕਾਂ ਨੂੰ ਆਉਣਾ-ਜਾਣਾ ਵੀ ਆਸਾਨ ਹੋ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਇਸ ਸਮਾਰਟ ਨਿਵੇਸ਼ ਨਾਲ ਸਾਡੇ ਭਾਈਚਾਰਿਆਂ ਨੂੰ ਫ਼ਾਇਦਾ ਹੋਵੇਗਾ ਅਤੇ ਸਥਾਨਕ ਆਰਥਿਕਤਾ ਵਿਚ ਵੀ ਤੇਜ਼ੀ ਆਵੇਗੀ। ਸਾਡੀ ਸਰਕਾਰ ਲਗਾਤਾਰ ਮੁੱਢਲੀਆਂ ਸਹੂਲਤਾਂ ਵਿਚ ਨਿਵੇਸ਼ ਵਧਾ ਰਹੀ ਹੈ ਅਤੇ ਇਸ ਨਾਲ ਆਮ ਲੋਕਾਂ ਦੀ ਜ਼ਿੰਦਗੀ ਬਿਹਤਰ ਹੋ ਰਹੀ ਹੈ।

Check Also

ਟਰੰਪ ਨੇ ਹਾਵਰਡ ਯੂਨੀਵਰਸਿਟੀ ਦੀ 18 ਹਜ਼ਾਰ ਕਰੋੜ ਦੀ ਫੰਡਿੰਗ ਰੋਕੀ

ਹਾਵਰਡ ਨੇ ਇਸ ਨੂੰ ਗੈਰਕਾਨੂੰਨੀ ਅਤੇ ਅਸੰਵਿਧਾਨਕ ਦੱਸਿਆ ਵਾਸ਼ਿੰਗਟਨ/ਬਿਊਰੋ ਨਿਊਜ਼ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ …