17.7 C
Toronto
Monday, October 6, 2025
spot_img
Homeਦੁਨੀਆਪੀਲ ਨੂੰ ਮਿਲਿਆ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਦੀ ਮਦਦ ਲਈ ਇਕ ਮਿਲੀਅਨ...

ਪੀਲ ਨੂੰ ਮਿਲਿਆ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਦੀ ਮਦਦ ਲਈ ਇਕ ਮਿਲੀਅਨ ਡਾਲਰ ਦਾ ਫ਼ੰਡ

logo-2-1-300x105ਬਰੈਂਪਟਨ : ਪੀਲ ਖੇਤਰ ਨੂੰ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਲੋਕਾਂ ਦੀ ਮਦਦ ਲਈ ਇਕ ਮਿਲੀਅਨ ਡਾਲਰ ਦੀ ਗਰਾਂਟ ਪ੍ਰਾਪਤ ਹੋਈ ਹੈ। ਪੀਲ ਰੀਜ਼ਨ ਨੂੰ ਘਰੇਲੂ ਹਿੰਸਾ ਪੋਰਟੇਬਲ ਹਾਊਸਿੰਗ ਬੈਨੇਫ਼ਿਟ ਪਾਇਲਟ ਪ੍ਰੋਗਰਾਮ ਲਈ ਇਹ ਗ੍ਰਾਂਟ ਮਿਲੀ ਹੈ। ਓਂਟਾਰੀਓ ਨੇ ਪੀਲ ਖੇਤਰ ਨੂੰ ਰਾਜ ਦੇ ਉਨ੍ਹਾਂ 22 ਖੇਤਰਾਂ ਵਿਚੋਂ ਇਕ ਚੁਣਿਆ ਹੈ, ਜਿਸ ਵਿਚ ਇਸ ਪਾਇਲਟ ਪ੍ਰੋਜੈਕਟ ਨੂੰ ਲਾਗੂ ਕੀਤਾ ਜਾਵੇਗਾ।
ਕੈਨੇਡਾ ਅਤੇ ਓਨਟਾਰੀਓ ਸਰਕਾਰ ਨੇ ਬੀਤੇ ਦੋ ਸਾਲਾਂ ‘ਚ ਇਸ ਪ੍ਰੋਗਰਾਮ ਵਿਚ 20 ਮਿਲੀਅਨ ਡਾਲਰ ਤੋਂ ਵਧੇਰੇ ਦਾ ਨਿਵੇਸ਼ ਕੀਤਾ ਹੈ ਅਤੇ ਘਰੇਲੂ ਹਿੰਸਾ ਦੇ ਮਾਮਲਿਆਂ ਵਿਚ ਕਰੀਬ ਇਕ ਹਜ਼ਾਰ ਤੋਂ ਵਧੇਰੇ ਲੋਕਾਂ ਦੀ ਮਦਦ ਕੀਤੀ ਹੈ। ਇਸ ਮੌਕੇ ‘ਤੇ ਮਿਸੀਸਾਗਾ-ਬਰੈਂਪਟਨ ਸਾਊਥ ਤੋਂ ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਕਿਹਾ ਕਿ ਇਸ ਪਾਇਲਟ ਪ੍ਰੋਗਰਾਮ ਦਾ ਮੁੱਖ ਉਦੇਸ਼ ਘਰੇਲੂ ਹਿੰਸਾ ਦਾ ਸ਼ਿਕਾਰ ਲੋਕਾਂ ਦੀ ਮਦਦ ਕਰਕੇ ਉਨ੍ਹਾਂ ਨੂੰ ਉਚਿਤ ਅਤੇ ਬਿਹਤਰ ਆਵਾਸ ਸਹੂਲਤ ਪ੍ਰਦਾਨ ਕਰਨਾ ਹੈ ਤਾਂ ਜੋ ਉਹ ਹਿੰਸਾ ਦੇ ਮਾਹੌਲ ਤੋਂ ਦੂਰ ਆਪਣੀ ਬਿਹਤਰ ਜ਼ਿੰਦਗੀ ਬਿਤਾ ਸਕਣ।
ਉਨ੍ਹਾਂ ਨੇ ਦੱਸਿਆ ਕਿ ਵਰਤਮਾਨ ‘ਚ ਘਰੇਲੂ ਹਿੰਸਾ ਦਾ ਸ਼ਿਕਾਰ ਲੋਕਾਂ ਨੂੰ ਪਹਿਲ ਦੇ ਆਧਾਰ ‘ਤੇ ਕਿਰਾਏ ਦੇ ਘਰਾਂ ‘ਤੇ ਰੱਖਿਆ ਜਾਂਦਾ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸੋਸ਼ਲ ਹਾਊਸਿੰਗ ‘ਚ ਮੌਕਾ ਦਿੱਤਾ ਜਾਂਦਾ ਹੈ। ਅਜਿਹੇ ਲੋਕਾਂ ਨੂੰ ਸੋਸ਼ਲ ਹਾਊਸਿੰਗ ਵਿਚ ਵੀ ਪਹਿਲ ਦਿੱਤੀ ਜਾਂਦੀ ਹੈ। ਉਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਆਮਦਨ ਕਮਾਉਣ ਲਈ ਕੌਂਸਲਿੰਗ ਅਤੇ ਟ੍ਰੇਨਿੰਗ ਪ੍ਰਦਾਨ ਕੀਤੀ ਜਾਂਦੀ ਹੈ।

RELATED ARTICLES
POPULAR POSTS