17.9 C
Toronto
Saturday, September 13, 2025
spot_img
Homeਦੁਨੀਆਬਰੈਂਪਟਨ 'ਚ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਸ਼ੁਰੂ ਹੋਣਗੇ : ਸੋਨੀਆ...

ਬਰੈਂਪਟਨ ‘ਚ ਪੀਣ ਵਾਲੇ ਸਾਫ ਪਾਣੀ ਦੇ ਪ੍ਰੋਜੈਕਟ ਸ਼ੁਰੂ ਹੋਣਗੇ : ਸੋਨੀਆ ਸਿੱਧੂ

sonia-sidhu-news-copy-copyਬਰੈਂਪਟਨ : ਬੁਨਿਆਦੀ ਢਾਂਚੇ ਵਿਚ ਪੂੰਜੀ ਲਾਉਣ ਨਾਲ ਜੌਬਾਂ ਪੈਦਾ ਹੁੰਦੀਆਂ ਹਨ ਜਿਸ ਨਾਲ ਮੱਧ ਸ਼੍ਰੇਣੀ ਦਾ ਵਿਕਾਸ ਹੁੰਦਾ ਹੈ ਜਿਹੜਾ ਕਿ ਭਵਿੱਖਤ ਦੀ ਆਰਥਿਕ ਤਰੱਕੀ ਲਈ ਜਰੂਰੀ ਹੈ। ਇਸ ਲਈ ਬਰੈਂਪਟਨ ਸਾਊਥ ਹਲਕੇ ਤੋਂ ਪਾਰਲੀਮੈਂਟ ਮੈਂਬਰ ਸ੍ਰੀਮਤੀ ਸੋਨੀਆ ਸਿੱਧੂ ਨੇ ਕੈਨੇਡਾ ਦੇ ਬੁਨਿਆਦੀ ਢਾਂਚੇ ਅਤੇ ਕਮਿਊਨਿਟੀਆਂ ਬਾਰੇ ਮੰਤਰੀ ਅਮਰਜੀਤ ਸਿੰਘ ਸੋਹੀ ਵਲੋਂ, ਅੱਜ ਐਮ.ਪੀ.ਪੀ. ਬਰੈਂਪਟਨ ਵੈਸਟ ਸ੍ਰੀ ਵਿੱਕ ਢਿਲੋਂ ਅਤੇ ਬਰੈਂਪਟਨ ਦੀ ਮੇਅਰ ਮੈਡਮ ਲਿੰਡਾ ਜੈਫਰੀ ਨਾਲ ਮਿਲ ਕੇ ”ਸਾਫ ਪਾਣੀ ਅਤੇ ਵੇਸਟਵਾਟਰ ਫੰਡ” ਰਾਹੀਂ ਬਰੈਂਪਟਨ ਵਿਚ ਇਸ ਮੰਤਵ ਲਈ 10 ਪ੍ਰੋਜੈਕਟ ਸ਼ੁਰੂ ਕੀਤੇ ਜਾਣ ਦਾ ਐਲਾਨ ਕੀਤਾ ਹੈ। ਇਸ ਫੰਡ ਰਾਹੀਂ ਉਨਟਾਰੀਓ ਦੀਆਂ ਕਮਿਊਨਿਟੀਆਂ ਨੂੰ ਕੁੱਲ 1..1 ਬਿਲੀਅਨ ਡਾਲਰ ਤੋਂ ਵੱਧ ਦੇ ਫੰਡ ਮਿਲਣਗੇ ਜਿਨ੍ਹਾਂ ਦੀ ਸਹਾਇਤਾ ਨਾਲ ਉਨਟਾਰੀਓ ਦੇ ਲੋਕਾਂ ਨੂੰ ਪੀਣ ਵਾਲਾ ਸਾਫ ਪਾਣੀ ਮਿਲੇਗਾ ਅਤੇ ਦਰਿਆਵਾਂ ਅਤੇ ਝੀਲਾਂ ਦਾ ਪਾਣੀ ਸਾਫ ਹੋਵੇਗਾ। ਬਰੈਂਪਟਨ ਨੂੰ ਮਿਲਣ ਵਾਲੇ ਫੰਡਾਂ ਨਾਲ ਭਾਰੀ ਵਰਖਾਂ ਸਮੇਂ ਸੀਵਰੇਜ ਦੀ ਸਮੱਸਿਆਂ ਪੈਦਾ ਹੋਣ ਨੂੰ ਰੋਕਣ ਲਈ ਸੀਵਰੇਜ ਸਿਸਟਮ ਵਿਚ ਸੁਧਾਰ ਕੀਤੇ ਜਾਣ ਦੇ ਨਾਲ-ਨਾਲ ਈਟੋਬੀਕੋ ਕਰੀਕ ਵਿਚ ਵੀ ਸੁਧਾਰ ਕੀਤਾ ਜਾਵੇਗਾ ਅਤੇ ਇਸ ਦੇ ਨਾਲ ਹੀ ਪਾਣੀ ਦੀ ਕੁਆਲਟੀ ਵੀ ਸੁਧਾਰੀ ਜਾਵੇਗੀ। ਇਸ ਮੌਕੇ ਤੇ ਖੁਸ਼ੀ ਦਾ ਇਜਹਾਰ ਕਰਦੇ ਹੋਏ ਸ੍ਰੀਮਤੀ ਸੋਨੀਆ ਸਿੱਧੂ ਨੇ ਕਿਹਾ ਕਿ ਮੱਧ ਸ਼੍ਰੇਣੀ ਦੇ ਵਿਕਾਸ ਲਈ ਬੁਨਿਆਦੀ ਢਾਂਚੇ ਵਿਚ ਸੁਧਾਰ ਕਰਨ ਵਾਸਤੇ, ਕੈਨੇਡਾ ਸਰਕਾਰ ਸੁਬਾਈ ਅਤੇ ਮਿਊਸਪਲ ਸਰਕਾਰਾਂ ਨਾਲ ਹਿੱਸੇਦਾਰੀ ਕਰਨ ਦੀ ਲੋੜ ਨੂੰ ਚੰਗੀ ਤਰ੍ਹਾਂ ਸਮਝਦੀ ਹੈ। ਉਨ੍ਹਾਂ ਕਿਹਾ ਕਿ ਪੀਣ ਵਾਲਾ ਪਾਣੀ ਲੋਕਾਂ ਦੀ ਸਿਹਤ ਲਈ ਮੁਢਲੀ ਲੋੜ ਹੈ ਇਸ ਲਈ ਸਾਡੇ ਦਰਿਆਵਾਂ ਅਤੇ ਝੀਲਾਂ ਨੂੰ ਸਵੱਛ ਰੱਖੇ ਜਾਣ ਦੇ ਨਾਲ-ਨਾਲ ਸਾਫ ਪੀਣ ਵਾਲਾ ਪਾਣੀ ਉਪਲਬਧ ਕਰਵਾਉਣਾ ਜ਼ਰੂਰੀ ਹੈ। ਉਨ੍ਹਾਂ ਕਿਹਾ ਕਿ ਉਹ ਇਸ ਕੰਮ ਲਈ ਫੈਡਰਲ ਸਰਕਾਰ ਵਲੋਂ ਫੰਡ ਉਪਲਬਧ ਕਰਵਾਏ ਜਾਣ ਤੇ ਬਹੁਤ ਖੁਸ਼ ਹਨ।

RELATED ARTICLES
POPULAR POSTS