21 C
Toronto
Sunday, September 13, 2026
spot_img
Homeਦੁਨੀਆਪੰਜਾਬੀਆਂ ਵੱਲੋਂ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ

ਪੰਜਾਬੀਆਂ ਵੱਲੋਂ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀ

ਪੰਜਾਬੀਆਂ ਵੱਲੋਂ ਅਦਾਕਾਰ ਤੇ ਕਾਮੇਡੀਅਨ ਜਸਵਿੰਦਰ ਭੱਲਾ ਨੂੰ ਸ਼ਰਧਾਂਜਲੀਬਰੈਂਪਟਨ : ਨੌਰਥ ਅਮਰੀਕਾ ਪੀ ਏ ਯੂ ਅਲੂਮਨੀ ਐਸੋਸੀਏਸ਼ਨ ਅਤੇ ਵਿਸ਼ਵ ਪੰਜਾਬੀ ਸਭਾ ਕੈਨੇਡਾ ਵੱਲੋਂ ਪੰਜਾਬੀ ਭਵਨ ਵਿੱਚ ਰੱਖੇ ਇੱਕ ਸ਼ੋਕ ਸਮਾਗਮ ਵਿੱਚ ਅਦਾਕਾਰ ਅਤੇ ਕਾਮੇਡੀ ਦੇ ਬਾਦਸ਼ਾਹ ਡਾ. ਜਸਵਿੰਦਰ ਸਿੰਘ ਭੱਲਾ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਮੌਕੇ ਬੋਲਦਿਆਂ ਵਿਨੀਪੈੱਗ ਤੋ ਐੱਮ ਐੱਲ ਏ ਅਤੇ ਪੀ ਏ ਯੂ ਦੇ ਵਿਦਿਆਰਥੀ ਰਹੇ ਜਸਵਿੰਦਰ ਸਿੰਘ ਬਿੱਟਾ ਨੇ ਕਿਹਾ ਕਿ ਜਸਵਿੰਦਰ ਭੱਲਾ ਪੰਜਾਬੀਆਂ ਦੇ ਮਨ ਵਿੱਚ ਵਸਿਆ ਹੋਇਆ ਕਲਾਕਾਰ ਹੈ। ਭੱਲਾ ਨੇ ਆਪਣੀ ਕਾਮੇਡੀ ਦੌਰਾਨ ਕਦੇ ਵੀ ਸਮਾਜਿਕ ਕਦਰਾਂ ਕੀਮਤਾਂ ਨੂੰ ਨਹੀਂ ਵਿਸਾਰਿਆ ਬਲਕਿ ਉਨ੍ਹਾਂ ਨੇ ਲੋਕ ਮੁਦਿਆਂ ਨੂੰ ਵਿਅੰਗ ਰਾਹੀਂ ਚੁੱਕਿਆ ਅਤੇ ਬਾਲਮੁਕੰਦ ਸ਼ਰਮਾ ਨਾਲ ਮਿਲ ਕੇ ਛਣਕਾਟਾ ਦੀ ਸੀਰੀਜ ਸ਼ੁਰੂ ਕੀਤੀ।
ਡਾ. ਬਲਵਿੰਦਰ ਸਿੰਘ ਧਾਲੀਵਾਲ ਨੇ ਭੱਲਾ ਦੇ ਸਾਦੇ ਜੀਵਨ ਦੀ ਗੱਲ ਕਰਦਿਆਂ ਕਿਹਾ ਕਿ ਉਹ ਮਿੱਟੀ ਨਾਲ ਜੁੜਿਆ ਕਲਾਕਾਰ ਸੀ ਉਨ੍ਹਾਂ ਦੀ ਕਾਮੇਡੀ ਲੋਕ ਜੀਵਨ ਤੇ ਅਧਾਰਤ ਸੀ। ਭੱਲਾ ਨੇ ਮਹੌਲ ਠੀਕ ਹੈ, ਜੀਜਾ ਜੀ, ਜਿਹਨੇ ਮੇਰਾ ਦਿਲ ਲੁੱਟਿਆ, ਜੱਟ ਏਅਰਵੇਜ ਆਦਿ ਫਿਲਮਾਂ ਵਿੱਚ ਆਪਣੀ ਕਲਾ ਦਾ ਲੋਹਾ ਮਨਵਾਇਆ। ਪ੍ਰਿੰਸੀਪਲ ਸਰਵਣ ਸਿੰਘ ਨੇ ਯਾਦ ਕਰਦਿਆਂ ਕਿਹਾ ਕਿ ਭੱਲਾ ਚਾਚਾ ਚਤਰ ਸਿੰਓ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ, ਸਕਿੱਟਾਂ ਵਿੱਚ ਉਸ ਦੇ ਹੋਰ ਕਈ ਨਾਮ ਪਰਚਲਤ ਸਨ। ਇਸ ਮੌਕੇ ਪੀਏਯੂ ਦੇ ਵੀਸੀ ਡਾ. ਸਤਬੀਰ ਸਿੰਘ ਗੋਸਲ ਅਤੇ ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਸਾਬਕਾ ਪ੍ਰਧਾਨ ਪ੍ਰੋ ਗੁਰਭਜਨ ਸਿੰਘ ਗਿੱਲ ਦੇ ਆਡੀਓ ਸੁਨੇਹੇ ਸਾਂਝੇ ਕੀਤੇ ਗਏ। ਸਮਾਗਮ ਵਿੱਚ ਡਾ. ਅਮਰਜੀਤ ਸਿੰਘ ਧਾਲੀਵਾਲ, ਇੰਦਰਜੀਤ ਬੱਲ, ਡਾ. ਸੁਖਨੈਨ, ਪ੍ਰੋਫੈਸਰ ਜਗੀਰ ਸਿੰਘ ਕਾਹਲੋਂ, ਪਰਮਜੀਤ ਵਿਰਦੀ, ਡਾ. ਪ੍ਰਗਟ ਸਿੰਘ, ਬੱਗਾ ਡਾ. ਸੰਤੋਖ ਸਿੰਘ ਚਹਿਲ, ਗਗਨ ਸ਼ਰਮਾ, ਬਲਵੀਰ ਕੌਰ ਰਾਏਕੋਟੀ ਆਦਿ ਨੇ ਹਾਜ਼ਰੀ ਭਰੀ।

RELATED ARTICLES
POPULAR POSTS