16.4 C
Toronto
Monday, September 15, 2025
spot_img
Homeਦੁਨੀਆਅਫਗਾਨਿਤਸਾਨ ਵਿਚ ਤਾਲਿਬਾਨ ਨੇ ਮਹਿਲਾਵਾਂ ਦੇ ਟੀਵੀ ਡਰਾਮਾ 'ਚ ਆਉਣ 'ਤੇ ਲਗਾਈ...

ਅਫਗਾਨਿਤਸਾਨ ਵਿਚ ਤਾਲਿਬਾਨ ਨੇ ਮਹਿਲਾਵਾਂ ਦੇ ਟੀਵੀ ਡਰਾਮਾ ‘ਚ ਆਉਣ ‘ਤੇ ਲਗਾਈ ਪਾਬੰਦੀ

ਮਹਿਲਾ ਪੱਤਰਕਾਰਾਂ ਨੂੰ ਸਕਰੀਨ ‘ਤੇ ਹਿਜਾਬ ਪਹਿਨਣ ਦਾ ਵੀ ਹੁਕਮ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਫਗਾਨਿਸਤਾਨ ਵਿਚ ਮਹਿਲਾਵਾਂ ਦੇ ਟੈਲੀਵਿਜ਼ਨ ਡਰਾਮਿਆਂ ਵਿਚ ਆਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਤਾਲਿਬਾਨ ਦੀ ਅਗਵਾਈ ਵਾਲੀ ਸਰਕਾਰ ਨੇ ਇਹ ਨਵੇਂ ਨਿਯਮ ਲਾਗੂ ਕੀਤੇ ਹਨ। ਮਹਿਲਾ ਪੱਤਰਕਾਰਾਂ ਤੇ ਪੇਸ਼ਕਾਰਾਂ ਨੂੰ ਸਕਰੀਨ ਉਤੇ ਆਉਣ ਵੇਲੇ ਹਿਜਾਬ ਪਹਿਨਣ ਦੇ ਹੁਕਮ ਦਿੱਤੇ ਗਏ ਹਨ।
ਪੱਤਰਕਾਰਾਂ ਦਾ ਕਹਿਣਾ ਹੈ ਕਿ ਕੁਝ ਨਿਯਮ ਸਪੱਸ਼ਟ ਨਹੀਂ ਹਨ ਤੇ ਹੋਰ ਵਿਸਥਾਰ ਵਿਚ ਦੱਸੇ ਜਾਣ ਦੀ ਲੋੜ ਹੈ। ਹੋਰ ਨਿਯਮ ਵੀ ਬਣਾਏ ਗਏ ਹਨ। ਇਨ੍ਹਾਂ ਵਿਚ ਸ਼ਰੀਆ ਦੇ ਸਿਧਾਂਤਾਂ ਵਿਰੁੱਧ ਬਣੀਆਂ ਫਿਲਮਾਂ ਉਤੇ ਰੋਕ ਲਾਉਣਾ ਵੀ ਸ਼ਾਮਲ ਹੈ।
ਇਸ ਤੋਂ ਇਲਾਵਾ ਇਸਲਾਮਿਕ ਕਾਨੂੰਨਾਂ ਤੇ ਅਫ਼ਗਾਨ ਕਦਰਾਂ-ਕੀਮਤਾਂ ਖਿਲਾਫ ਬਣੀਆਂ ਫਿਲਮਾਂ ਉਤੇ ਵੀ ਰੋਕ ਹੋਵੇਗੀ। ਪੁਰਸ਼ਾਂ ਨਾਲ ਜੁੜੀ ਫੁਟੇਜ ਉਤੇ ਵੀ ਕੁਝ ਪਾਬੰਦੀਆਂ ਲਾਈਆਂ ਗਈਆਂ ਹਨ। ਅਜਿਹੇ ਕਾਮੇਡੀ ਜਾਂ ਮਨੋਰੰਜਕ ਸ਼ੋਅ ਜੋ ਧਰਮ ਦਾ ਨਿਰਾਦਰ ਕਰਦੇ ਹਨ ਜਾਂ ਅਫ਼ਗਾਨਾਂ ਦਾ ਸਤਿਕਾਰ ਕਰਨ ਵਾਲੇ ਨਹੀਂ ਹੋਣਗੇ, ਉਨ੍ਹਾਂ ਉਤੇ ਵੀ ਪਾਬੰਦੀ ਹੋਵੇਗੀ। ਤਾਲਿਬਾਨ ਨੇ ਕਿਹਾ ਹੈ ਕਿ ਵਿਦੇਸ਼ੀ ਸਭਿਆਚਾਰ ਦਾ ਪ੍ਰਚਾਰ-ਪ੍ਰਸਾਰ ਕਰਨ ਵਾਲੀਆਂ ਫਿਲਮਾਂ ਦਾ ਪ੍ਰਸਾਰਨ ਨਾ ਕਰਨ ਉਤੇ ਵੀ ਜ਼ੋਰ ਦਿੱਤਾ ਜਾਵੇ। ਜ਼ਿਕਰਯੋਗ ਹੈ ਕਿ ਅਫ਼ਗਾਨ ਟੀਵੀ ਚੈਨਲ ਜ਼ਿਆਦਾਤਰ ਵਿਦੇਸ਼ੀ ਡਰਾਮੇ ਦਿਖਾਉਂਦੇ ਹਨ ਜਿਨ੍ਹਾਂ ਵਿਚ ਮਹਿਲਾਵਾਂ ਦਾ ਮੁੱਖ ਕਿਰਦਾਰ ਹੁੰਦਾ ਹੈ।

 

RELATED ARTICLES
POPULAR POSTS