Breaking News
Home / ਦੁਨੀਆ / ਯੂਕੇ ਵਿਜ਼ਟਿੰਗ ਅਤੇ ਸਟੂਡੈਂਟ ਵੀਜ਼ਾ ਫੀਸ ‘ਚ ਕਰੇਗਾ ਵਾਧਾ

ਯੂਕੇ ਵਿਜ਼ਟਿੰਗ ਅਤੇ ਸਟੂਡੈਂਟ ਵੀਜ਼ਾ ਫੀਸ ‘ਚ ਕਰੇਗਾ ਵਾਧਾ

ਲੰਡਨ : ਬਰਤਾਨੀਆ ਸਰਕਾਰ ਨੇ ਵਿਜ਼ਟਿੰਗ ਅਤੇ ਵਿਦਿਆਰਥੀ ਵੀਜ਼ਾ ਫੀਸ ‘ਚ ਪ੍ਰਸਤਾਵਿਤ ਵਾਧਾ 4 ਅਕਤੂਬਰ ਤੋਂ ਲਾਗੂ ਕਰਨ ਦਾ ਐਲਾਨ ਕੀਤਾ ਹੈ। ਛੇ ਮਹੀਨੇ ਦੇ ਵੀਜ਼ੇ ਲਈ 15 ਪੌਂਡ ਅਤੇ ਸਟੂਡੈਂਟ ਵੀਜ਼ੇ ਲਈ 127 ਪੌਂਡ ਵਧੇਰੇ ਦੇਣੇ ਪੈਣਗੇ। ਸੰਸਦ ‘ਚ ਰੱਖੇ ਗਏ ਬਿੱਲ ‘ਚ ਬਰਤਾਨੀਆ ਦੇ ਗ੍ਰਹਿ ਦਫ਼ਤਰ ਨੇ ਕਿਹਾ ਕਿ ਵੀਜ਼ਾ ਫੀਸ ‘ਚ ਬਦਲਾਅ ਦਾ ਮਤਲਬ ਹੈ ਕਿ ਛੇ ਮਹੀਨੇ ਤੋਂ ਘੱਟ ਸਮੇਂ ਦੇ ਵਿਜ਼ਟਿੰਗ ਵੀਜ਼ੇ ਦੀ ਲਾਗਤ ਵਧ ਕੇ 115 ਪੌਂਡ ਹੋ ਜਾਵੇਗੀ ਜਦਕਿ ਸਟੂਡੈਂਟ ਵੀਜ਼ਾ ਅਪਲਾਈ ਕਰਨ ਵਾਲਿਆਂ ਨੂੰ 490 ਪੌਂਡ ਦਾ ਭੁਗਤਾਨ ਕਰਨਾ ਪਵੇਗਾ। ਇਹ ਫੈਸਲਾ ਉਸ ਸਮੇਂ ਲਿਆ ਗਿਆ ਹੈ ਜਦੋਂ ਜੁਲਾਈ ‘ਚ ਪ੍ਰਧਾਨ ਮੰਤਰੀ ਰਿਸ਼ੀ ਸੂਨਕ ਨੇ ਐਲਾਨ ਕੀਤਾ ਸੀ ਕਿ ਵੀਜ਼ਾ ਅਰਜ਼ੀਕਾਰਾਂ ਵੱਲੋਂ ਕੌਮੀ ਸਿਹਤ ਸੇਵਾ ਲਈ ਅਦਾ ਕੀਤੇ ਜਾਂਦੇ ਸਿਹਤ ਸਰਚਾਰਜ ਅਤੇ ਫੀਸ ‘ਚ ਚੋਖਾ ਵਾਧਾ ਕੀਤਾ ਜਾਵੇਗਾ ਤਾਂ ਜੋ ਦੇਸ਼ ਦੇ ਜਨਤਕ ਖੇਤਰ ਦੀ ਉਜਰਤ ‘ਚ ਵਾਧੇ ਨੂੰ ਪੂਰਾ ਕੀਤਾ ਜਾ ਸਕੇ। ਗ੍ਰਹਿ ਦਫਤਰ ਨੇ ਜ਼ਿਆਦਾਤਰ ਕੰਮ ਅਤੇ ਵਿਜ਼ਟਿੰਗ ਵੀਜ਼ਿਆਂ ਦੀ ਲਾਗਤ ਵਿੱਚ 15 ਫੀਸਦੀ ਅਤੇ ਤਰਜੀਹੀ ਵੀਜ਼ਾ, ਸਟੱਡੀ ਵੀਜ਼ਾ ਅਤੇ ਸਪਾਂਸਰਸ਼ਿਪ ਦੇ ਸਰਟੀਫਿਕੇਟਾਂ ਦੀ ਲਾਗਤ ਵਿੱਚ ਘੱਟੋ-ਘੱਟ 20 ਫੀਸਦੀ ਵਾਧੇ ਦਾ ਸੰਕੇਤ ਦਿੱਤਾ ਸੀ।

 

Check Also

ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ

ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …