ਵੈਨਕੂਵਰ : ਕੈਨੇਡਾ ਵਿੱਚ ਪੰਜਾਬੀਆਂ ਦੀ ਵੱਡੀ ਅਬਾਦੀ ਵਾਲੇ ਸ਼ਹਿਰ ਐਬਟਸਫੋਰਡ ਵਿਚ ਗੈਂਗ ਹਿੰਸਾ ਵਿਚ ਪੰਜਾਬੀ ਨੌਜਵਾਨ ਨੂੰ ਕਤਲ ਕਰ ਦਿੱਤਾ ਗਿਆ। ਮਾਰੇ ਨੌਜਵਾਨ ਦੀ ਪਛਾਣ ਸਤਕਾਰ ਸਿੰਘ ਸਿੱਧੂ (22) ਵਜੋਂ ਹੋਈ ਹੈ। ਉਸ ਦਾ ਪਿਛੋਕੜ ਮੋਗਾ ਨੇੜਲੇ ਪਿੰਡ ਚੰਦ ਪੁਰਾਣਾ ਨਾਲ ਹੈ। ਪੁਲਿਸ ਨੇ ਪਿੱਛਾ ਕਰਕੇ ਤਿੰਨੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ, ਜੋ ਪੰਜਾਬੀ ਹਨ। ਪੁਲਿਸ ਦੇ ਬੁਲਾਰੇ ਇਆਨ ਮੈਕਡੌਨਰਡ ਅਨੁਸਾਰ ਗੋਲੀਆਂ ਚਲਾ ਕੇ ਮੁਲਜ਼ਮ ਮਿਸ਼ਨ ਸ਼ਹਿਰ ਵਲ ਜਾ ਰਹੇ ਸਨ ਤਾਂ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਹਾਲੇ ਮੁਲਜ਼ਮਾਂ ਦੀ ਪਛਾਣ ਜਾਰੀ ਨਹੀਂ ਕੀਤੀ ਪਰ ਸੂਤਰਾਂ ਅਨੁਸਾਰ ਸਾਰੇ 20-22 ਸਾਲ ਦੇ ਹਨ। ਪੁਲਿਸ ਨੇ ਇਹ ਮੰਨ ਲਿਆ ਹੈ ਕਿ ਕਤਲ ਗੈਂਗਵਾਰ ਦਾ ਨਤੀਜਾ ਹੈ।
Check Also
ਡੋਨਾਲਡ ਟਰੰਪ ਦੀਆਂ ਰੈਲੀਆਂ ਤੋਂ ਲੋਕ ਕੰਨੀ ਕਤਰਾਉਣ ਲੱਗੇ : ਹੈਰਿਸ
ਕਮਲਾ ਹੈਰਿਸ ਨੇ ਟਰੰਪ ਦੀ ਜੰਮ ਕੇ ਕੀਤੀ ਆਲੋਚਨਾ ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਵਿਚ ਰਾਸ਼ਟਰਪਤੀ …