-19.3 C
Toronto
Friday, January 30, 2026
spot_img
Homeਦੁਨੀਆਖੇਤੀ ਖੇਤਰ ਹੀ ਭਾਰਤ ਨੂੰ ਬਣਾ ਸਕਦੈ ਆਤਮ ਨਿਰਭਰ: ਹਰਪਾਲ ਚੀਮਾ

ਖੇਤੀ ਖੇਤਰ ਹੀ ਭਾਰਤ ਨੂੰ ਬਣਾ ਸਕਦੈ ਆਤਮ ਨਿਰਭਰ: ਹਰਪਾਲ ਚੀਮਾ

ਚੰਡੀਗੜ੍ਹ : ਆਮ ਆਦਮੀ ਪਾਰਟੀ ਪੰਜਾਬ ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਦੂਜੇ ਦੇਸ਼ਾਂ ‘ਤੇ ਖਾਧ ਪਦਾਰਥਾਂ ਲਈ ਭਾਰਤ ਦੀ ਨਿਰਭਰਤਾ ‘ਤੇ ਮੁੜ ਗੌਰ ਕਰਨ ਦਾ ਬੇਹੱਦ ਢੁੱਕਵਾਂ ਸਮਾਂ ਹੈ। ਭਾਰਤ ਵੱਡੀ ਮਾਤਰਾ ਵਿੱਚ ਖਾਣ ਵਾਲੇ ਤੇਲਾਂ ਦੀ ਦਰਾਮਦ ਕਰਦਾ ਹੈ, ਜਦੋਂ ਕਿ ਦੇਸ਼ ਦੇ ਕਿਸਾਨ ਇਨ੍ਹਾਂ ਫਸਲਾਂ ਦਾ ਉਤਪਾਦਨ ਕਰਨ ਦੇ ਪੂਰੀ ਤਰ੍ਹਾਂ ਸਮਰੱਥ ਹਨ। ਕੇਂਦਰ ਅਤੇ ਰਾਜ ਸਰਕਾਰਾਂ ਦੀਆਂ ਗਲਤ ਖੇਤੀ ਨੀਤੀਆਂ ਕਾਰਨ ਦੇਸ਼ ਨੂੰ ਹਜ਼ਾਰਾਂ ਖਾਧ ਪਦਾਰਥ ਵਿਦੇਸ਼ਾਂ ਤੋਂ ਮੰਗਵਾਉਣੇ ਪੈਂਦੇ ਹਨ। ਉਨ੍ਹਾਂ ਕਿਹਾ ਕਿ ਖੇਤੀ ‘ਚ ਆਤਮ ਨਿਰਭਰਤਾ ਹੀ ਭਾਰਤ ਨੂੰ ਸਹੀ ਮਾਇਨੇ ਵਿੱਚ ‘ਆਤਮ ਨਿਰਭਰ’ ਬਣਾ ਸਕਦੀ ਹੈ। ਚੀਮਾ ਨੇ ਕਿਹਾ ਕਿ ਭਾਰਤ ਹਰ ਸਾਲ ਯੂਕਰੇਨ ਤੋਂ 1,371 ਮਿਲੀਅਨ ਡਾਲਰ ਦਾ ਸੂਰਜਮੁਖੀ ਤੇਲ ਦਰਾਮਦ ਕਰਦਾ ਹੈ। ਜੇ ਪੰਜਾਬ ਦੇ ਸਿਰਫ਼ ਦੋ ਜ਼ਿਲ੍ਹੇ ਸੂਰਜਮੁਖੀ ਦੀ ਖੇਤੀ ਸ਼ੁਰੂ ਕਰ ਦੇਣ ਤਾਂ ਦੇਸ਼ ਦੀ ਇਹ ਜ਼ਰੂਰਤ ਅਸਾਨੀ ਨਾਲ ਪੂਰੀ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਫ਼ਸਲਾਂ ਦਾ ਢੁੱਕਵਾਂ ਮੰਡੀਕਰਨ ਨਾ ਹੋਣ ਅਤੇ ਕਈ ਫ਼ਸਲਾਂ ‘ਤੇ ਐੱਮਐੱਸਪੀ ਨਾ ਹੋਣ ਕਾਰਨ ਦੇਸ਼ ਦੇ ਕਿਸਾਨ ਫ਼ਸਲਾਂ ਵਿੱਚ ਬਦਲਾਅ ਨਹੀਂ ਕਰਦੇ। ਉਨ੍ਹਾਂ ਕਿਹਾ ਕਿ ਜੇ ਭਾਰਤ 1,371 ਮਿਲੀਅਨ ਡਾਲਰ ਦਾ ਸੂਰਜਮੁਖੀ ਤੇਲ ਦਰਾਮਦ ਕਰਨ ਦੀ ਥਾਂ ਇਹ ਪੈਸਾ ਤੇਲ ਬੀਜ ਵਾਲੀਆਂ ਫ਼ਸਲਾਂ ਨੂੰ ਲਈ ਕਿਸਾਨਾਂ ‘ਤੇ ਖਰਚੇ ਤਾਂ ਭਾਰਤ ਖਾਣ ਵਾਲਾ ਤੇਲ ਦਰਾਮਦ ਕਰਨ ਦੀ ਥਾਂ ਬਰਾਮਦ ਕਰਨ ਦੀ ਸਥਿਤੀ ‘ਚ ਆ ਜਾਵੇਗਾ।

 

RELATED ARTICLES
POPULAR POSTS