ਟਾਂਡਾ ਉੜਮੁੜ/ਬਿਊਰੋ ਨਿਊਜ਼ : ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬਾ ਟਾਂਡਾ ਉੜਮੁੜ ਨੇੜਲੇ ਪਿੰਡ ਅਹਿਆਪੁਰ ਨਾਲ ਸਬੰਧਿਤ ਪੁਰੀ ਪਰਿਵਾਰ ਦੀ ਧੀ ਸੇਜਲ ਪੁਰੀ ਅਮਰੀਕਾ ‘ਚ ਮਿਸ ਇੰਡੀਆ ਕੈਲੀਫੋਰਨੀਆ 2022 ਬਣੀ ਹੈ। ਲੰਘੇ ਦਿਨ ਕੈਲੀਫੋਰਨੀਆ ਦੇ ਮਿਲਪਿਟਸ ਸ਼ਹਿਰ ‘ਚ ਹੋਏ ਮੁਕਾਬਲੇ ‘ਚ ਸੇਜਲ ਨੂੰ ਇਸ ਖ਼ਿਤਾਬ ਦਿੱਤਾ ਗਿਆ। ਸੱਤ ਸਾਲ ਪਹਿਲਾਂ ਅਮਰੀਕਾ ‘ਚ ਜਾ ਵੱਸੇ ਨੀਰਜ ਪੁਰੀ ਤੇ ਬਿੰਦੂ ਪੁਰੀ ਨੇ ਬੇਟੀ ਦੀ ਇਸ ਸਫਲਤਾ ਬਾਰੇ ਦੱਸਿਆ ਕਿ 22 ਮੁਕਾਬਲੇਬਾਜ਼ਾਂ ਨੂੰ ਪਛਾੜਦਿਆਂ ਸੇਜਲ ਨੇ ਤਾਜ ਆਪਣੇ ਨਾਂ ਕੀਤਾ ਹੈ।