10.4 C
Toronto
Saturday, November 8, 2025
spot_img
Homeਦੁਨੀਆਰਾਡਾਰ ਤੋਂ ਕੁਝ ਸਮੇਂ ਲਈ ਗਾਇਬ ਹੋਇਆ ਸੁਸ਼ਮਾ ਦਾ ਜਹਾਜ਼

ਰਾਡਾਰ ਤੋਂ ਕੁਝ ਸਮੇਂ ਲਈ ਗਾਇਬ ਹੋਇਆ ਸੁਸ਼ਮਾ ਦਾ ਜਹਾਜ਼

ਏਅਰ ਟਰੈਫਿਕ ਕੰਟਰੋਲ ਨੂੰ ਹੰਗਾਮੀ ਹਾਲਤ ਵਾਲਾ ਬਣਨ ਦਬਾਉਣਾ ਪਿਆ
ਨਵੀਂ ਦਿੱਲੀ/ਬਿਊਰੋ ਨਿਊਜ਼ : ਭਾਰਤ ਦੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੂੰ ਦੱਖਣੀ ਅਫਰੀਕਾ ਲੈ ਕੇ ਜਾਣ ਲਈ ਰਵਾਨਾ ਹੋਇਆ ਇੱਕ ਵਿਸ਼ੇਸ਼ ਜਹਾਜ਼ ਜਦੋਂ ਮੌਰੇਸ਼ਿਸ ਦੇ ਹਵਾਈ ਖੇਤਰ ਵਿੱਚ ਦਾਖਲ ਹੋਇਆ ਤਾਂ ਉਸਦਾ ਏਅਰ ਟਰੈਫਿਕ ਕੰਟਰੋਲ ਦੇ ਨਾਲੋਂ ਸੰਪਰਕ ਟੁੱਟ ਗਿਆ ਅਤੇ ਇਹ ਸੰਪਰਕ 14 ਮਿੰਟ ਟੁੱਟਿਆ ਰਿਹਾ ਹੈ। ਇਸ ਤੋਂ ਬਾਅਦ ਮੌਰੇਸ਼ਿਸ ਏਅਰ ਟਰੈਫਿਕ ਕੰਟਰੋਲ ਨੇ ਹੰਗਾਮੀ ਹਾਲਤ ਵਾਲਾ ਬਟਨ ਦਬਾਅ ਦਿੱਤਾ। ਇਹ ਜਾਣਕਾਰੀ ਸਰਕਾਰੀ ਤੌਰ ਉੱਤੇ ਦਿੱਤੀ ਗਈ ਹੈ। ਏਅਰਪੋਰਟ ਅਥਾਰਟੀ ਆਫ ਇੰਡੀਆ ਵੱਲੋਂ ਜਾਰੀ ਬਿਆਨ ਵਿੱਚ ਜਾਣਕਾਰੀ ਦਿੱਤੀ ਗਈ ਹੈ ਕਿ ਮੌਰੇਸ਼ਿਸ ਏਅਰ ਟਰੈਫਿਕ ਕੰਟਰੋਲ ਏਅਰ ਫੋਰਸ ਉਡਾਣ ਆਈਐੱਫਸੀ 31 ਦੇ ਨਾਲ ਉਦੋਂ ਸੰਪਰਕ ਸਥਾਪਿਤ ਨਾ ਕਰ ਸਕਿਆ ਜਦੋਂ ਉਹ ਮੌਰੇਸ਼ਿਸ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਸੀ। ਮੌਰੇਸ਼ਿਸ ਨੇ ਇਸ ਸਥਿੱਤੀ ਵਿੱਚ ਜ਼ਰੂਰੀ 30 ਮਿੰਟ ਦੀ ਉਡੀਕ ਕਰਨ ਦੀ ਥਾਂ ਹੰਗਾਮੀ ਹਾਲਤ ਐਲਾਨਣ ਵਾਲਾ ਬਟਨ ਦਬਾਅ ਦਿੱਤਾ। ਅਜਿਹਾ ਕਦਮ ਇਸ ਕਰਕੇ ਪੁੱਟਿਆ ਗਿਆ ਕਿਉਂਕਿ ਜਹਾਜ਼ ਦੇ ਵਿੱਚ ਵੀਵੀਆਈਪੀ ਸਵਾਰ ਸੀ। ਇਹ ਜਹਾਜ਼ ਥਿਰੂਵਨੰਥਾਪੁਰਮ ਤੋਂ ਮੌਰੇਸ਼ਿਸ ਲਈ 2.08 ਵਜੇ ਰਵਾਨਾ ਹੋਇਆ ਸੀ।
ਮਾਲੇ ਏਅਰ ਟਰੈਫਿਕ ਕੰਟਰੋਲ ਦਾ ਉਡਾਣ ਦੇ ਨਾਲ ਅੰਤਰਰਾਸ਼ਟਰੀ ਸਮੇਂ ਅਨੁਸਾਰ 4.44 ਸ਼ਾਮ ਨੂੰ ਸੰਪਰਕ ਜੁੜਿਆ ਸੀ ਜਦੋਂ ਜਹਾਜ਼ ਭਾਰਤੀ ਹਵਾਈ ਖੇਤਰ ਵਿੱਚੋਂ ਮਾਲਦੀਵਜ਼ ਦੇ ਹਵਾਈ ਖੇਤਰ ਵਿੱਚ ਦਾਖ਼ਲ ਹੋਇਆ ਸੀ। ਪਰ ਆਈਐੱਫਸੀ 31 ਮੌਰੇਸ਼ਿਸ ਹਵਾਈ ਕੰਟਰੋਲ ਨਾਲ ਸੰਪਰਕ ਸਥਾਪਿਤ ਨਾ ਕਰ ਸਕਿਆ ਜਿਸ ਕਾਰਨ ਘਬਰਾਹਟ ਫੈਲ ਗਈ ਪਰ ਉਦੋਂ ਰਾਹਤ ਮਿਲੀ ਜਦੋਂ ਜਹਾਜ਼ ਸ਼ਾਮ ਨੂੰ 4.58 ਵਜੇ ਸੰਪਰਕ ਵਿੱਚ ਆ ਗਿਆ। ਜਹਾਜ਼ ਦੇ ਅਮਲੇ ਨੇ ਇਸ ਤੋਂ ਬਾਅਦ ਜਹਾਜ਼ ਨੂੰ ਉਤਾਰ ਲਿਆ। ਇਸ ਸਥਿਤੀ ਵਿੱਚ ਇਹ ਪ੍ਰਕਿਰਿਆ ਹੀ ਅਖ਼ਤਿਆਰ ਕੀਤੀ ਜਾਂਦੀ ਹੈ।

RELATED ARTICLES
POPULAR POSTS