ਟੋਰਾਂਟੋ/ਬਿਊਰੋ ਨਿਊਜ਼ : ਫਾਈਜ਼ਰ ਤੋਂ ਬਾਅਦ ਹੁਣ ਹੈਲਥ ਕੈਨੇਡਾ ਨੇ ਮੋਡਰਨਾ ਵੈਕਸੀਨ ਨੂੰ ਵੀ ਮਨਜ਼ੂਰੀ ਦੇ ਦਿੱਤੀ ਹੈ ਅਤੇ ਦਸੰਬਰ ਦੇ ਅੰਤ ਤੋਂ ਪਹਿਲਾਂ-ਪਹਿਲਾਂ 1 ਲੱਖ 68 ਹਜ਼ਾਰ ਟੀਕੇ ਕੈਨੇਡਾ ਪਹੁੰਚਣਗੇ। ਇਨ੍ਹਾਂ ਵਿਚੋਂ 53 ਹਜ਼ਾਰ ਵੈਕਸੀਨ ਓਨਟਾਰੀਓ ਨੂੰ ਮਿਲਣਗੇ।
ਹੈਲਥ ਕੈਨੇਡਾ ਦੇ ਚੀਫ਼ ਮੈਡੀਕਲ ਅਫ਼ਸਰ ਡਾ. ਸੁਪਰੀਆ ਸ਼ਰਮਾ ਨੇ ਦੱਸਿਆ ਕਿ ਅਗਲੇ ਸਾਲ ਮਾਰਚ ਦੇ ਅੰਤ ਤੋਂ ਪਹਿਲਾਂ ਦੋ ਮਿਲੀਅਨ ਟੀਕੇ ਕੈਨੇਡਾ ਪਹੁੰਚ ਜਾਣਗੇ ਅਤੇ ਸਾਲ 2021 ਦੌਰਾਨ ਕੈਨੇਡਾ ਨੂੰ 40 ਮਿਲੀਅਨ ਟੀਕੇ ਉਪਲਬਧ ਹੋਣਗੇ ਜੋ 20 ਮਿਲੀਅਨ ਲੋਕਾਂ ਨੂੰ ਲਗਾਏ ਜਾਣਗੇ। ਜਿਸ ਨਾਲ ਕੈਨੇਡਾ ਦੀ ਬਾਲਗ ਵਸੋਂ ਦਾ ਦੋ ਤਿਹਾਈ ਹਿੱਸਾ ਕਵਰ ਹੋ ਜਾਵੇਗਾ। ਇਹ ਵੀ ਜ਼ਿਕਰਯੋਗ ਹੈ ਕਿ 12 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਨੂੰ ਇਹ ਟੀਕੇ ਨਹੀਂ ਲਗਾਏ ਜਾਣਗੇ ਕਿਉਂਕਿ ਮੋਡਰਨਾ ਵੱਲੋਂ ਇਸ ਤਰ੍ਹਾਂ ਦਾ ਕੋਈ ਵੀ ਟੈਸਟ ਅਜੇ ਤੱਕ ਨਹੀਂ ਕੀਤਾ ਗਿਆ ਹੈ।
Check Also
ਪਾਕਿਸਤਾਨ ਦੇ ਬਲੋਚਿਸਤਾਨ ਵਿਚ ਬੱਸ ’ਤੇ ਹਮਲਾ – 9 ਵਿਅਕਤੀਆਂ ਦੀ ਮੌਤ
ਨਵੀਂ ਦਿੱਲੀ/ਬਿਊਰੋ ਨਿਊਜ਼ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿਚ ਕਵੇਟਾ ਤੋਂ ਲਾਹੌਰ ਜਾ ਰਹੀ ਇਕ ਯਾਤਰੀ …