ਡਿਊਟੀ ਦੌਰਾਨ ਹੀ ਰੋਨਿਲ ਸਿੰਘ ਨੂੰ ਮਾਰ ਦਿੱਤੀ ਗਈ ਸੀ ਗੋਲੀ
ਵਾਸ਼ਿੰਗਟਨ/ਬਿਊਰੋ ਨਿਊਜ਼
ਅਮਰੀਕਾ ਵਿਚ ਪਿਛਲੇ ਦਿਨੀਂ ਕਤਲ ਕਰ ਦਿੱਤੇ ਗਏ ਪੰਜਾਬੀ ਪੁਲਿਸ ਮੁਲਾਜ਼ਮ ਰੋਨਿਲ ਸਿੰਘ ਲਈ ਅਮਰੀਕੀ ਰਾਸ਼ਟਰਪਤੀ ਡੌਨਾਲਡ ਟਰੰਪ ਨੇ ਅਫਸੋਸ ਜ਼ਾਹਰ ਕੀਤਾ ਹੈ। ਟਰੰਪ ਨੇ ਕਿਹਾ ਕਿ ਰੌਨਿਲ ਸਿੰਘ ਅਮਰੀਕਾ ਦਾ ਹੀਰੋ ਹੈ। ਟਰੰਪ ਨੇ ਟਵੀਟ ਕਰਦਿਆਂ ਰੌਨਿਲ ਸਿੰਘ ਨੂੰ ਕੌਮੀ ਹੀਰੋ ਐਲਾਨਿਆ। ਉਨ੍ਹਾਂ ਲਿਖਿਆ ਕਿ ਜਿਸ ਤਰ੍ਹਾਂ ਰੋਨਿਲ ਦਾ ਕਤਲ ਹੋਇਆ, ਉਸ ਨਾਲ ਹਰ ਅਮਰੀਕੀ ਦਾ ਦਿਲ ਟੁੱਟਿਆ ਹੈ। ਟਰੰਪ ਨੇ ਮਾਰੇ ਗਏ ਪੁਲਿਸ ਅਫ਼ਸਰ ਦੇ ਪਰਿਵਾਰ ਅਤੇ ਦੋਸਤਾਂ ਨਾਲ ਵੀ ਦੁੱਖ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਕਿਹਾ ਕਿ ਜਦੋਂ ਕ੍ਰਿਸਮਿਸ ਮੌਕੇ ਨੌਜਵਾਨ ਪੁਲਿਸ ਅਫ਼ਸਰ ਨੂੰ ਗ਼ੈਰ ਕਾਨੂੰਨੀ ਪਰਵਾਸੀ ਵਿਅਕਤੀ ਨੇ ਮਾਰਿਆ ਤਾਂ ਪੂਰੇ ਦੇਸ਼ ਦਾ ਦਿਲ ਦੁਖਿਆ। ਧਿਆਨ ਰਹੇ ਕਿ 33 ਸਾਲਾ ਰੋਨਿਲ ਸਿੰਘ ਨਿਊਮੈਨ ਪੁਲਿਸ ਵਿਭਾਗ ਵਿਚ ਮੁਲਾਜ਼ਮ ਸੀ ਅਤੇ ਉਸ ਨੂੰ ਡਿਊਟੀ ਦੌਰਾਨ ਹੀ ਗੋਲੀ ਮਾਰ ਦਿੱਤੀ ਗਈ ਸੀ। ਪੁਲਿਸ ਨੇ ਦੋਸ਼ੀ ਨੂੰ ਮੈਕਸੀਕੋ ਤੋਂ ਗ੍ਰਿਫ਼ਤਾਰ ਵੀ ਕਰ ਲਿਆ ਸੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …