11.5 C
Toronto
Sunday, October 11, 2026
spot_img
HomeਕੈਨੇਡਾFrontਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਭਾਰਤ ਨੂੰ ਵੱਡਾ ਝਟਕਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਭਾਰਤ ਨੂੰ ਵੱਡਾ ਝਟਕਾ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਦਿੱਤਾ ਭਾਰਤ ਨੂੰ ਵੱਡਾ ਝਟਕਾ
25 ਫੀਸਦੀ ਟੈਰਿਫ ਲਗਾਉਣ ਦੇ ਨਾਲ-ਨਾਲ 6 ਕੰਪਨੀਆਂ ’ਤੇ ਵੀ ਲਗਾਈ ਪਾਬੰਦੀ
ਨਵੀਂ ਦਿੱਲੀ/ਬਿਊਰੋ ਨਿਊਜ਼ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ ਨੂੰ ਵੱਡਾ ਝਟਕਾ ਦਿੰਦਿਆਂ 1 ਅਗਸਤ ਤੋਂ 25 ਫੀਸਦੀ ਟੈਰਿਫ ਲਗਾਉਣ ਦਾ ਐਲਾਨ ਕਰ ਦਿੱਤਾ ਹੈ। ਟਰੰਪ ਨੇ ਭਾਰਤ ’ਤੇ 25 ਫੀਸਦੀ ਟੈਰਿਫ ਲਗਾਉਣ ਪਿੱਛੇ ਬਿ੍ਰਕਸ ਦੇਸਾਂ ਦੇ ਸਮੂਹ ਨੂੰ ਵੀ ਇਕ ਕਾਰਨ ਦੱਸਿਆ ਹੈ। ਉਨ੍ਹਾਂ ਕਿਹਾ ਕਿ ਬਿ੍ਰਕਸ ਅਮਰੀਕਾ ਵਿਰੋਧੀ ਦੇਸ਼ਾਂ ਦਾ ਇਕ ਗਰੁੱਪ ਹੈ। ਟਰੰਪ ਨੇ ਕਿਹਾ ਕਿ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੇਰੇ ਚੰਗੇ ਦੋਸਤ ਹਨ ਪਰ ਉਹ ਸਾਡੇ ਨਾਲ ਬਿਜਨਸ ਦੇ ਮਾਮਲੇ ’ਚ ਬਹੁਤ ਜ਼ਿਆਦਾ ਉਤਸ਼ਾਹਿਤ ਨਹੀਂ ਹਨ। ਭਾਰਤ ਦਾ ਟੈਰਿਫ ਦੁਨੀਆ ’ਚ ਸਭ ਤੋਂ ਜ਼ਿਆਦਾ ਹੈ ਅਤੇ ਹੁਣ ਅਮਰੀਕਾ ਵੱਲੋਂ ਲਗਾਏ ਗਏ ਟੈਰਿਫ ’ਚ ਕਟੌਤੀ ਨਹੀਂ ਕੀਤੀ ਜਾ ਸਕਦੀ। ਇਸ ਦੇ ਨਾਲ ਹੀ ਟਰੰਪ ਨੇ ਈਰਾਨ ਤੋਂ ਪਾਬੰਦੀਸ਼ੁਦਾ ਰਸਾਇਣ ਅਤੇ ਪੈਟਰੋ ਕੈਮੀਕਲ ਉਤਪਾਦਾਂ ਦੀ ਖਰੀਦ ਕਰਨ ਵਾਲੀਆਂ 24 ਕੰਪਨੀਆਂ ’ਤੇ ਵੀ ਰੋਕ ਲਗਾ ਦਿੱਤੀ ਹੈ ਜਿਨ੍ਹਾਂ ਵਿਚ 6 ਭਾਰਤੀ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਤੋਂ ਇਲਾਵਾ ਚੀਨ ਦੀਆਂ 7, ਯੂਏਈ ਦੀਆਂ 6, ਹਾਂਗਕਾਂਗ ਦੀਆਂ 3 ਜਦਕਿ ਤੁਰਕੀ ਅਤੇ ਰੂਸ ਦੀ 1-1 ਕੰਪਨੀ ਸ਼ਾਮਲ ਹੈ।

RELATED ARTICLES
POPULAR POSTS