14.6 C
Toronto
Sunday, September 14, 2025
spot_img
HomeਕੈਨੇਡਾFrontਚੋਣ ਕਮਿਸ਼ਨ ਨੇ ਜੰਗ-ਏ-ਅਜ਼ਾਦੀ  ਮੈਮੋਰੀਅਲ ਮਾਮਲੇ ’ਚ ਜਲੰਧਰ ਵਿਜੀਲੈਂਸ ਤੋਂ ਮੰਗਿਆ ਜਵਾਬ

ਚੋਣ ਕਮਿਸ਼ਨ ਨੇ ਜੰਗ-ਏ-ਅਜ਼ਾਦੀ  ਮੈਮੋਰੀਅਲ ਮਾਮਲੇ ’ਚ ਜਲੰਧਰ ਵਿਜੀਲੈਂਸ ਤੋਂ ਮੰਗਿਆ ਜਵਾਬ

ਵਿਜੀਲੈਂਸ ਵੱਲੋਂ ਕੀਤੀ ਗਈ ਕਾਰਵਾਈ ਦੀ ਵੀ ਮੰਗੀ ਰਿਪੋਰਟ
ਜਲੰਧਰ/ਬਿਊਰੋ ਨਿਊਜ਼ : ਪੰਜਾਬ ਦੇ ਜਲੰਧਰ ਜ਼ਿਲ੍ਹੇ ਦੇ ਕਸਬਾ ਕਰਤਾਰਪੁਰ ’ਚ ਸਥਿਤ ਜੰਗ-ਏ-ਅਜ਼ਾਦੀ  ਮੈਮੋਰੀਅਲ ਸਮਾਰਕ ਮਾਮਲੇ ਨੂੰ ਲੈ ਕੇ ਜਲੰਧਰ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਗਈ ਕਾਰਵਾਈ ਦੀ ਚੋਣ ਕਮਿਸ਼ਨ ਰਿਪੋਰਟ ਮੰਗ ਲਈ ਹੈ। ਚੋਣ ਕਮਿਸ਼ਨ ਦੇ ਸਪੈਸ਼ਲ ਆਬਜਰਵਰ ਵੱਲੋਂ ਪੰਜਾਬ ਦੇ ਚੀਫ ਸੈਕਟਰੀ ਤੋਂ ਇਹ ਰਿਪੋਰਟ ਮੰਗੀ ਗਈ ਹੈ ਜੋ ਅੱਜ ਵੀਰਵਾਰ ਨੂੰ ਚੋਣ ਕਮਿਸ਼ਨ ਨੂੰ ਭੇਜੀ ਜਾਣੀ ਹੈ। ਧਿਆਨ ਰਹੇ ਕਿ ਇਸ ਮਾਮਲੇ ’ਚ ਪੰਜਾਬ ਦੇ ਸੀਨੀਅਰ ਪੱਤਰਕਾਰ ਬਰਜਿੰਦਰ ਸਿੰਘ ਹਮਦਰਦ, ਆਈਏਐਸ ਅਧਿਕਾਰੀ ਵਿਜੇ ਬੁਬਲਾਨੀ ਸਮੇਤ 26 ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਜਦਕਿ 15 ਵਿਅਕਤੀਆਂ ਨੂੰ ਇਸ ਮਾਮਲੇ ’ਚ ਗਿ੍ਰਫ਼ਤਾਰ ਵੀ ਕੀਤਾ ਗਿਆ ਹੈ। ਚੋਣ ਕਮਿਸ਼ਨ ਨੇ ਜੰਗ-ਏ-ਅਜ਼ਾਦੀ ਮੈਮੋਰੀਅਲ ਸਮਾਰਕ ਮਾਮਲੇ ਸਬੰਧੀ ਵਿਸਥਾਰਤ ਰਿਪੋਰਟ ਮੰਗੀ ਹੈ। ਇਸ ਮਾਮਲੇ ’ਚ ਜਲੰਧਰ ਵਿਜੀਲੈਂਸ ਬਿਊਰੋ ਵੱਲੋਂ ਆਈਪੀਸੀ ਦੀ ਧਾਰਾ ਦੇ ਨਾਲ-ਨਾਲ ਭਿ੍ਰਸ਼ਟਾਚਾਰ ਦੀ ਧਾਰਾ ਵੀ ਜੋੜੀ ਗਈ ਹੈ।

RELATED ARTICLES
POPULAR POSTS