17.7 C
Toronto
Saturday, September 12, 2026
spot_img
Homeਪੰਜਾਬਬਿਨਾ ਇਜ਼ਾਜਤ ਲਏ ਧਾਰਮਿਕ ਸਥਾਨਾਂ'ਚ ਨਹੀਂ ਵੱਜਣਗੇ ਲਾਊਡਸਪੀਕਰ

ਬਿਨਾ ਇਜ਼ਾਜਤ ਲਏ ਧਾਰਮਿਕ ਸਥਾਨਾਂ’ਚ ਨਹੀਂ ਵੱਜਣਗੇ ਲਾਊਡਸਪੀਕਰ

ਬਿਨਾ ਇਜ਼ਾਜਤ ਲਏ ਧਾਰਮਿਕ ਸਥਾਨਾਂ’ਚ ਨਹੀਂ ਵੱਜਣਗੇ ਲਾਊਡਸਪੀਕਰਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਅਧਿਕਾਰੀਆਂ ਨੂੰ ਦਿੱਤੇ ਨਿਰਦੇਸ਼
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਧਾਰਮਿਕ ਸਥਾਨਾਂ’ਤੇ ਬਿਨਾ ਲਿਖਤੀ ਇਜਾਜ਼ਤ ਲਿਆਂ ਕਿਸੇ ਵੀ ਤਰ੍ਹਾਂ ਦੇ ਸਮਾਗਮ ਜਾਂ ਰੋਜ਼ਾਨਾ ਲਾਊਡਸਪੀਕਰ ਚਲਾਉਣ ‘ਤੇ ਪੂਰੀ ਤਰ੍ਹਾਂ ਨਾਲ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚੱਲਦਿਆਂ ਹੁਣ ਸਿਰਫ ਇਜਾਜ਼ਤ ਮਿਲਣ ਉਪਰੰਤ ਹੀ ਧਾਰਮਿਕ ਸਥਾਨਾਂ’ਤੇ ਲਾਊਡਸਪੀਕਰ ਵੱਜ ਸਕਣਗੇ। ਬੱਚਿਆਂ ਦੇ ਇਮਤਿਹਾਨਾਂ ਤੋਂ 15 ਦਿਨ ਪਹਿਲਾਂ ਕਿਸੇ ਇਜਾਜ਼ਤ ਲੈਣ ਨਾਲ ਵੀ ਲਾਊਡਸਪੀਕਰ ਨਹੀਂ ਵੱਜ ਸਕਣਗੇ। ਜੇਕਰ ਇਜਾਜ਼ਤ ਮਿਲ ਵੀ ਜਾਂਦੀ ਹੈ ਤਾਂ ਵੀ ਲਾਊਡਸਪੀਕਰਾਂ ਦੀ ਅਵਾਜ਼ 10 ਡੈਸੀਬਲ ਤੋਂ ਜ਼ਿਆਦਾ ਨਹੀਂ ਹੋਵੇਗੀ। ਇਨ੍ਹਾਂ ਹੁਕਮਾਂ ਦੀ ਪਾਲਣਾ ਕਰਨ ਲਈ ਹਾਈਕੋਰਟ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਦੇ ਸਾਰੇ ਅਧਿਕਾਰੀਆਂਨੂੰ ਨਿਰਦੇਸ਼ ਜਾਰੀ ਕਰ ਦਿੱਤੇ ਹਨ।

RELATED ARTICLES
POPULAR POSTS