ਹੁਣ ਨਹੀਂ ਚੱਲੇਗਾ 2000 ਰੁਪਏ ਦਾ ਨੋਟ September 30, 2023 ਹੁਣ ਨਹੀਂ ਚੱਲੇਗਾ 2000 ਰੁਪਏ ਦਾ ਨੋਟ ਰਿਜ਼ਰਵ ਬੈਂਕ ਨੇ 2000 ਦੇ ਰੁਪਏ ਦੇ ਨੋਟ ਬਦਲਣ ਲਈ 30 ਸਤੰਬਰ ਤੱਕ ਦਿੱਤਾ ਸੀ ਸਮਾਂ ਨਵੀਂ ਦਿੱਲੀ/ਬਿਊਰੋ ਨਿਊਜ਼ : ਅੱਜ ਯਾਨੀ 30 ਸਤੰਬਰ ਨੂੰ 2000 ਰੁਪਏ ਦੇ ਨੋਟ ਬੈਂਕ ਵਿਚ ਜਮ੍ਹਾਂ ਕਰਵਾਉਣ ਜਾਂ ਬਦਲਣ ਦਾ ਆਖਰੀ ਦਿਨ ਹੈ। ਜਦਕਿ 1 ਅਕਤੂਬਰ 2023 ਤੋਂ 2000 ਰੁਪਏ ਦੇ ਨੋਟ ਦੀ ਕੀਮਤ ਜੀਰੋ ਹੋ ਜਾਵੇਗੀ। ਰਿਜ਼ਰਵ ਬੈਂਕ ਆਫ਼ ਇੰਡੀਆ ਨੇ ਇਸੇ ਸਾਲ 19 ਮਈ ਨੂੰ ਸਰਕੂਲਰ ਜਾਰੀ ਕਰਕੇ 2000 ਰੁਪਏ ਦੇ ਨੋਟਾਂ ਨੂੰ 30 ਸਤੰਬਰ ਤੱਕ ਬੈਂਕਾਂ ਵਿਚ ਜਮ੍ਹਾਂ ਕਰਵਾਉਣ ਜਾਂ ਬਦਲਣ ਲਈ ਹੁਕਮ ਜਾਰੀ ਕੀਤੇ ਸਨ। ਹੁਣ ਤੱਕ 3,056 ਅਰਬ ਰੁਪਏ ਦੇ ਨੋਟ ਬੈਂਕਾਂ ਵਿਚ ਜਮ੍ਹਾਂ ਹੋਏ ਹਨ। ਨੋਟ ਬਦਲਣ ਜਾਂ ਬੈਂਕਾਂ ਵਿਚ ਜਮ੍ਹਾਂ ਕਰਵਾਉਣ ਸਮੇਂ ਕਿਸੇ ਨੂੰ ਕੋਈ ਪ੍ਰੇਸ਼ਾਨੀ ਨਾ ਆਵੇ ਇਸ ਸਬੰਧੀ ਸਾਰੇ ਬੈਂਕਾਂ ਨੂੰ ਵੀ ਇਸ ਸਬੰਧੀ ਜਾਣਕਾਰੀ ਦਿੱਤੀ ਗਈ ਸੀ ਅਤੇ ਸਰਕਾਰ ਵੱਲੋਂ ਜਾਰੀ ਕੀਤੀ ਗਈ ਗਾਈਡਲਾਈਨ ਅਨੁਸਾਰ ਬੈਂਕ ’ਚ ਨੋਟ ਬਦਲਣ ਜਾਂ ਜਮ੍ਹਾਂ ਕਰਵਾਉਣ ਬਦਲੇ ਕਿਸੇ ਤਰ੍ਹਾਂ ਦਾ ਕੋਈ ਡਾਕੂਮੈਂਟ ਦੇਣ ਦੀ ਜ਼ਰੂਰਤ ਨਹੀਂ ਸੀ। ਇਕ ਵਾਰ ’ਚ ਬੈਂਕ ’ਚ 20,000 ਹਜ਼ਾਰ ਰੁਪਏ ਜਮ੍ਹਾਂ ਕਰਵਾਏ ਜਾਂ ਬਦਲੇ ਜਾ ਸਕਦੇ ਸਨ। 2016 ’ਚ ਹੋਈ ਨੋਟਬੰਦੀ ਤੋਂ ਬਾਅਦ 500 ਅਤੇ 1000 ਰੁਪਏ ਦੇ ਨੋਟਾਂ ਦੀ ਕਮੀ ਨੂੰ ਪੂਰਾ ਕਰਨ ਦੇ ਲਈ 2000 ਰੁਪਏ ਦੇ ਨੋਟ ਜਾਰੀ ਕੀਤੇ ਗਏ ਸਨ। ਇਸ ਤੋਂ ਬਾਅਦ ਜਦੋਂ ਪੂਰੀ ਮਾਤਰਾ ਵਿਚ ਦੂਜੇ ਨੋਟ ਮਾਰਕੀਟ ਵਿਚ ਉਪਲਬਧ ਹੋ ਗਏ ਤਾਂ ਸਰਕਾਰ ਨੇ 2018-19 ’ਚ 2000 ਰੁਪਏ ਦੇ ਨੋਟਾਂ ਦੀ ਛਪਾਈ ਬੰਦ ਕਰ ਦਿੱਤੀ ਸੀ ਅਤੇ ਹੁਣ 30 ਸਤੰਬਰ 2023 ਤੋਂ ਬਾਅਦ ਯਾਨੀ 1 ਅਕਤੂਬਰ ਤੋਂ 2000 ਰੁਪਏ ਦੇ ਨੋਟ ਦੀ ਕੀਮਤ ਜ਼ੀਰੋ ਹੋ ਜਾਵੇਗੀ। 2023-09-30 Parvasi Chandigarh Share Facebook Twitter Google + Stumbleupon LinkedIn Pinterest