ਫਰੀਦਕੋਟ ਮੈਡੀਕਲ ਕਾਲਜ ’ਚ ਨਵੀਂ ਸਹੂਲਤ ਦੀ ਹੋਈ ਸ਼ੁਰੂਆਤ September 30, 2023 ਫਰੀਦਕੋਟ ਮੈਡੀਕਲ ਕਾਲਜ ’ਚ ਨਵੀਂ ਸਹੂਲਤ ਦੀ ਹੋਈ ਸ਼ੁਰੂਆਤ ਓਪੀਡੀ ਸਲਿਪ ਮਿਲਦਿਆਂ ਹੀ ਡਾਕਟਰ ਨੂੰ ਮਿਲੇਗੀ ਮਰੀਜ਼ ਦੇ ਆਉਣ ਦੀ ਸੂਚਨਾ ਫਰੀਦਕੋਟ/ਬਿਊਰੋ ਨਿਊਜ਼ : ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਫਰੀਦਕੋਟ ’ਚ ਆਉਣ ਵਾਲੇ ਮਰੀਜ਼ਾਂ ਦਾ ਡਾਟਾ ਹੁਣ ਕਲਿੱਕ ਕਰਦਿਆਂ ਹੀ ਡਾਕਟਰ ਦੇ ਸਾਹਮਣੇ ਹੋਵੇਗਾ। ਹੁਣ ਮਰੀਜ਼ ਜਦੋਂ ਹਸਪਤਾਲ ਪਹੁੰਚ ਕੇ ਆਪਣੀ ਓਪੀਡੀ ਸਲਿੱਪ ਕਟਵਾਏਗਾ ਤਾਂ ਸਬੰਧਤ ਡਾਕਟਰ ਨੂੰ ਸੂਚਨਾ ਮਿਲੇਗੀ ਕਿ ਚੈਕਅਪ ਕਰਵਾਉਣ ਦੇ ਲਈ ਮਰੀਜ਼ ਨੇ ਹਸਪਤਾਲ ’ਚ ਰਜਿਸਟ੍ਰੇਸ਼ਨ ਕਰਵਾ ਲਿਆ ਹੈ। ਡਾਕਟਰ ਵੱਲੋਂ ਲਿਖੇ ਮਰੀਜ਼ ਦੇ ਟੈਸਟ ਦੀ ਜਾਂਚ ਰਿਪੋਰਟ ਵੀ ਹੁਣ ਮਰੀਜ਼ ਨੂੰ ਲਿਆਉਣ ਜ਼ਰੂਰਤ ਨਹੀਂ ਹੋਵੇਗੀ, ਲੈਬ ਤੋਂ ਇਹ ਰਿਪੋਰਟ ਸਿੱਧੀ ਡਾਕਟਰ ਦੇ ਕੋਲ ਮਰੀਜ਼ ਦੀ ਆਈਡੀ ’ਤੇ ਪਹੁੰਚ ਜਾਵੇਗੀ। ਇਸ ਤੋਂ ਬਾਅਦ ਡਾਕਟਰ ਵੱਲੋਂ ਮਰੀਜ਼ ਦੇ ਇਲਾਜ ਲਈ ਜੋ ਵੀ ਦਵਾਈ ਦਿੱਤੀ ਜਾਵੇਗੀ ਉਸ ਦਾ ਵੀ ਪੂਰਾ ਰਿਕਾਰਡ ਹੋਵੇਗਾ। ਇਸ ਨਾਲ ਮਰੀਜ਼ਾਂ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦਾ ਸਮਾਂ ਬਚਣ ਦੇ ਨਾਲ-ਨਾਲ ਪ੍ਰੇਸ਼ਾਨੀ ਵੀ ਘਟੇਗੀ। ਇਸ ਸਹੂਲਤ ਲਈ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਅਤੇ ਹਸਪਤਾਲ ਵਿਚ ਨੈਕਸਟਜਨ ਈ-ਹਾਸਪਿਟਲ ਆਨਲਾਈਨ ਪੋਰਟਲ ਸ਼ੁਰੂ ਕੀਤਾ ਗਿਆ ਹੈ ਅਤੇ ਇਹ ਪੋਰਟਲ ਐਨਆਈਸੀ ਇੰਡੀਆ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੂਰੇ ਮੈਡੀਕਲ ਕਾਲਜ ਹਸਪਤਾਲ ’ਚ ਉਪਲਬਧ ਸੇਵਾਵਾਂ ਦੀ ਜਾਣਕਾਰੀ ਵੀ ਸਬੰਧਤ ਡਾਕਟਰਾਂ ਕੋਲ ਮੌਜੂਦ ਹੋਵੇਗੀ। 2023-09-30 Parvasi Chandigarh Share Facebook Twitter Google + Stumbleupon LinkedIn Pinterest