ਕਿਹਾ : ਨਾਮ ਪਤਾ ਲੱਗੇਗਾ ਤਾਂ ਪੈਰਾਂ ਥੱਲਿਓ ਜ਼ਮੀਨ ਖਿਸਕ ਜਾਵੇਗੀ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਲੰਘੇ ਕੱਲ੍ਹ ਵੱਡਾ ਸਿਆਸੀ ਧਮਾਕਾ ਕੀਤਾ। ਚੰਡੀਗੜ੍ਹ ਦੇ ਲਾਅ ਭਵਨ ਵਿਚ ‘ਬੋਲਦਾ ਪੰਜਾਬ’ ਸਮਾਗਮ ਵਿਚ ਸਿੱਧੂ ਨੇ ਕਿਹਾ ਕਿ ਮੁਹਾਲੀ ਵਿਚ ਡੇਢ ਲੱਖ ਕਰੋੜ ਰੁਪਏ ਦੀ ਜ਼ਮੀਨ ’ਤੇ ਨਜਾਇਜ਼ ਕਬਜ਼ਾ ਹੈ। ਇਸ ਲਈ ਜ਼ਮੀਨ ਦੇ ਰਿਕਾਰਡ ਵਿਚ ਹੇਰਾਫੇਰੀ ਕੀਤੀ ਗਈ। ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਹੋਏ ਸਿੱਧੂ ਨੇ ਕਿਹਾ ਕਿ ਇਸ ਵਿਚੋਂ 900 ਏਕੜ ਜ਼ਮੀਨ ’ਤੇ ਦੋ ਮੁੱਖ ਮੰਤਰੀਆਂ ਨੇ ਹੀ ਕਬਜ਼ਾ ਕਰ ਰੱਖਿਆ ਹੈ। ਹਾਲਾਂਕਿ ਸਿੱਧੂ ਨੇ ਇਹ ਨਹੀਂ ਦੱਸਿਆ ਕਿ ਇਹ ਦੋ ਮੁੱਖ ਮੰਤਰੀ ਕਿਹੜੇ ਹਨ।
ਉਨ੍ਹਾਂ ਨੇ ਇਹ ਵੀ ਸਪੱਸ਼ਟ ਨਹੀਂ ਕੀਤਾ ਕਿ ਉਹ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਆਗੂਆਂ ਦੇ ਬਾਰੇ ਵਿਚ ਗੱਲ ਕਰ ਰਹੇ ਹਨ ਜਾਂ ਮੌਜੂਦਾ ਸੀਐਮ ਬਾਰੇ। ਸਿੱਧੂ ਨੇ ਇਹ ਵੀ ਸਾਫ ਨਹੀਂ ਕੀਤਾ ਕਿ ਦੂਜੇ ਰਾਜਾਂ ਦੇ ਸੀਐਮ ਵੀ ਇਸ ਵਿਚ ਸ਼ਾਮਲ ਹਨ? ਸਿੱਧੂ ਨੇ ਏਨਾ ਹੀ ਕਿਹਾ ਕਿ ਰਿਪੋਰਟ ਪੜ੍ਹੋ ਤਾਂ ਉਸ ਵਿਚ ਕਈ ਨੇਤਾਵਾਂ ਦੇ ਨਾਮ ਹਨ। ਉਨ੍ਹਾਂ ਦੇ ਬਾਰੇ ਜਾਣ ਕੇ ਪੈਰਾਂ ਹੇਠੋਂ ਜ਼ਮੀਨ ਖਿਸਕ ਜਾਵੇਗੀ। ਸਿੱਧੂ ਨੇ ਇਹ ਵੀ ਕਿਹਾ ਕਿ ਰਾਜਨੀਤੀ ਵਿਚ ਚੰਗੇ ਆਦਮੀ ਨੂੰ ਸ਼ੋਅ ਪੀਸ ਬਣਾ ਦਿੱਤਾ ਜਾਂਦਾ ਹੈ ਅਤੇ ਉਸ ਨੂੰ ਮੋਹਰਾ ਬਣਾ ਕੇ ਚੋਣਾਂ ਜਿੱਤਣ ਲਈ ਰੱਖਿਆ ਜਾਂਦਾ ਹੈ। ਸਿੱਧੂ ਨੇ ਕਿਹਾ ਕਿ ਮੈਂ ਕਿਸੇ ਦਾ ਸ਼ੋਅ ਪੀਸ ਨਹੀਂ ਬਣਾਂਗਾ।
Check Also
ਜਥੇਦਾਰ ਗਿਆਨੀ ਰਘਬੀਰ ਸਿੰਘ ਨੇ 2 ਦਸੰਬਰ ਨੂੰ ਸੱਦੀ ਇਕੱਤਰਤਾ
ਸੁਖਬੀਰ ਸਿੰਘ ਬਾਦਲ ਮਾਮਲੇ ’ਚ ਆ ਸਕਦਾ ਹੈ ਫੈਸਲਾ ਅੰਮਿ੍ਰਤਸਰ/ਬਿਊਰੋ ਨਿਊਜ਼ ਸ਼੍ਰੋਮਣੀ ਅਕਾਲੀ ਦਲ ਦੇ …