ਕਿਹਾ : ਓਮੀਕਰੋਨ ਕਰੋਨਾ ਦੀ ਤੂਫਾਨੀ ਲਹਿਰ ਲਿਆਏਗਾ
ਨਵੀਂ ਦਿੱਲੀ/ਬਿਊਰੋ ਨਿਊਜ਼
ਬਿ੍ਰਟੇਨ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਨੇ ਚਿਤਾਵਨੀ ਦਿੱਤੀ ਹੈ ਕਿ ਓਮੀਕਰੋਨ ਦੀ ਤੂਫਾਨੀ ਲਹਿਰ ਆ ਰਹੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਦਸੰਬਰ ਦੇ ਅਖੀਰ ਤੱਕ 18 ਸਾਲ ਤੋਂ ਉਪਰ ਉਮਰ ਦੇ ਵਿਅਕਤੀਆਂ ਨੂੰ ਬੂਸਟਰ ਡੋਜ਼ ਦੇਣ ਦੀ ਗੱਲ ਵੀ ਕੀਤੀ ਹੈ। ਜੌਨਸਨ ਨੇ ਕਿਹਾ ਕਿ ਓਮੀਕਰੋਨ ਦੀ ਤੂਫਾਨੀ ਲਹਿਰ ਬਾਰੇ ਕਿਸੇ ਨੂੰ ਕੋਈ ਗਲਤ ਫਹਿਮੀ ਨਹੀਂ ਰਹਿਣੀ ਚਾਹੀਦੀ। ਉਨ੍ਹਾਂ ਕਿਹਾ ਇਸ ਵੈਰੀਐਂਟ ਦਾ ਵਾਇਰਸ ਤੇਜ਼ੀ ਨਾਲ ਫੈਲ ਰਿਹਾ ਹੈ ਅਤੇ ਇਹ ਆਫਤ ਵਿਚ ਤਬਦੀਲ ਹੋ ਰਿਹਾ ਹੈ।
ਵਿਸ਼ਵ ਸਿਹਤ ਸੰਗਠਨ ਨੇ ਵੀ ਕਿਹਾ ਹੈ ਕਿ ਓਮੀਕਰੋਨ ਕਰੋਨਾ ਵਾਇਰਸ ਦੇ ਡੈਲਟਾ ਵੈਰੀਐਂਟ ਦੇ ਮੁਕਾਬਲੇ ਜ਼ਿਆਦਾ ਫੈਲਦਾ ਹੈ ਅਤੇ ਇਹ ਵੈਕਸੀਨ ਦੇ ਅਸਰ ਨੂੰ ਵੀ ਘੱਟ ਕਰਦਾ ਹੈ। ਹਾਲਾਂਕਿ ਸ਼ੁਰੂਆਤੀ ਅੰਕੜਿਆਂ ਦੇ ਮੁਤਾਬਕ ਇਸਦੇ ਲੱਛਣ ਮਰੀਜ਼ ’ਤੇ ਜ਼ਿਆਦਾ ਨਜ਼ਰ ਨਹੀਂ ਆਉਂਦੇ ਹਨ। ਦੁਨੀਆ ਭਰ ਵਿਚ ਸਾਹਮਣੇ ਆਉਣ ਵਾਲੇ ਕਰੋਨਾ ਦੇ ਨਵੇਂ ਵੈਰੀਐਂਟ ਲਈ ਕਰੋਨਾ ਦਾ ਡੈਲਟਾ ਵੈਰੀਐਂਟ ਹੀ ਜ਼ਿੰਮੇਵਾਰ ਹੈ। ਡਬਲਿਊ ਐਚ ਓ ਨੇ ਕਿਹਾ ਕਿ ਓਮੀਕਰੋਨ ਹੁਣ ਤੱਕ 63 ਤੋਂ ਜ਼ਿਆਦਾ ਦੇਸ਼ਾਂ ਵਿਚ ਫੈਲ ਚੁੱਕਾ ਹੈ। ਧਿਆਨ ਰਹੇ ਕਿ ਭਾਰਤ ਵਿਚ ਵੀ ਓਮੀਕਰੋਨ ਵੈਰੀਐਂਟ ਦੇ 38 ਮਾਮਲੇ ਸਾਹਮਣੇ ਆ ਚੁੱਕੇ ਹਨ।
Check Also
ਡੈਨਮਾਰਕ ਦੀ ਵਿਕਟੋਰੀਆ ਬਣੀ ਮਿਸ ਯੂਨੀਵਰਸ
ਭਾਰਤ ਦੀ ਰੀਆ ਸਿੰਘਾ ਸਿਖਰਲੀਆਂ 30 ਸੁੰਦਰੀਆਂ ਵਿੱਚ ਸ਼ਾਮਲ ਨਵੀਂ ਦਿੱਲੀ/ਬਿਊਰੋ ਨਿਊਜ਼ : ਡੈਨਮਾਰਕ ਦੀ …