54 ਕਰਮਚਾਰੀਆਂ ਵਿਚੋਂ 42 ਗੈਰਹਾਜ਼ਰઠਪਾਏ ਗਏ
ਪਠਾਨਕੋਟ/ਬਿਊਰੋ ਨਿਊਜ਼
ਵਿਜੀਲੈਂਸ ਟੀਮ ਨੇ ਪਠਾਨਕੋਟ ਦੇ ਸਰਹੱਦੀ ਕਸਬਾ ਨਰੋਟ ਜੈਮਲ ਸਿੰਘ ਦੇ ਸਰਕਾਰੀ ਹਸਪਤਾਲ ਵਿੱਚ ਛਾਪਾ ਮਾਰਿਆ ਤਾਂ ਹਸਪਤਾਲ ਦੇ ਐਸ ਐਮ ਓ ਸਮੇਤ ਐਂਬੂਲੈਂਸ ਦੇ ਡਰਾਈਵਰ ਤੱਕ ਗੈਰ ਹਾਜ਼ਰ ਸਨ। ਹਸਪਤਾਲ ਵਿੱਚ ਡਾਕਟਰ ਤੇ ਕਲੈਰੀਕਲ ਸਟਾਫ ਸਮੇਤ 54 ਕਰਮਚਾਰੀ ਹਨ ਪਰ ਮੌਕੇ ‘ਤੇ 42 ਕਰਮਚਾਰੀ ਗੈਰਹਾਜ਼ਰ ਪਾਏ ਗਏ। ਨਰੋਟ ਜੈਮਲ ਸਿੰਘ ਵਿੱਚ 54 ਕਰਮੀਆਂ ਵਾਲੇ ਸਰਕਾਰੀ ਹਸਪਤਾਲ ਵਿੱਚ ਜਦੋਂ ਵਿਜੀਲੈਂਸ ਦੀ ਟੀਮ ਨੇ ਸਵੇਰੇ 8.10 ਵਜੇ ਛਾਪਾ ਮਾਰਿਆ ਤਾਂ ਐਸ ਐਮ ਓ ਸਮੇਤ ਕੁੱਲ 42 ਕਰਮਚਾਰੀ ਗੈਰਹਾਜ਼ਰ ਸਨ। ਸਿਰਫ 12 ਕਰਮਚਾਰੀ ਹੀ ਉੱਥੇ ਮੌਜੂਦ ਸਨ। ਉਹ ਵੀ 15 ਮਿੰਟ ਲੇਟ ਆਏ ਸਨ।ਇਸ ਤੋਂ ਬਾਅਦ ਵਿਜੀਲੈਂਸ ਵਿਭਾਗ ਨੇ ਹਾਜ਼ਰੀ ਰਜਿਸਟਰ ਆਪਣੇ ਕਬਜ਼ੇ ਵਿੱਚ ਲੈ ਲਿਆ। ਜਦੋਂ ਵਿਜੀਲੈਂਸ ਦੀ ਟੀਮ ਮੌਕੇ ਤੋਂ ਚਲੀ ਗਈ ਤਾਂ ਐਸ.ਐਮ.ਓ. ਪਹੁੰਚੇ। ਉਨ੍ਹਾਂ ਕਿਹਾ ਕਿ ਉਹ ਚੈਕਿੰਗ ਦੇ ਲਈ ਗਏ ਹੋਏ ਸਨ। ਦੂਜੇ ਪਾਸੇ ਪਿੰਡ ਦੇ ਲੋਕਾਂ ਦਾ ਕਹਿਣਾ ਹੈ ਕਿ ਹਸਪਤਾਲ ਵਿੱਚ ਡਾਕਟਰ ਆਮ ਤੌਰ ‘ਤੇ ਲੇਟ ਹੀ ਆਉਂਦੇ ਹਨ।
Check Also
ਡੱਲੇਵਾਲ ਦੀ ਗਿ੍ਰਫਤਾਰੀ ’ਚ ਭਗਵੰਤ ਮਾਨ ਸਰਕਾਰ ਦਾ ਹੱਥ : ਰਵਨੀਤ ਬਿੱਟੂ
ਕਿਸਾਨ ਆਗੂ ਡੱਲੇਵਾਲ ਦੀ ਗਿ੍ਰਫਤਾਰੀ ’ਤੇ ਮਘੀ ਸਿਆਸਤ ਚੰਡੀਗੜ੍ਹ/ਬਿਊਰੋ ਨਿਊਜ਼ ਕਿਸਾਨਾਂ ਦੀਆਂ ਮੰਗਾਂ ਨੂੰ ਲੈ …