13 C
Toronto
Sunday, September 27, 2026
spot_img
Homeਪੰਜਾਬਪੰਜਾਬ 'ਚ ਬਾਰ, ਪੱਬ ਤੇ ਅਹਾਤੇ 50 ਫੀਸਦ ਸਮਰੱਥਾ ਨਾਲ ਪਹਿਲੀ ਜੁਲਾਈ...

ਪੰਜਾਬ ‘ਚ ਬਾਰ, ਪੱਬ ਤੇ ਅਹਾਤੇ 50 ਫੀਸਦ ਸਮਰੱਥਾ ਨਾਲ ਪਹਿਲੀ ਜੁਲਾਈ ਤੋਂ ਖੁੱਲ੍ਹੇ

ਪੰਜਾਬ ‘ਚ ਬਾਰ, ਪੱਬ ਤੇ ਅਹਾਤੇ 50 ਫੀਸਦ ਸਮਰੱਥਾ ਨਾਲ ਪਹਿਲੀ ਜੁਲਾਈ ਤੋਂ ਖੁੱਲ੍ਹੇਚੰਡੀਗੜ੍ਹ/ਬਿਊਰੋ ਨਿਊਜ਼ : ਪੰਜਾਬ ਵਿੱਚ ਕਰੋਨਾ ਦੇ ਡੈਲਟਾ ਪਲੱਸ ਕੇਸ ਸਾਹਮਣੇ ਆਉਣ ‘ਤੇ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 10 ਜੁਲਾਈ ਤੱਕ ਕੋਵਿਡ ਪਾਬੰਦੀਆਂ ਵਧਾ ਦਿੱਤੀਆਂ ਹਨ। ਇਸੇ ਦੌਰਾਨ ਇਨ੍ਹਾਂ ਪਾਬੰਦੀਆਂ ਵਿੱਚ ਕੁਝ ਰਾਹਤਾਂ ਵੀ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਬਾਰ, ਪੱਬ ਅਤੇ ਅਹਾਤੇ 50 ਫੀਸਦ ਦੀ ਸਮਰੱਥਾ ਨਾਲ ਖੋਲ੍ਹ ਦਿੱਤੇ ਗਏ। ਇਹ ਰਾਹਤ ਪਹਿਲੀ ਜੁਲਾਈ ਤੋਂ ਲਾਗੂ ਹੋ ਗਈ ਹੈ। ਇਸੇ ਤਰ੍ਹਾਂ ਹੁਨਰ ਵਿਕਾਸ ਕੇਂਦਰ ਅਤੇ ਯੂਨੀਵਰਸਿਟੀਆਂ ਨੂੰ ਵੀ ਖੋਲ੍ਹਣ ਦੀ ਪ੍ਰਵਾਨਗੀ ਦਿੱਤੀ ਗਈ ਹੈ ਬਸ਼ਰਤੇ ਕਿ ਸਟਾਫ ਅਤੇ ਵਿਦਿਆਰਥੀਆਂ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਜ਼ਰੂਰ ਲਈ ਹੋਵੇ। ਇਨ੍ਹਾਂ ਰਾਹਤਾਂ ਸਬੰਧੀ ਉਚ ਪੱਧਰੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਬਾਰ, ਪੱਬ ਅਤੇ ਅਹਾਤਿਆਂ ਵਿੱਚ ਸਰੀਰਕ ਦੂਰੀ ਨਿਯਮ ਦੀ ਪਾਲਣਾ ਹੋਣੀ ਜ਼ਰੂਰੀ ਹੈ ਤੇ ਵੇਟਰਾਂ ਤੇ ਹੋਰ ਸਟਾਫ ਨੇ ਕੋਵਿਡ ਵੈਕਸੀਨ ਦੀ ਪਹਿਲੀ ਖੁਰਾਕ ਜ਼ਰੂਰ ਲਈ ਹੋਵੇ।

 

RELATED ARTICLES
POPULAR POSTS