Breaking News
Home / ਪੰਜਾਬ / ਦਾਦਰੀ ਬਣਿਆ ਹਰਿਆਣਾ ਦਾ 22ਵਾਂ ਜ਼ਿਲ੍ਹਾ

ਦਾਦਰੀ ਬਣਿਆ ਹਰਿਆਣਾ ਦਾ 22ਵਾਂ ਜ਼ਿਲ੍ਹਾ

logo-2-1-300x105-3-300x105ਗੋਹਾਣਾ ਤੇ ਹਾਂਸੀ ਵੀ ਬਣਾਏ ਜਾ ਸਕਦੇ ਹਨ ਜ਼ਿਲ੍ਹੇ
ਚੰਡੀਗੜ੍ਹ/ਬਿਊਰੋ ਨਿਊਜ਼ : ਹਰਿਆਣਾ ਨੂੰ ਅੱਠ ਸਾਲਾਂ ਬਾਅਦ ਨਵਾਂ ਜ਼ਿਲ੍ਹਾ ਮਿਲ ਗਿਆ ਹੈ। ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦੇ ਐਲਾਨ ਬਾਅਦ ਚਰਖੀ ਦਾਦਰੀ ਸੂਬੇ ਦਾ 22ਵਾਂ ਜ਼ਿਲ੍ਹਾ ਬਣ ਗਿਆ ਹੈ। ਇਸ ਤੋਂ ਪਹਿਲਾਂ ਹੁੱਡਾ ਸਰਕਾਰ ਵੱਲੋਂ ਮੇਵਾਤ ਅਤੇ ਪਲਵਲ ਨੂੰ ਜ਼ਿਲ੍ਹਾ ਬਣਾਇਆ ਗਿਆ ਸੀ। ਪੰਜਾਬ ਤੋਂ ਹਰਿਆਣਾ ਨੂੰ ਵੱਖ ਹੋਏ 50 ਸਾਲ ਪੂਰੇ ਹੋਣ ਜਾ ਰਹੇ ਹਨ ਅਤੇ ਹੁਣ ਹਰਿਆਣਾ ਵਿਚ ਪੰਜਾਬ ਵਾਂਗ 22 ਜ਼ਿਲ੍ਹੇ ਹੋ ਗਏ ਹਨ। ਹਾਲਾਂਕਿ ਭੂਗੋਲਿਕ ਸਥਿਤੀ ਮੁਤਾਬਕ ਹਰਿਆਣਾ ਤੋਂ ਪੰਜਾਬ ਕਾਫ਼ੀ ਵੱਡਾ ਹੈ। ਹੁਣ ਸੋਨੀਪਤ ਦੇ ਗੋਹਾਣਾ ਅਤੇ ਹਿਸਾਰ ਦੇ ਹਾਂਸੀ ਨੂੰ ਵੀ ਜ਼ਿਲ੍ਹੇ ਦਾ ਦਰਜਾ ਮਿਲਣ ਦੀ ਸੰਭਾਵਨਾ ਵਧ ਗਈ ਹੈ।
ਗੋਹਾਣਾ ਦੇ ਲੋਕਾਂ ਨੇ ਤਾਂ ਜ਼ਿਲ੍ਹਾ ਬਣਾਏ ਜਾਣ ਲਈ ਅੰਦੋਲਨ ਵੀ ਚਲਾਇਆ ਹੈ। ਸੂਬੇ ਵਿੱਚ ਜ਼ਿਲ੍ਹਿਆਂ, ਮੰਡਲਾਂ, ਉਪ ਮੰਡਲਾਂ, ਸਬ ਡਿਵੀਜ਼ਨਾਂ, ਤਹਿਸੀਲਾਂ, ਉਪ ਤਹਿਸੀਲਾਂ ਤੇ ਬਲਾਕ ਆਦਿ ਦੀਆਂ ਹੱਦਾਂ ਨਵੇਂ ਸਿਰੇ ਤੋਂ ਤੈਅ ਕਰਨ ਲਈ ਸਰਕਾਰ ਨੇ ਪੰਚਾਇਤੀ ਵਿਕਾਸ ਮੰਤਰੀ ਓਮ ਪ੍ਰਕਾਸ਼ ਧਨਖੜ ਦੀ ਪ੍ਰਧਾਨਗੀ ਵਿੱਚ ਕੈਬਨਿਟ ਸਬ-ਕਮੇਟੀ ਦਾ ਗਠਨ ਕੀਤਾ ਸੀ। ਇਸ ਸਬ-ਕਮੇਟੀ ਨੇ ਇਸ ਸਾਲ ਅਪਰੈਲ ਵਿੱਚ ਸਰਕਾਰ ਨੂੰ ਰਿਪੋਰਟ ਸੌਂਪ ਦਿੱਤੀ ਸੀ, ਜਿਸ ਵਿੱਚ ਦਾਦਰੀ, ਹਾਂਸੀ ਤੇ ਗੋਹਾਣਾ ਨੂੰ ਜ਼ਿਲ੍ਹੇ ਬਣਾਉਣ ਦੀ ਸਿਫ਼ਾਰਸ਼ ਕੀਤੀ ਗਈ ਸੀ। ਸੂਤਰਾਂ ਮੁਤਾਬਕ ਦਾਦਰੀ ਵਾਂਗ ਗੋਹਾਣਾ ਤੇ ਹਾਂਸੀ ਵਿੱਚ ਵੀ ਰੈਲੀਆਂ ਕਰਕੇ ਜ਼ਿਲ੍ਹੇ ਐਲਾਨੇ ਜਾ ਸਕਦੇ ਹਨ।

Check Also

ਸਾਬਕਾ ਕਾਂਗਰਸੀ ਸੰਸਦ ਮੈਂਬਰ ਮਹਿੰਦਰ ਸਿੰਘ ਕੇਪੀ ਸ਼ੋ੍ਰਮਣੀ ਅਕਾਲੀ ਦਲ ’ਚ ਹੋ ਸਕਦੇ ਹਨ ਸ਼ਾਮਲ

ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਹੋਈ ਕੇਪੀ ਦੀ ਮੀਟਿੰਗ ਜਲੰਧਰ/ਬਿਊਰੋ ਨਿਊਜ਼ : ਪੰਜਾਬ ਕਾਂਗਰਸ …