8 C
Toronto
Wednesday, October 29, 2025
spot_img
Homeਭਾਰਤਆਸਾ ਰਾਮ ਦੇ ਚੇਲਿਆਂ ਨੇ ਉਡਦੇ ਜਹਾਜ਼ 'ਚ ਕੀਤਾ ਹੰਗਾਮਾ

ਆਸਾ ਰਾਮ ਦੇ ਚੇਲਿਆਂ ਨੇ ਉਡਦੇ ਜਹਾਜ਼ ‘ਚ ਕੀਤਾ ਹੰਗਾਮਾ

assa-ram-copy-copyਯਾਤਰੀਆਂ ਦੀ ਜਾਨ ਆਈ ਮੁੱਠੀ ‘ਚ
ਜੋਧਪੁਰ/ਬਿਊਰੋ ਨਿਊਜ਼ : ਨਾਬਾਲਗ ਲੜਕੀ ਨਾਲ ਬਲਾਤਕਾਰ ਦੇ ਮਾਮਲੇ ਵਿੱਚ ਫਸੇ ਬਾਪੂ ਆਸਾ ਰਾਮ ਦੇ ਹਮਾਇਤੀਆਂ ਨੇ ਜੋਧਪੁਰ ਤੋਂ ਦਿੱਲੀ ਆਉਂਦੇ ਸਮੇਂ ਜਹਾਜ਼ ਵਿੱਚ ਹੰਗਾਮਾ ਕਰ ਦਿੱਤਾ। ਇਸ ਕਾਰਨ ਫਲਾਈਟ ਵਿੱਚ ਸਫ਼ਰ ਕਰ ਰਹੇ ਦੂਜੇ ਯਾਤਰੀਆਂ ਵਿੱਚ ਸਹਿਮ ਦਾ ਮਾਹੌਲ ਪੈਦਾ ਹੋ ਗਿਆ। ਅਸਲ ਵਿੱਚ ਜਿਸ ਫਲਾਈਟ ਵਿੱਚ ਬਾਪੂ ਆਸਾ ਰਾਮ ਨੂੰ ਦਿੱਲੀ ਲਿਆਂਦਾ ਜਾ ਰਿਹਾ ਸੀ, ਉਸ ਦੀਆਂ 70 ਸੀਟਾਂ ਵਿੱਚੋਂ 35 ‘ਤੇ ਉਨ੍ਹਾਂ ਦੇ ਸਮਰਥਕ ਬੈਠੇ ਸਨ।
ਆਸਾ ਰਾਮ ਦੇ ਸਮਰਥਕਾਂ ਨੇ ਜਹਾਜ਼ ਦੀ ਉਡਾਣ ਤੋਂ ਲੈ ਕੇ ਲੈਂਡਿੰਗ ਤੱਕ ਖ਼ੂਬ ਹੰਗਾਮਾ ਕੀਤਾ। ਉਡਾਣ ਦੌਰਾਨ ਇੱਕ ਵਕਤ ਤਾਂ ਸਾਰੇ ਸਮਰਥਕ ਅਚਾਨਕ ਖੜ੍ਹੇ ਹੋ ਗਏ ਜਿਸ ਕਾਰਨ ਜਹਾਜ਼ ਦਾ ਸੰਤੁਲਨ ਇੱਕਦਮ ਵਿਗੜ ਗਿਆ। ਪਾਈਲਟ ਨੇ ਬਹੁਤ ਹੀ ਔਖੇ ਤਰੀਕੇ ਨਾਲ ਇਸ ਉੱਤੇ ਕਾਬੂ ਪਾਇਆ। ਇਸ ਤੋਂ ਬਾਅਦ ਪਾਈਲਟ ਨੇ ਚੇਤਾਵਨੀ ਦਿੱਤੀ। ਫਿਰ ਜਾ ਕੇ ਸਮਰਥਕ ਸ਼ਾਂਤ ਹੋਏ। ਜੈੱਟ ਏਅਰਵੇਜ਼ ਦੀ ਇਸ ਫਲਾਈਟ ਵਿੱਚ ਅੱਧੇ ਆਸਾ ਰਾਮ ਦੇ ਸਮਰਥਕ ਸਨ। ਜ਼ਿਕਰਯੋਗ ਹੈ ਕਿ ਆਸਾ ਰਾਮ ਖ਼ੁਦ ਆਪਣੇ ਸਮਰਥਕਾਂ ਨੂੰ ਹੰਗਾਮਾ ਕਰਨ ਲਈ ਉਤਸ਼ਾਹਤ ਕਰ ਰਿਹਾ ਸੀ।

RELATED ARTICLES
POPULAR POSTS