-2.4 C
Toronto
Wednesday, January 21, 2026
spot_img
Homeਭਾਰਤਆਮ ਆਦਮੀ ਪਾਰਟੀ ਨੇ ਰਿਸ਼ਵਤ ਦੇ 100 ਕਰੋੜ ਰੁਪਏ ਗੋਆ ਚੋਣਾਂ ’ਚ...

ਆਮ ਆਦਮੀ ਪਾਰਟੀ ਨੇ ਰਿਸ਼ਵਤ ਦੇ 100 ਕਰੋੜ ਰੁਪਏ ਗੋਆ ਚੋਣਾਂ ’ਚ ਕੀਤੇ ਖਰਚ

ਈਡੀ ਨੇ ਚਾਰਜਸ਼ੀਟ ’ਚ ਕੀਤਾ ਦਾਅਵਾ, ਸਬੂਤ ਮਿਟਾਉਣ ਲਈ ਬਦਲੇ ਗਏ ਦਰਜਨਾਂ ਮੋਬਾਇਲ
ਨਵੀਂ ਦਿੱਲੀ/ਬਿਊਰੋ ਨਿਊਜ਼ : ਦਿੱਲੀ ਆਬਕਾਰੀ ਨੀਤੀ ਘੋਟਾਲੇ ’ਚ ਈਡੀ ਦੇ ਨਵੇਂ ਐਕਸ਼ਨ ਤੋਂ ਬਾਅਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਆਬਕਾਰੀ ਮੰਤਰੀ ਦੀਆਂ ਮੁਸ਼ਕਿਲਾਂ ਵਧ ਗਈਆਂ ਹਨ। ਈਡੀ ਨੇ ਆਬਕਾਰੀ ਨੀਤੀ ਘੁਟਾਲਾ ਮਾਮਲੇ ਨੂੰ ਲੈ ਕੇ ਦਿੱਲੀ ਦੀ ਸਪੈਸ਼ਲ ਕੋਰਟ ਵਿਚ ਸਪਲੀਮੈਂਟਰੀ ਚਾਰਜਸ਼ੀਟ ਦਾਖਲ ਕਰਕੇ ਦਾਅਵਾ ਕੀਤਾ ਹੈ ਕਿ ਉਨ੍ਹਾਂ ਨੂੰ 100 ਕਰੋੜ ਰੁਪਏ ਰਿਸ਼ਵਤ ਲੈਣ ਦੀ ਜਾਣਕਾਰੀ ਮਿਲੀ ਹੈ। ਰਿਸ਼ਵਤ ਦੀ ਇਸ ਰਕਮ ਨੂੰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਹੁਕਮਾਂ ਤੋਂ ਬਾਅਦ ਗੋਆ ਚੋਣਾਂ ਦੇ ਚੋਣ ਪ੍ਰਚਾਰ ’ਤੇ ਖਰਚ ਕੀਤਾ ਗਿਆ ਹੈ। ਇਸ ਦੇ ਲਈ ਐਕਸਾਈਜ ਪਾਲਿਸੀ ’ਚ ਸ਼ਾਮਿਲ ਆਰੋਪੀਆਂ ’ਚੋਂ ਇਕ ਵਿਜੇ ਨਾਇਰ ਦੇ ਫੋਨ ਤੋਂ ਫੇਸ ਟਾਈਮ ’ਤੇ ਵੀਡੀਓ ਕਾਲ ਕਰਕੇ ਵਿਜੇ ਨਾਇਰ ਨੂੰ ਆਪਣਾ ਆਦਮੀ ਦੱਸਦੇ ਹੋਏ ਆਬਕਾਰੀ ਨੀਤੀ ਦੇ ਘੋਟਾਲੇ ’ਚ ਰਿਸ਼ਵਤ ਦੀ ਰਕਮ ਆਰੋਪੀਆਂ ਨੂੰ ਦੇਣ ਲਈ ਕਿਹਾ ਗਿਆ। ਈਡੀ ਨੇ ਚਾਰਜਸ਼ੀਟ ’ਚ ਦੱਸਿਆ ਕਿ ਕਿਸ ਤਰ੍ਹਾਂ ਸ਼ਰਾਬ ਘੋਟਾਲੇ ’ਚ ਸਬੂਤਾਂ ਨੂੰ ਮਿਟਾਉਣ ਦੀ ਕੋਸ਼ਿਸ਼ ਕੀਤੀ ਗਈ। ਈਡੀ ਨੇ ਦਾਅਵਾ ਕੀਤਾ ਹੈ ਕਿ ਐਕਸਾਈਜ ਪਾਲਿਸੀ ਦੇ ਜਰੀਏ ਸ਼ਰਾਬ ਕਾਰੋਬਾਰੀਆਂ ਨੂੰ ਫਾਇਦਾ ਪਹੁੰਚਾਇਆ ਗਿਆ ਅਤੇ ਬਦਲੇ ’ਚ 100 ਕਰੋੜ ਰੁਪਏ ਦੀ ਰਿਸ਼ਵਤ ਦੇ ਸਬੂਤ ਮਿਲੇ ਹਨ। ਇਸ ਸਾਰੇ ਮਾਮਲੇ ਨੂੰ ਅੰਜ਼ਾਮ ਦੇਣ ਲਈ ਦਰਜਨਾਂ ਮੋਬਾਇਲ ਬਦਲੇ ਗਏ ਅਤੇ ਦੂਜਿਆਂ ਦੇ ਨਾਮਾਂ ’ਤੇ ਲਹੇ ਗਏ ਸਿਮਕਾਰਡਾਂ ਦੀ ਵਰਤੋਂ ਵੀ ਕੀਤੀ ਗਈ।

RELATED ARTICLES
POPULAR POSTS