ਕਿਹਾ – ਹਿਰਾਸਤ ‘ਚ ਪੁੱਛਗਿੱਛ ਜ਼ਰੂਰੀ
ਨਵੀਂ ਦਿੱਲੀ/ਬਿਊਰੋ ਨਿਊਜ਼
ਦਿੱਲੀ ਹਾਈਕੋਰਟ ਨੇ ਆਈ. ਐਨ.ਐਕਸ. ਘੁਟਾਲੇ ਵਿਚ ਸਾਬਕਾ ਵਿੱਤ ਮੰਤਰੀ ਪੀ. ਚਿੰਦਬਰਮ ਦੀ ਅਗਾਊਂ ਜ਼ਮਾਨਤ ਦੀ ਅਰਜ਼ੀ ਅੱਜ ਖਾਰਜ ਕਰ ਦਿੱਤੀ। ਚਿਦੰਬਰਮ ਦੇ ਵਕੀਲ ਨੇ ਤਿੰਨ ਦਿਨ ਦਾ ਸਟੇਅ ਵੀ ਮੰਗਿਆ ਪਰ ਅਦਾਲਤ ਨੇ ਇਨਕਾਰ ਕਰ ਦਿੱਤਾ। ਹਾਈਕੋਰਟ ਨੇ ਕਿਹਾ ਕਿ ਤੱਥਾਂ ਤੋਂ ਪਤਾ ਲੱਗਦਾ ਹੈ ਕਿ ਚਿਦੰਬਰਮ ਆਈ.ਐਨ.ਐਕਸ ਮੀਡੀਆ ਘੁਟਾਲੇ ਵਿਚ ਮੁੱਖ ਸਾਜਿਸ਼ ਘਾੜਾ ਸੀ। ਹਾਈਕੋਰਟ ਦਾ ਮੰਨਣਾ ਹੈ ਕਿ ਜਾਂਚ ਲਈ ਚਿਦੰਬਰਮ ਨੂੰ ਹਿਰਾਸਤ ਵਿਚ ਲੈ ਕੇ ਪੁੱਛਗਿੱਛ ਕਰਨੀ ਜ਼ਰੂਰੀ ਹੈ। ਅਦਾਲਤ ਨੇ ਇਸ ਮਾਮਲੇ ਨੂੰ ਮਨੀ ਲਾਂਡਰਿੰਗ ਨਾਲ ਜੋੜਿਆ ਹੈ। ਜਸਟਿਸ ਸੁਨੀਲ ਗੌੜ ਨੇ ਕਿਹਾ ਕਿ ਅਜਿਹੇ ਮਾਮਲਿਆਂ ਵਿਚ ਜ਼ਮਾਨਤ ਦੇਣ ਨਾਲ ਸਮਾਜ ਵਿਚ ਗਲਤ ਸੁਨੇਹਾ ਜਾਵੇਗਾ। ਹੁਣ ਭਲਕੇ ਚਿਦੰਬਰਮ ਵੀ ਹਾਈਕੋਰਟ ਦੇ ਫੈਸਲੇ ਨੂੰ ਸੁਪਰੀਮ ਕੋਰਟ ਵਿਚ ਚੁਣੌਤੀ ਦੇਣਗੇ।
Check Also
ਭਾਰਤ ’ਚ ਬੀਤੇ 24 ਘੰਟਿਆਂ ’ਚ ਕਰੋਨਾ ਨਾਲ 4 ਮੌਤਾਂ
ਦੇਸ਼ ਵਿਚ ਹੁਣ ਤੱਕ 113 ਵਿਅਕਤੀਆਂ ਦੀ ਜਾ ਚੁੱਕੀ ਹੈ ਜਾਨ ਨਵੀਂ ਦਿੱਲੀ/ਬਿਊਰੋ ਨਿਊਜ਼ ਭਾਰਤ …