ਹਰਭਜਨ ਦਾ ਕ੍ਰਿਕਟ ਵਿਚ ਵੀ ਹੈ ਵੱਡਾ ਨਾਮ
ਜਲੰਧਰ/ਬਿਊਰੋ ਨਿਊਜ਼
ਕਿ੍ਰਕਟ ਦੀ ਦੁਨੀਆ ’ਚ ਧਮਾਲ ਪਾਉਣ ਵਾਲੇ ਹਰਭਜਨ ਸਿੰਘ ਭੱਜੀ ਜਲਦ ਹੀ ਛੋਟੇ ਪਰਦੇ ’ਤੇ ਦਿਸਣ ਜਾ ਰਹੇ ਹਨ। ਹਰਭਜਨ ਸਿੰਘ ਇਕ ਸ਼ੋਅ ਹੋਸਟ ਕਰਨ ਜਾ ਰਹੇ ਨੇ ਅਤੇ ਉਹ ਇਸ ਸਮੇਂ ਸ਼ੋਅ ਦੀ ਸ਼ੂਟਿੰਗ ’ਚ ਬਿਜ਼ੀ ਹਨ। ਇਹ ਵੀ ਜਾਣਕਾਰੀ ਮਿਲੀ ਹੈ ਕਿ ਸ਼ੋਅ ਦੀ ਜ਼ਿਆਦਾਤਰ ਸ਼ੂਟਿੰਗ ਕੰਪਲੀਟ ਹੋ ਚੁੱਕੀ ਹੈ ਅਤੇ ਇਸ ਸ਼ੋਅ ਦਾ ਨਾਮ ਹੈ ‘ਪੰਜਾਬੀਆਂ ਦੀ ਦਾਦਾਗਿਰੀ’। ਇਹ ਇਕ ਕੁਇਜ਼ ਸ਼ੋਅ ਹੋਵੇਗਾ, ਜਿਸ ’ਚ ਹਰਭਜਨ ਸਿੰਘ ਸਵਾਲ ਪੁੱਛਦੇ ਨਜ਼ਰ ਆਉਣਗੇ।
ਧਿਆਨ ਰਹੇ ਕਿ ਤਾਮਿਲ ਫਿਲਮ ‘ਫ੍ਰੈਂਡਸ਼ਿਪ’ ਵਿਚ ਕੰਮ ਕਰ ਚੁੱਕੇ ਹਰਭਜਨ ਸਿੰਘ ਵੱਡੇ ਪਰਦੇ ਦੀ ਦੁਨੀਆ ’ਚ ਵੀ ਅਦਾਕਾਰੀ ਦਾ ਲੋਹਾ ਮਨਵਾ ਚੁੱਕੇ ਨੇ। ਹਰਭਜਨ ਸਿੰਘ ਭੱਜੀ ਨੂੰ ਕਿ੍ਰਕਟ ਦੇ ਮੈਦਾਨ ’ਚ ਭਾਰਤ ਵਾਸੀਆਂ ਨੇ ਖ਼ੂਬ ਪਿਆਰ ਦਿੱਤਾ ਅਤੇ ਹੁਣ ਇਹ ਦੇਖਣਾ ਹੋਵੇਗਾ ਕਿ ‘ਪੰਜਾਬੀਆਂ ਦੀ ਦਾਦਾਗਿਰੀ’ ਸ਼ੋਅ ’ਚ ਹਰਭਜਨ ਸਿੰਘ ਨੂੰ ਕਿੰਨਾ ਪਿਆਰ ਮਿਲਦਾ ਹੈ।