![](https://parvasinewspaper.com/wp-content/uploads/2020/09/2-3-300x200.jpg)
ਕੈਪਟਨ ਅਮਰਿੰਦਰ ਨੇ ਕਿਹਾ – ਖੇਤੀਬਾੜੀ ਮੰਤਰੀ ਪੰਜਾਬ ਸਰਕਾਰ ਖਿਲਾਫ ਕਰ ਰਹੇ ਹਨ ਝੂਠਾ ਪ੍ਰਚਾਰ
ਚੰਡੀਗੜ੍ਹ/ਬਿਊਰੋ ਨਿਊਜ਼
ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਪੰਜਾਬ ਸਰਕਾਰ ਤੇ ਕਾਂਗਰਸ ਪਾਰਟੀ ਖਿਲਾਫ ਘੋਰ ਝੂਠ ਬੋਲ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਪੰਜਾਬ ਦੇ ਕਿਸਾਨਾਂ ਨੂੰ ਤਬਾਹ ਕਰਨ ਦੀ ਸਾਜ਼ਿਸ਼ ਅਧੀਨ ਝੂਠੇ ਦਾਅਵੇ, ਦੋਸ਼ ਤੇ ਧੋਖੇ ਨਾਲ ਜ਼ੁਬਾਨੀ ਭਰੋਸੇ ਦੇ ਰਹੀ ਹੈ। ਕੈਪਟਨ ਨੇ ਖੇਤੀਬਾੜੀ ਮੰਤਰੀ ਨੂੰ ਪੰਜਾਬ ਕਾਂਗਰਸ ਦਾ 2017 ਵਾਲਾ ਮੈਨੀਫੈਸਟੋ ਦੁਬਾਰਾ ਪੜ੍ਹਨ ਲਈ ਦੀ ਸਲਾਹ ਦਿੱਤੀ ਹੈ।