10.1 C
Toronto
Wednesday, October 29, 2025
spot_img
Homeਪੰਜਾਬਬਠਿੰਡਾ ਵਿਚ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ

ਬਠਿੰਡਾ ਵਿਚ ਕਤਲ ਦੀ ਦਿਲ ਦਹਿਲਾਉਣ ਵਾਲੀ ਵਾਰਦਾਤ

ਨਹਾਉਣ ਤੋਂ ਨਾਂਹ ਕੀਤੀ ਤਾਂ ਮਾਂ ਨੇ 6 ਸਾਲ ਦੇ ਬੱਚੇ ਦੇ ਮੂੰਹ ‘ਚ ਤੌਲੀਆ ਤੁੰਨਿਆ, 24 ਵਾਰ ਮਾਰੀ ਕਿਰਚ
ਬਠਿੰਡਾ/ਬਿਊਰੋ ਨਿਊਜ਼ : ਭਾਈ ਮਤੀਦਾਸ ਨਗਰ ਵਿਚ ਐਤਵਾਰ ਸਵੇਰੇ ਇਕ ਮਹਿਲਾ ਨੇ ਆਪਣੇ 6 ਸਾਲ ਦੇ ਬੱਚੇ ਦੀ ਬੇਰਹਿਮੀ ਨਾਲ ਹੱਤਿਆ ਕਰ ਦਿੱਤੀ।
ਨਹਾਉਣ ਤੋਂ ਮਨਾ ਕਰ ਰਹੇ ਬੱਚੇ ‘ਤੇ ਮਾਂ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਬਾਥਰੂਮ ਦੇ ਅੰਦਰ ਪਹਿਲਾਂ ਬੱਚੇ ਦੀ ਪਿਟਾਈ ਕੀਤੀ। ਬੱਚਾ ਰੌਲਾ ਨਾ ਪਾ ਸਕੇ, ਇਸ ਲਈ ਉਸ ਨੇ ਬੱਚੇ ਦੇ ਮੂੰਹ ‘ਚ ਤੌਲੀਆ ਤੁੰਨ ਦਿੱਤਾ ਅਤੇ ਫਿਰ ਕਿਰਚ ਨਾਲ 24 ਵਾਰ ਕਰਕੇ ਉਸਦੀ ਜਾਨ ਲੈ ਲਈ। ਇਸ ਤੋਂ ਬਾਅਦ ਉਸ ਨੇ ਖੁਦ ਪਰਿਵਾਰ ਨੂੰ ਹੱਤਿਆ ਦੀ ਜਾਣਕਾਰੀ ਦੇ ਦਿੱਤੀ।
ਮਹਿਲਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਬੱਚਾ ਹਰਕੀਰਤ ਸਿੰਘ ਉਰਫ ਹੈਵੀ ਸ਼ਹਿਰ ਦੇ ਲਾਰਡ ਰਾਮਾ ਪਬਲਿਕ ਸਕੂਲ ਵਿਚ ਪਹਿਲੀ ਜਮਾਤ ਦਾ ਵਿਦਿਆਰਥੀ ਸੀ। ਪੰਜਾਬ ਐਗਰੋ ਇੰਡਸਟ੍ਰੀਅਲ ਕਾਰਪੋਰੇਸ਼ਨ ਵਿਚੋਂ ਜ਼ਿਲ੍ਹਾ ਮੈਨੇਜਰ ਦੇ ਅਹੁਦੇ ਤੋਂ ਰਿਟਾਇਰ ਹੋਏ ਹੈਵੀ ਦੇ ਦਾਦਾ ਗੁਰਚਰਨ ਸਿੰਘ ਨੇ ਦੱਸਿਆ ਕਿ ਘਟਨਾ ਐਤਵਾਰ ਸਵੇਰੇ ਕਰੀਬ 10 ਵਜੇ ਦੀ ਹੈ। ਉਹ ਅਤੇ ਉਸਦਾ ਬੇਟਾ ਪਰਮਿੰਦਰ ਕਾਰ ਧੋ ਰਹੇ ਸਨ।
ਉਨ੍ਹਾਂ ਨੇ ਹੈਵੀ ਨੂੰ ਨਾਲ ਲੈ ਕੇ ਕਿਤੇ ਘੁੰਮਣ ਜਾਣਾ ਸੀ। ਰਾਜਵੀਰ ਕੌਰ ਉਸ ਨੂੰ ਨਹਾਉਣ ਲਈ ਬਾਥਰੂਮ ‘ਚ ਲੈ ਗਈ, ਪਰ ਉਹ ਨਹਾਉਣ ਤੋਂ ਮਨਾ ਕਰਦੇ ਹੋਏ ਰੋ ਰਿਹਾ ਸੀ। ਕੁਝ ਦੇਰ ਬਾਅਦ ਅਚਾਨਕ ਉਸਦੀ ਰੋਣ ਦੀ ਅਵਾਜ਼ ਬੰਦ ਹੋ ਗਈ। ਇਸੇ ਵਿਚਕਾਰ ਰਾਜਬੀਰ ਨੇ ਆ ਕੇ ਦੱਸਿਆ ਕਿ ਉਸ ਨੇ ਹੈਵੀ ਦਾ ਕਤਲ ਕਰ ਦਿੱਤਾ ਹੈ।

RELATED ARTICLES
POPULAR POSTS