ਬਰੈਂਪਟਨ/ਬਿਊਰੋ ਨਿਊਜ਼
ਬਰੈਂਪਟਨ ਦੀ ਨਾਮਵਰ ਰੈੱਡ ਵਿੱਲੋ ਸੀਨੀਅਰਜ਼ ਕਲੱਬ ਵਲੋਂ 13 ਅਗਸਤ ਨੂੰ ਕੈਨੇਡਾ ਡੇਅ ਅਤੇ ਭਾਰਤ ਦਾ ਆਜ਼ਾਦੀ ਦਿਵਸ ਸਾਂਝੇ ਤੌਰ ‘ਤੇ ਰੈੱਡ ਵਿੱਲੋਂ ਪਾਰਕ ਵਿੱਚ ਮਨਾਇਆ ਗਿਆ। ਇਹ ਪ੍ਰੋਗਰਾਮ ਕਲੱਬ ਦੇ ਫਾਊਂਡਰ ਮੈਂਬਰ ਸੂਰਤਾ ਸਿੰਘ ਔਜਲਾ ਦੀ ਯਾਦ ਨੂੰ ਸਮਰਪਿਤ ਕੀਤਾ ਗਿਆ। ਚਾਹ ਪਾਣੀ ਤੋਂ ਬਾਅਦ ਕੈਨੇਡਾ ਅਤੇ ਭਾਰਤ ਦੇ ਕੌਮੀ ਗੀਤਾਂ ਨਾਲ ਪ੍ਰੋਗਰਾਮ ਸ਼ੁਰੂ ਹੋਇਆ। ਸਭ ਤੋਂ ਪਹਿਲਾਂ ਕਲੱਬ ਦੇ ਪ੍ਰਧਾਨ ਗੁਰਨਾਮ ਸਿੰਘ ਗਿੱਲ ਨੇ ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਕਿਹਾ। ਇਸ ਉਪਰੰਤ ਪਿਛਲੇ ਦਿਨੀ ਵਿਛੜੇ ਬਖਤੌਰ ਸਿੰਘ, ਕਰਤਾਰ ਸਿੰਘ ਨੱਤ ਅਤੇ ਕਲੱਬ ਮੈਂਬਰ ਗੁਰਚਰਨ ਸਿੰਘ ਰਹਿਲ ਦੇ ਵਿਛੋੜਾ ਦੇ ਗਏ ਨੌਜਵਾਨ ਸਪੁੱਤਰ ਦੀ ਯਾਦ ਵਿੱਚ ਇੱਕ ਮਿੰਟ ਦਾ ਮੌਨ ਧਾਰ ਕੇ ਉਹਨਾਂ ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ।
ਵੱਖ ਵੱਖ ਬੁਲਾਰਿਆਂ ਜਿਨ੍ਹਾਂ ਵਿੱਚ ਪਰਮਜੀਤ ਬੜਿੰਗ, ਪ੍ਰੋ: ਨਿਰਮਲ ਸਿੰਘ ਧਾਰਨੀ, ਬਲਦੇਵ ਰਹਿਪਾ, ਸਰੋਕਾਰਾਂ ਦੀ ਆਵਾਜ ਦੇ ਹਰਬੰਸ ਸਿੰਘ ਅਤੇ ਪ੍ਰਿੰ: ਰਾਮ ਸਿੰਘ ਆਦਿ ਸਨ ਨੇ ਆਪਣੇ ਵਿਚਾਰ ਸਰੋਤਿਆਂ ਨਾਲ ਸਾਂਝੇ ਕੀਤੇ। ਉਨ੍ਹਾਂ ਨੇ ਕਨੇਡਾ ਦੇ ਇਤਿਹਾਸ ਤੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਸਾਡੇ ਬਜੁਰਗਾਂ ਨੂੰ ਇੱਥੇ ਆ ਕੇ ਬਹੁਤ ਜਦੋ ਜਹਿਦ ਕਰਨੀ ਪਈ। ਜਿਸ ਨਾਲ ਇੰਮੀਗਰੈਂਟਸ ਨੂੰ ਸਹੂਲਤਾਂ ਮਿਲੀਆਂ। ਉਨ੍ਹਾ ਦੀ ਬਦੌਲਤ ਹੀ ਅੱਜ ਅਸੀਂ ਸਹੂਲਤਾਂ ਮਾਣ ਰਹੇ ਹਾਂ। ਸੀਨੀਅਰਾਂ ਨੂੰ ਆ ਰਹੀਆਂ ਮੁਸ਼ਕਲਾਂ ਬਾਰੇ ਵੀ ਖੁੱਲ੍ਹ ਕੇ ਗੱਲਬਾਤ ਕੀਤੀ ਗਈ। ਇਸੇ ਤਰ੍ਹਾਂ ਹੀ ਭਾਰਤ ਦੀ ਆਜਾਦੀ ਦੇ ਸ਼ਹੀਦਾਂ ਕਰਤਾਰ ਸਿੰਘ ਸਰਾਭਾ, ਭਗਤ ਸਿੰਘ , ਊਧਮ ਸਿੰਘ , ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਸ਼ਹੀਦਾਂ ਨੂੰ ਯਾਦ ਕੀਤਾ ਗਿਆ। ਇਹ ਵੀ ਕਿਹਾ ਗਿਆ ਕਿ ਜਿਸ ਅਜ਼ਾਦੀ ਦੀ ਖਾਤਰ ਉਨ੍ਹਾਂ ਕੁਰਬਾਨੀਆਂ ਕੀਤੀਆਂ ਉਹ ਅਜ਼ਾਦੀ ਅਜੇ ਨਹੀਂ ਆਈ। ਭਾਰਤ ਦੇ ਲੋਕ ਬਹੁਤ ਮਿਹਨਤੀ ਹਨ ਤੇ ਬਾਹਰ ਆ ਕੇ ਉਹ ਆਪਣੀ ਮਿਹਨਤ ਸਦਕਾ ਪ੍ਰਾਪਤੀਆਂ ਕਰ ਲੈਂਦ ੇਹਨ। ਪਰ ਉੱਥੇ ਬਹੁਤੇ ਲੋਕ ਬੁਨਿਆਦੀ ਸਹੂਲਤਾਂ ਤੋਂ ਵਾਂਝੇ ਹਨ। ਜਿਸ ਵਾਸਤੇ ਸਾਨੂੰ ਸੋਚਣ ਦੀ ਲੋੜ ਹੈ। ਅਜਿਹਾ ਕਹਿਣਾ ਇਹ ਵੀ ਸਿੱਧ ਕਰਦਾ ਹੈ ਕਿ ਅਸੀਂ ਕੈਨੇਡਾ ਆ ਕੇ ਵੀ ਆਪਣੇ ਦੇਸ਼ ਵਾਸੀਆਂ ਨਾਲ ਹਰ ਤਰ੍ਹਾਂ ਜੁੜੇ ਰਹਿੰਦੇ ਹਾਂ ਅਤੇ ਉਨ੍ਹਾਂ ਲਈ ਚਿੰਤਾਤੁਰ ਹਾਂ। ਕਮਿਊਨਿਟੀ ਦੇ ਨੁਮਾਇੰਦਿਆਂ ਐਮ ਪੀ ਪੀ ਹਰਿੰਦਰ ਮੱਲ੍ਹੀ, ਐਮ ਪੀ ਰਾਜ ਗਰੇਵਾਲ ਅਤੇ ਐਮ ਪੀ ਪੀ ਜਗਮੀਤ ਸਿੰਘ ਜੋ ਕਿ ਐਨ ਡੀ ਪੀ ਦੀ ਫੈਡਰਲ ਲੀਡਰਸ਼ਿਪ ਲਈ ਚੋਣ ਲੜ ਰਹੇ ਹਨ ਨੇ ਵੀ ਆਪਣੇ ਵਿਚਾਰ ਰੱਖੇ। ਕੌਂਸਲਰ ਗੁਰਪ੍ਰੀਤ ਢਿੱਲੋਂ ਨੇ ਆਪਣੇ ਪਿਤਾ ਜਰਨੈਲ ਸਿੰਘ ਢਿੱਲੋਂ ਰਾਹੀਂ ਕਲੱਬ ਨੂੰ ਮਾਨ-ਪੱਤਰ ਭੇਂਟ ਕੀਤਾ। ਪਰਸਿੱਧ ਗੀਤਕਾਰ ਤੇ ਕਵੀ ਸੁਖਮੰਦਰ ਰਾਮਪੁਰੀ, ਅਜਮੇਰ ਪਰਦੇਸੀ, ਬੱਗਾ ਸਿੰਘ ਨਾਗਰਾ, ਇਕਬਾਲ ਕੌਰ ਛੀਨਾ ਅਤੇ ਗੁਰਦੇਵ ਕੌਰ ਨੇ ਆਪਣੇ ਭਾਵਪੂਰਤ ਗੀਤਾਂ ਨਾਲ ਸਰੋਤਿਆਂ ਦਾ ਭਰਪੂਰ ਮਨੋਰੰਜਨ ਕੀਤਾ।
ਪ੍ਰੋਗਰਾਮ ਦੇ ਦੌਰਾਨ ਮੋਸਟ ਸੀਨੀਅਰ ਮੈਂਬਰ ਟੇਕ ਚੰਦ ਸ਼ਰਮਾ ਅਤੇ ਮੋਸਟ ਸੀਨੀਅਰ ਲੇਡੀ ਮੈਂਬਰ ਸਵਿੱਤਰੀ ਸ਼ਰਮਾ ਦਾ ਸਨਮਾਨ ਮੁੱਖ ਮਹਿਮਾਨ ਜਗ ਔਜਲਾ, ਪ੍ਰਧਾਨ ਗੁਰਨਾਮ ਸਿੰਘ ਗਿੱਲ ਅਤੇ ਐਮ ਪੀ ਪੀ ਜਗਮੀਤ ਸਿੰਘ ਅਤੇ ਕਮੇਟੀ ਮੈਂਬਰਾਂ ਦੁਆਰਾ ਕੀਤਾ ਗਿਆ। ਇਸ ਦੇ ਨਾਲ ਹੀ ਔਰਤ ਵਾਲੰਟੀਅਰਜ਼ ਚਰਨ ਕੌਰ, ਹਰਬਖਸ਼ ਕੌਰ ਪਵਨ, ਬਲਬੀਰ ਕੌਰ ਬੜਿੰਗ, ਸੁਰਿੰਦਰ ਕੌਰ ਰਹਿਲ, ਪਰਕਾਸ਼ ਕੌਰ, ਪਰਮਜੀਤ ਕੌਰ ਪਵਾਰ, ਮਲਕੀਤ ਕੌਰ ਢਿੱਲੋਂ, ਬੇਅੰਤ ਕੌਰ ਹਾਂਸ, ਚਰਨਜੀਤ ਕੌਰ ਰਾਏ, ਗੁਰਦੇਵ ਕੌਰ ਮੱਟੂ, ਦਰਸ਼ਨ ਕੌਰ, ਹਰਬੰਸ ਕੌਰ ਖੱਟੜਾ ਅਤੇ ਕੰਵਲ ਗਿੱਲ ਰਣੀਆਂ ਨੂੰ ਸਨਮਾਨ ਚਿੰਨ ਭੇਂਟ ਕੀਤੇ ਗਏ। ਇਸੇ ਤਰ੍ਹਾਂ ਵਾਲੰਟੀਅਰਜ਼ ਇੰਦਰਜੀਤ ਸਿੰਘ ਗਰੇਵਾਲ, ਜਗਦੀਸ਼ ਸਿੰਘ ਗਿੱਲ ਅਤੇ ਅਤੇ ਅਮਰ ਸਿੰਘ ਸੈਣੀ ਨੂੰ ਸਨਮਾਨਤ ਕੀਤਾ ਗਿਆ। ਇੰਡੀਆ ਤੋਂ ਕਨੇਡਾ ਦੀ ਫੇਰੀ ਤੇ ਆਈ ਅੰਤਰਰਾਸ਼ਟਰੀ ਕਬੱਡੀ ਖਿਡਾਰਨ, ਪੰਜਾਬ ਦੀ ਕਬੱਡੀ ਟੀਮ ਦੀ ਕੋਚ ਅਤੇ ਮੌਜੂਦਾ ਜਿਲਾ ਨਵਾਂਸ਼ਹਿਰ ਦੀ ਡਿਸਟਰਿਕਟ ਸਪੋਰਟਸ ਅਫਸਰ ਪਲਵਿੰਦਰ ਕੌਰ ਸੰਧੂ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ। ਪਰੋਗਰਾਮ ਦੇ ਮੁੱਖ ਮਹਿਮਾਨ ਜਗ ਔਜਲਾ ਨੂੰ ਕਲੱਬ ਵਲੋਂ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਅੰਤ ਵਿੱਚ ਬੱਚਿਆਂ ਦੇ ਸੱਤ ਵੱਖ ਵੱਖ ਉਮਰ ਗਰੁੱਪਾਂ ਦੇ ਦੌੜ ਮੁਕਾਬਲੇ , 55 ਸਾਲ ਤੋਂ ਘੱਟ ਉਮਰ ਦੀਆਂ ਔਰਤਾਂ ਦੇ ਸਪੂਨ ਰੇਸ ਅਤੇ ਮਿਊਜੀਕਲ ਚੇਅਰ ਰੇਸ ਮੁਕਾਬਲੇ ਅਤੇ 55 ਸਾਲ ਤੋਂ ਘੱਟ ਅਤੇ 55ਸਾਲ ਤੋਂ ਉੱਪਰ ਮਰਦਾਂ ਦੇ ਮਿਊਜੀਕਲ ਚੇਅਰ ਰੇਸ ਮੁਕਾਬਲੇ ਕਰਵਾਏ ਗਏ। ਪਹਿਲੇ ਦੂਜੇ ਅਤੇ ਤੀਜੇ ਸਥਾਨ ਤੇ ਰਹਿਣ ਵਾਲੇ ਜੇਤੂਆਂ ਨੂੰ ਟਰਾਫੀਆਂ ਇਨਾਮ ਵਜੋਂ ਦਿੱਤੀਆਂ ਗਈਆਂ। ਇਸ ਪ੍ਰੋਗਰਾਮ ਵਿੱਚ ਹੋਰਨਾਂ ਤੋਂ ਬਿਨਾਂ ਤਰਕਸ਼ੀਲ ਆਗੂ ਬਲਰਾਜ ਛੋਕਰ, ਨਿਰਮਲ ਸੰਧੂ, ਸਾਬਕਾ ਬਿਜਲੀ ਮੁਲਾਜਮ ਆਗੂ ਐਚ ਐਸ ਮਿਨਹਾਸ, ਕਲੱਬਾਂ ਦੇ ਅਹੁਦੇਦਾਰ ਰਣਜੀਤ ਸਿੰਘ ਤੱਗੜ, ਜੰਗੀਰ ਸਿੰਘ ਸੈਂਭੀ, ਮਾ: ਦਰਸ਼ਨ ਸਿੰਘ ਗਰੇਵਾਲ, ਬਲਦੇਵ ਔਲਖ, ਬਚਿੱਤਰ ਸਿੰਘ ਬੁੱਟਰ, ਚਰਨਜੀਤ ਸਿੰਘ ਢਿੱਲੋਂ, ਕਸ਼ਮੀਰ ਸਿੰਘ ਦਿਓਲ ਆਦਿ ਹਾਜਰ ਸਨ। ਇਸ ਸਮੇਂ ਐਸੋਸੀਏਸ਼ਨ ਆਫ ਸੀਨੀਅਰਜ਼ ਕਲੱਬਜ਼ ਵਲੋਂ ਜੰਗੀਰ ਸਿੰਘ ਸੈਂਭੀ ਅਤੇ ਪ੍ਰੋ: ਨਿਰਮਲ ਸਿੰਘ ਧਾਰਨੀ ਦੀ ਅਗਵਾਈ ਵਿੱਚ ਸਸਤੀਆਂ ਫਿਊਨਰਲ ਸੇਵਾਵਾਂ ਦੀ ਜਾਣਕਾਰੀ ਦੇਣ ਲਈ ਸਟਾਲ ਲਾਇਆ ਗਿਆ। ਅੰਤ ਵਿੱਚ ਸਮੂਹ ਕਲੱਬ ਮੈਂਬਰਾਂ, ਬਾਹਰੋਂ ਆਏ ਮਹਿਮਾਨਾ, ਗੇਮਾਂ ਵਿੱਚ ਵਾਲੰਟੀਅਰ ਕਰਨ ਵਾਲੇ ਨੌਜਵਾਨਾਂ ਦਾ ਪ੍ਰੋਗਰਾਮ ਨੂੰ ਸਫਲ ਬਣਾਉਣ ਲਈ ਵਿਸੇਸ਼ ਤੌਰ ‘ਤੇ ਧੰਨਵਾਦ ਕੀਤਾ ਗਿਆ।
ਇਸ ਪ੍ਰੋਗਰਾਮ ਦੀ ਸਫਲਤਾ ਲਈ ਅਮਰਜੀਤ ਸਿੰਘ, ਜੋਗਿੰਦਰ ਸਿੰਘ ਪੱਡਾ, ਸ਼ਿਵਦੇਵ ਸਿੰਘ ਰਾਏ, ਬਲਵੰਤ ਸਿੰਘ ਕਲੇਰ, ਮਹਿੰਦਰ ਕੌਰ ਪੱਡਾ, ਬਲਜੀਤ ਗੇਵਾਲ, ਬਲਜੀਤ ਸੇਖੋਂ , ਨਿਰਮਲਾ ਸ਼ਰਮਾ, ਇੰਦਰਜੀਤ ਕੌਰ ਗਿੱਲ ਅਤੇ ਮਾ: ਕੁਲਵੰਤ ਸਿੰਘ ਰਣੀਆਂ ਨੇ ਵਿਸ਼ੇਸ਼ ਯੋਗਦਾਨ ਪਾਇਆ।
Check Also
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੋ ਦਿਨ ਦੀ ਯਾਤਰਾ ’ਤੇ ਅਮਰੀਕਾ ਪਹੁੰਚੇ
ਸੀਆਈਏ ਚੀਫ ਤੁਲਸੀ ਗਬਾਰਡ ਨੂੰ ਮਿਲੇ ਅਤੇ ਟਰੰਪ ਨਾਲ ਵੀ ਹੋਵੇਗੀ ਮੁਲਾਕਾਤ ਵਾਸ਼ਿੰਗਟਨ/ਬਿਊਰੋ ਨਿਊਜ਼ ਪ੍ਰਧਾਨ …