-4.7 C
Toronto
Wednesday, December 3, 2025
spot_img
Homeਦੁਨੀਆਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ ਮਾਈ ਭਾਗੋ ਐਵਾਰਡ ਨਾਲ ਨਿਵਾਜਿਆ

ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ ਮਾਈ ਭਾਗੋ ਐਵਾਰਡ ਨਾਲ ਨਿਵਾਜਿਆ

ਟੋਰਾਂਟੋ : ਸਾਈਂ ਮੀਆਂ ਮੀਰ ਫਾਊਂਡੇਸ਼ਨ ਵਲੋਂ ਕੈਨੇਡਾ ਦੀ ਪੰਜਾਬੀ ਦੀ ਵਧੀਆ ਲੇਖਿਕਾ ਸੁੰਦਰਪਾਲ ਰਾਜਾਸਾਂਸੀ ਨੂੰ 1100 ਡਾਲਰ ਨਕਦ ਰਾਸ਼ੀ, ਮੋਮੈਂਟੋ ਅਤੇ ਦੁਸ਼ਾਲਾ ਭੇਂਟ ਕਰਕੇ ਮਾਈ ਭਾਗੋ ਐਵਾਰਡ ਨਾਲ ਬੈਸਟ ਲੇਖਕਾ ਵਜੋਂ ਸਨਮਾਨਿਤ ਕੀਤਾ ਗਿਆ। ਸੁੰਦਰ ਪਾਲ ਕੌਰ ਰਾਜਾਸਾਂਸੀ ਜੋ ਕਿ ਕੈਨੇਡਾ ਵਿੱਚ ਅਧਿਆਪਕ ਦੇ ਤੌਰ ਤੇ ਕੰਮ ਕਰਦੇ ਹਨ, ਉਨ੍ਹਾਂ ਨੇ ਅਨੇਕਾਂ ਹੀ ਕਿਤਾਬਾਂ ਮਾਂ ਬੋਲੀ ਦੀ ਝੋਲੀ ਪਾਈਆਂ ਹਨ।
ਇਸ ਤੋਂ ਇਲਾਵਾ ਸੁੰਦਰਪਾਲ ਰਾਜਾਸਾਂਸੀ ਕੈਨੇਡਾ ਵਿੱਚ ਹੁੰਦੇ ਵੱਖ ਵੱਖ ਸਮਾਜ ਸੇਵੀ ਕਾਰਜਾਂ ਵਿਚ ਵੀ ਵਧ ਚੜ੍ਹ ਕੇ ਹਿੱਸਾ ਲੈਂਦੇ ਹਨ। ਉਹ ਸਾਹਿਤਕ ਸਰਗਰਮੀਆਂ ਤੋਂ ਇਲਾਵਾ ਮਾਂ ਬੋਲੀ ਪੰਜਾਬੀ ਦੇ ਵਿਕਾਸ ਲਈ ਹਮੇਸ਼ਾਂ ਯਤਨਸ਼ੀਲ ਰਹਿੰਦੇ ਹਨ। ਇਸ ਤੋਂ ਪਹਿਲਾਂ ਉਹ ਕੈਨੇਡਾ ਵਿੱਚ ਬਹੁਤ ਸਾਰੀਆਂ ਸਮਾਜ ਸੇਵੀ ਅਤੇ ਸਾਹਿਤਕ ਸੰਸਥਾਵਾਂ ਦੇ ਮੈਂਬਰ ਅਤੇ ਆਹੁਦੇਦਾਰ ਹਨ। ਉਨ੍ਹਾਂ ਦੀਆਂ ਮਾਂ ਬੋਲੀ ਪ੍ਰਤੀ ਕੀਤੀਆਂ ਜਾ ਰਹੀਆਂ ਸੇਵਾਵਾਂ ਨੂੰ ਦੇਖਦਿਆਂ ਉਨ੍ਹਾਂ ਨੂੰ ਫਾਂਊਂਡੇਂਸ਼ਨ ਦੀ ਅੰਮ੍ਰਿਤਸਰ ਇਕਾਈ ਦੇ ਪ੍ਰਧਾਨ ਹਰਭਜਨ ਸਿੰਘ ਬਰਾੜ ਨੇ ਉਨ੍ਹਾਂ ਨੂੰ ਸਨਮਾਨ ਚਿੰਨ ਦਿੱਤਾ। ਹੋਰ ਜਾਣਕਾਰੀ ਲਈ ਮੋਬਾਈਲ ਨੰਬਰ ਸੁੰਦਰਪਾਲ ਰਾਜਾਸਾਂਸੀ : + 1647-700-8259

RELATED ARTICLES
POPULAR POSTS