8.6 C
Toronto
Saturday, April 18, 2026
spot_img
Homeਦੁਨੀਆਤਰਨਤਾਰਨ ਦੇ ਨੌਜਵਾਨ ਦਾ ਮੈਲਬਰਨ 'ਚ ਕਤਲ

ਤਰਨਤਾਰਨ ਦੇ ਨੌਜਵਾਨ ਦਾ ਮੈਲਬਰਨ ‘ਚ ਕਤਲ

ਮਾਮੂਲੀ ਤਕਰਾਰ ਪਿੱਛੋਂ ਦੋਸਤ ਨੇ ਹੀ ਮਾਰਿਆ ਚਾਕੂ
ਮੈਲਬਰਨ/ਬਿਊਰੋ ਨਿਊਜ਼ : ਮੈਲਬਰਨ ਦੇ ਪੱਛਮੀ ਖੇਤਰ ਮੈਡਸਟੋਨ ‘ਚ ਇੱਕ ਪੰਜਾਬੀ ਵਿਦਿਆਰਥੀ ਨੇ ਆਪਣੇ ਹੀ ਦੋਸਤ ਦਾ ਚਾਕੂ ਮਾਰ ਕੇ ਕਤਲ ਕਰ ਦਿੱਤਾ। ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਦੀ ਪਛਾਣ ਤਰਨਤਾਰਨ ਜ਼ਿਲ੍ਹੇ ਦੇ ਪਿੰਡ ਧੂੰਦਾ ਨਾਲ ਸਬੰਧਤ ਪਰਮਜੀਤ ਸਿੰਘ (27) ਵਜੋਂ ਹੋਈ ਹੈ ਜੋ ਕਰੀਬ ਸਾਢੇ ਪੰਜ ਸਾਲ ਤੋਂ ਆਸਟਰੇਲੀਆ ‘ਚ ਵਿਦਿਆਰਥੀ ਵੀਜ਼ੇ ‘ਤੇ ਰਹਿ ਰਿਹਾ ਸੀ। ਇਹ ਘਟਨਾ ਸ਼ੁੱਕਰਵਾਰ ਰਾਤ ਉਸ ਸਮੇਂ ਵਾਪਰੀ ਜਦੋਂ ਪਰਮਜੀਤ ਨਾਲ ਰਹਿੰਦੇ ਇੱਕ ਹੋਰ ਪੰਜਾਬੀ ਵਿਦਿਆਰਥੀ ਸੰਦੀਪ ਸਿੰਘ ਵਾਲੀਆ (26) ਨੇ ਮਾਮੂਲੀ ਤਕਰਾਰ ਪਿੱਛੋਂ ਉਸ ਦਾ ਕਤਲ ਕਰ ਦਿੱਤਾ। ਵਿਕਟੋਰੀਆ ਪੁਲਿਸ ਨੇ ਸੰਦੀਪ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਸਥਾਨਕ ਅਦਾਲਤ ‘ਚ ਪੇਸ਼ ਕੀਤਾ ਜਿੱਥੇ ਉਸ ਨੇ ਜ਼ਮਾਨਤ ਲਈ ਅਰਜ਼ੀ ਨਹੀਂ ਲਗਾਈ। ਇਸੇ ਘਰ ‘ਚ ਰਹਿੰਦੇ ਇੱਕ ਹੋਰ 21 ਸਾਲਾ ਨੌਜਵਾਨ ਨੂੰ ਵੀ ਹਿਰਾਸਤ ‘ਚ ਲਿਆ ਸੀ ਪਰ ਮੁੱਢਲੀ ਪੜਤਾਲ ਮਗਰੋਂ ਉਸ ਨੂੰ ਫਿਲਹਾਲ ਛੱਡ ਦਿੱਤਾ ਗਿਆ ਹੈ। ਗੁਆਂਢੀਆਂ ਮੁਤਾਬਿਕ ਇਸ ਘਟਨਾ ਵਾਲੇ ਘਰ ‘ਚ ਕਰੀਬ ਦਸ ਵਿਦਿਆਰਥੀ ਰਹਿ ਰਹੇ ਸਨ ਜੋ ਟੈਕਸੀ ਤੇ ਕੋਰੀਅਰ ਵੈਨ ਚਲਾਉਣ ਦਾ ਕੰਮ ਕਰਦੇ ਸਨ। ਪਰਮਜੀਤ ਸਿੰਘ ਦੀ ਲਾਸ਼ ਪੰਜਾਬ ਭੇਜਣ ਲਈ ਯਤਨ ਕੀਤੇ ਜਾ ਰਹੇ ਹਨ।
ਜ਼ਿਕਰਯੋਗ ਪਿੰਡ ਧੂੰਦਾ ‘ਚ ਪਰਮਜੀਤ ਸਿੰਘ ਦੇ ਪਿਤਾ ਹਰਜਿੰਦਰ ਸਿੰਘ ਨੇ ਪਰਮਜੀਤ ਸਿੰਘ ਪੰਜ ਮਹੀਨੇ ਪਹਿਲਾਂ ਆਪਣੇ ਛੋਟੇ ਭਰਾ ਦੇ ਵਿਆਹ ‘ਤੇ ਪੰਜਾਬ ਆਇਆ ਸੀ। ਹੁਣ ਉਸ ਨੂੰ ਪੱਕੇ ਹੋਣ ਦੇ ਕਾਗਜ਼ ਮਿਲਣ ਵਾਲੇ ਸਨ ਕਿ ਇਹ ਭਾਣਾ ਵਾਪਰ ਗਿਆ। ਪਿੰਡ ਵਾਸੀਆਂ ਨੇ ਭਾਰਤ ਸਰਕਾਰ ਅਤੇ ਵਿਦੇਸ਼ ਮੰਤਰਾਲੇ ਨੂੰ ਅਪੀਲ ਕੀਤੀ ਕਿ ਪਰਮਜੀਤ ਸਿੰਘ ਦੀ ਦੇਹ ਭਾਰਤ ਲਿਆਉਣ ਲਈ ਉਪਰਾਲੇ ਕੀਤੇ ਜਾਣ।

RELATED ARTICLES
POPULAR POSTS