ਟੋਰਾਂਟੋ/ ਬਿਊਰੋ ਨਿਊਜ਼ : ਲੋਕਾਂ ਨੂੰ ਅਜੇ ਤੱਕ ਉਲਝਣ ਹੈ ਕਿ ਆਖ਼ਰ ਰਿਬੇਟ ਕਿਸ ਨੂੰ ਮਿਲਿਆ ਹੈ? ਕਈ ਕਾਲਰ ਲਗਾਤਾਰ ਫ਼ੋਨ ਕਰਕੇ ਇਹ ਪਤਾ ਕਰਨਾ ਚਾਹ ਰਹੇ ਹਨ ਕਿ ਆਖ਼ਰਕਾਰ ਇਹ ਪ੍ਰਕਿਰਿਆ ਕੀ ਹੈ, ਕਿਉਂਕਿ ਉਨ੍ਹਾਂ ਨੂੰ ਤਾਂ ਆਪਣੇ ਘਰ ਹੀ ਕਲੋਜਿੰਗ ‘ਤੇ ਸੀ.ਆਰ.ਏ.ਜਾਂ ਬਿਲਡਰ ਤੋਂ ਕੋਈ ਰਿਬੇਟ ਫ਼ਾਰਮ ਨਹੀਂ ਮਿਲਿਆ। ਅਜਿਹੇ ਵਿਚ ਉਹ ਆਪਣੇ ਰਿਬੇਟ ਬਾਰੇ ਕਿੱਥੋਂ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ?
ਸਭ ਤੋਂ ਵੱਡੀ ਉਲਝਣ ਇਸ ਗੱਲ ਦੀ ਹੈ ਕਿ ਖਰੀਦਦਾਰਾਂ ਨੂੰ ਬਿਲਡਰ ਦੇ ਵਕੀਲ ਵਲੋਂ ਪ੍ਰਦਾਨ ਕੀਤੀ ਗਈ ਐਡਜਸਟਮੈਂਟ ਸਟੇਟਮੈਂਟਸ ਬਾਰੇ ਪੂਰੀ ਸਮਝ ਨਹੀਂ ਹੈ, ਜੋ ਕਿ ਖਰੀਦਦਾਰ ਦੇ ਵਕੀਲ ਨੂੰ ਕਲੋਜਿੰਗ ‘ਤੇ ਦਿੱਤੀ ਗਈ। ਐਡਜਸਟਮੈਂਟਸ ਦੀ ਸਟੇਟਮੈਂਟ ਕੲਂ ਪੇਜ਼ਾਂ ਵਿਚ ਫ਼ੈਲੀ ਹੈ ਅਤੇ ਇਕ ਘਰ ਦੀ ਖਰੀਦ ਦੇ ਨਾਲ ਲੱਗਣ ਵਾਲੇ ਬਹੁਤ ਸਾਰੇ ਚਾਰਜਿਜ਼ ਵੀ ਉਸ ਵਿਚ ਦੱਸੇ ਗਏ ਹਨ। ਇਨ੍ਹਾਂ ਆਈਟਮਾਂ ਵਿਚ ਪਾਣੀ, ਹਾਈਡ੍ਰੋ ਅਤੇ ਗੈਸ ਮੀਟਰ ਕੁਨੈਕਸ਼ਨ ਚਾਰਜਿਜ਼ ਵੀ ਸ਼ਾਮਲ ਹਨ, ਟੈਰੀਅਨ ਵਾਰੰਟੀ ਐਨਰੋਲਮੈਂਟ ਫ਼ੀਸ ਅਤੇ ਡਰਾਈਵੇ ਪੇਵਿੰਗ ਚਾਰਜਿਜ਼ ਆਦਿ ਵੀ ਕੁਝ ਹੋਰ ਨਾਂਅ ਇਸ ਵਿਚ ਸ਼ਾਮਲ ਹਨ। ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਅਕਸਰ ਇਕੱਠਿਆਂ ਦਿੱਤੇ ਗਏ ਸ਼ਡਿਊਲ ਵਿਚ ਸ਼ਾਮਲ ਕਰ ਲਿਆ ਜਾਂਦਾ ਹੈ ਅਤੇ ਇਸ ਨੂੰ ਖਰੀਦ ਸੇਲ ਦੇ ਐਗਰੀਮੈਂਟ ਦੇ ਨਾਲ ਹੀ ਜੋੜ ਦਿੱਤਾ ਜਾਂਦਾ ਹੈ। ਸਟੇਟਮੈਂਟ ਦੇ ਉਪਰ ਐਡਜਸਟਮੈਂਟਸ ਦਾ ਬ੍ਰੇਕਡਾਊਨ ਸੇਲ-ਪ੍ਰਾਈਜ਼ ਦੇ ਨਾਲ ਹੀ ਹੁੰਦਾ ਹੈ। ਇੱਥੇ ਐੱਚ.ਐੱਸ.ਟੀ. ਹੁੰਦਾ ਹੈ, ਉਥੇ ਇਹ ਰਿਬੇਟ ਸੂਚਨਾ ਵੀ ਦਿੱਤੀ ਗਈ ਹੁੰਦੀ ਹੈ। ਇਕ ਨਵਾਂ ਰੈਜੀਡੈਂਸ਼ੀਅਲ ਹੋਮ ਬਣਾਉਣ ਵਾਲੇ ਬਿਲਡਰ ਸੇਲ-ਪ੍ਰਾਈਜ਼ ‘ਤੇ ਐੱਚ.ਐੱਸ.ਟੀ.ਵੀ ਜੋੜਦੇ ਹਨ। ਉਸ ਤੋਂ ਬਾਅਦ ਉਸ ਘਰ ਦੀ ਸਾਰੀ ਵਿਕਰੀ ਨੂੰ ਐੱਚ.ਐੱਸ.ਟੀ. ਤੋਂ ਉਦੋਂ ਤੱਕ ਛੋਟ ਹੁੰਦੀ ਹੈ ਜਦੋਂ ਤੱਕ ਉਸ ਨੂੰ ਇਕ ਆਵਾਸੀ ਭਵਨ ਵਜੋਂ ਵਰਤੋਂ ਵਿਚ ਨਹੀਂ ਲੈ ਲਿਆ ਜਾਂਦਾ।
ਕੈਨੇਡਾ ਤੇ ਭਾਰਤੀ ਰੱਖਿਆ ਮੰਤਰੀਆਂ ਵਿਚਾਲੇ ਮੁਲਾਕਾਤ
ਟੋਰਾਂਟੋ : ਬੀਤੇ ਦਿਨੀਂ ਕੈਨੇਡਾ ਦੇ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਅਤੇ ਭਾਰਤ ਦੇ ਰੱਖਿਆ ਮੰਤਰੀ ਮਨੋਹਰ ਪਾਰੀਕਰ ਨੇ ਸਿੰਗਾਪੁਰ ਵਿਚ ਇੰਟਰਨੈਸ਼ਨਲ ਇੰਸਟੀਚਿਊਟ ਫ਼ਾਰ ਸ੍ਰੇਟਿਜਿਕ ਸਟੱਡੀਜ਼ ‘ਚ ਕਰਵਾਏ ਗਏ ਏਸ਼ੀਆ ਸਕਿਓਰਿਟੀ ਸਮਿਟ ਵਿਚ ਸ਼ਮੂਲੀਅਤ ਦੌਰਾਨ ਮੁਲਾਕਾਤ ਕੀਤੀ। ਇਸ ਮੌਕੇ ਉਨ੍ਹਾਂ ਨੇ ਏਸ਼ੀਆ-ਪੈਸੇਫ਼ਿਕ ਪਾਰਟਨਰਸ ਦੇ ਨਾਲ ਕੰਮ ਕਰਦਿਆਂ ਕੈਨੇਡਾ ਦੇ ਸਮਰਪਣ ਬਾਰੇ ਦੱਸਿਆ ਅਤੇ ਰੀਜ਼ਨਲ ਸਥਿਰਤਾ ਨੂੰ ਮਜ਼ਬੂਤ ਕੀਤਾ ਹੈ। ਨਾਲ ਹੀ ਕਿਹਾ ਕਿ ਮੁਸ਼ਕਿਲ ਆਲਮੀ ਸੁਰੱਖਿਆ ਦੇ ਮਾਮਲਿਆਂ ਨੂੰ ਵੀ ਹੱਲ ਕੀਤਾ ਜਾਵੇਗਾ। ਬੀਤੇ ਦਿਨੀਂ ਬਰਲਿਨ ਅਤੇ ਸਿੰਗਾਪੁਰ ਵਿਚ ਆਪਣੀ ਯਾਤਰਾ ਦੌਰਾਨ ਸੱਜਣ ਨੇ ਵੱਖ-ਵੱਖ ਦੇਸ਼ਾਂ ਦੇ ਨਾਲ ਰੱਖਿਆ ਅਤੇ ਸੁਰੱਖਿਆ ਮਾਮਲਿਆਂ ‘ਤੇ ਚਰਚਾ ਕੀਤੀ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …