ਵੱਡੀ ਗਿਣਤੀ ‘ਚ ਲੋਕਾਂ ਨੇ ਲਗਵਾਈ ਹਾਜ਼ਰੀ
ਮਿਸੀਸਾਗਾ/ ਬਿਊਰੋ ਨਿਊਜ਼
ਐਮ.ਪੀ.ਪੀ. ਅੰਮ੍ਰਿਤ ਮਾਂਗਟ ਨੇ ਇਕ ਵਾਰ ਮੁੜ ਮਿਸੀਸਾਗਾ-ਬਰੈਂਪਟਨ ਸਾਊਥ ਦੇ ਅਸੰਬਲੀ ਖੇਤਰ ਵਿਚ ਆਪਣੇ ਸਾਲਾਨਾ ਸੂਚਨਾ ਮੇਲੇ ਅਤੇ ਬੀ.ਬੀ.ਕਿਊ. ਕਰਵਾਇਆ ਅਤੇ ਇਸ ਦੌਰਾਨ ਉਨ੍ਹਾਂ ਦੇ ਖੇਤਰ ਦੇ ਵੱਡੀ ਗਿਣਤੀ ਵਿਚ ਲੋਕਾਂ ਨੇ ਪਹੁੰਚ ਕੇ ਸ਼ਮੂਲੀਅਤ ਕੀਤੀ। ਇਸ ਮੌਕੇ ‘ਤੇ ਮਿਸੀਸਾਗਾ ਅਤੇ ਬਰੈਂਪਟਨ ਵਾਸੀਆਂ ਨੂੰ ਸਰਕਾਰ ਦੇ ਵੱਖ-ਵੱਖ ਪ੍ਰੋਗਰਾਮਾਂ ਬਾਰੇ ਜਾਣਕਾਰੀ ਹਾਸਲ ਕਰਨ ਵਿਚ ਮਦਦ ਮਿਲੀ। ਇਸ ਮੌਕੇ ‘ਤੇ ਸਾਰੇ ਲੋਕਾਂ ਲਈ ਖਾਣ-ਪੀਣ ਅਤੇ ਮਨੋਰੰਜਨ ਦਾ ਵੀ ਪ੍ਰਬੰਧ ਕੀਤਾ ਗਿਆ ਸੀ।
ਖਿੜੀ ਹੋਈ ਧੁੱਪ ਵਿਚ ਸੈਂਕੜੇ ਲੋਕ ਸੰਡਲਵੁਡ ਪਾਰਕ ਵਿਚ ਇਕੱਤਰ ਹੋਏ। ਕਾਫ਼ੀ ਸਾਰੇ ਲੋਕ ਆਪਣੇ ਜਾਣਕਾਰਾਂ ਦੇ ਨਾਲ ਗੱਲਬਾਤ ਕਰਦੇ ਰਹੇ ਤਾਂ ਕਾਫ਼ੀ ਲੋਕ ਸੱਭਿਆਚਾਰਕ ਪ੍ਰੋਗਰਾਮਾਂ ਦਾ ਅਨੰਦ ਲੈਂਦੇ ਰਹੇ। ਰਵਾਇਤੀ ਚੀਨੀ ਸੰਗੀਤ ਅਤੇ ਡਾਂਸ, ਇਕ ਲਾਈਵ ਡੀ.ਜੇ. ਅਤੇ ਫ਼ੇਸ ਪੇਂਟਿੰਗ ਦਾ ਵੀ ਪ੍ਰਬੰਧ ਕੀਤਾ ਗਿਆ ਸੀ। ਇਸ ਮੌਕੇ ‘ਤੇ ਦਰਜਨ ਤੋਂ ਵੱਧ ਜਥੇਬੰਦੀਆਂ ਨੇ ਵੀ ਹਿੱਸਾ ਲਿਆ ਅਤੇ ਉਨ੍ਹਾਂ ਨੇ ਓਨਟਾਰੀਓ ਦੀਆਂ ਵੱਖ-ਵੱਖ ਨਵੀਆਂ ਸੇਵਾਵਾਂ ਬਾਰੇ ਵੀ ਜਾਣਕਾਰੀ ਹਾਸਲ ਕੀਤੀ।
ਇਸ ਮੌਕੇ ‘ਤੇ ਐਮ.ਪੀ.ਪੀ. ਮਾਂਗਟ ਨੇ ਦੱਸਿਆ ਕਿ ਕਵੀਂਨਸ ਪਾਰਕ ਵਿਚ ਉਹ ਲਗਾਤਾਰ ਖੇਤਰ ਦੇ ਵਿਕਾਸ ਲਈ ਕੰਮ ਕਰਦੀ ਹੈ ਅਤੇ ਉਨ੍ਹਾਂ ਨੇ ਇਸ ਸੈਸ਼ਨ ਵਿਚ 14 ਮਤਿਆਂ ਨੂੰ ਪਾਸ ਕਰਵਾਉਣ ਵਿਚ ਅਹਿਮ ਭੂਮਿਕਾ ਅਦਾ ਕੀਤੀ, ਜਿਨ੍ਹਾਂ ਵਿਚ ਰੁਜ਼ਗਾਰ ਵਧਾਉਣ ਤੋਂ ਲੈ ਕੇ ਹੈਲਥ ਕੇਅਰ ਵਿਚ ਨਿਵੇਸ਼, ਵਾਤਾਵਰਨ ਦੀ ਸੁਰੱਖਿਆ ਅਤੇ ਨੌਜਵਾਨ ਔਰਤਾਂ ਨੂੰ ਜਨਤਕ ਜ਼ਿੰਦਗੀ ਵਿਚ ਆਉਣ ਲਈ ਉਤਸ਼ਾਹਿਤ ਕਰਨ ਲਈ ਹੈਜਲ ਮੈਕਲੇਨ ਦੇ ਨਾਲ ਆਪਣੇ ਬਿਲ ਨੂੰ ਵੀ ਲਿਆਉਣ ਬਾਰੇ ਦੱਸਿਆ।
ਐਮ.ਪੀ.ਪੀ. ਮਾਂਗਟ ਨੇ ਕਿਹਾ ਕਿ ਲੋਕਾਂ ਦੀ ਵੱਡੀ ਭੀੜ ਨੂੰ ਦੇਖਦਿਆਂ ਇਹ ਕਿਹਾ ਜਾ ਸਕਦਾ ਹੈ ਕਿ ਪ੍ਰੋਗਰਾਮ ਸਫ਼ਲ ਰਿਹਾ ਹੈ। ਇਸ ਨਾਲ ਲੋਕਾਂ ਦੇ ਕਰੀਬ ਜਾਣ ਦਾ ਮੌਕਾ ਮਿਲਿਆ ਹੈ ਅਤੇ ਸਾਡੇ ਭਾਈਚਾਰੇ ਦੇ ਮੈਂਬਰਾਂ ਨੂੰ ਵੱਖ-ਵੱਖ ਜਥੇਬੰਦੀਆਂ ਨੂੰ ਵੀ ਜਾਨਣ ਦਾ ਮੌਕਾ ਮਿਲਿਆ ਹੈ। ਇਸ ਵਾਰ ਪ੍ਰੋਗਰਾਮ ਵਿਚ ਸ਼ਾਮਲ ਹੋਣ ਵਾਲੀਆਂ ਜਥੇਬੰਦੀਆਂ ਵਿਚ ਅਕੈਡਮੀ ਫ਼ਾਰ ਮੈਥ ਐਂਡ ਇੰਗਲਿਸ਼, ਬ੍ਰੈਸਟ ਕੈਂਸਰ ਸੁਸਾਇਟੀ, ਸਿਟੀਜਨਸ ਫ਼ਾਰ ਐਡਵਾਂਸਮੈਂਟ ਆਫ਼ ਕਮਿਊਨਿਟੀ ਡਿਵੈਲਪਮੈਂਟ, ਹੀਲ ਨੈੱਟਵਰਕ, ਕਿਡਨੀ ਫ਼ਾਊਂਡੇਸ਼ਨ ਆਫ਼ ਕੈਨੇਡਾ, ਮੈਂਟਲ ਹੈਲਥ ਸਰਵਿਸਜ਼ ਫ਼ਾਰ ਚਿਲਡਰਨ ਐਂਡ ਯੂਥ, ਗਵਰਨਮੈਂਟ ਐਂਡ ਕੰਜ਼ਿਊਮਰਸ ਸਰਵਿਸਜ਼, ਐਮ.ਪੀ.ਏ.ਏ.ਸੀ., ਨਿਊਕਮਰ ਸੈਂਟਰ ਆਫ਼ ਪੀਲ, ਨੈਕਸਟ ਸਟੈਪਸ ਇੰਪਲਾਇਮੈਂਟ ਸੈਂਟਰ, ਪੀਲ ਚਿਲਡਰਨ ਐਂਡ ਸੁਸਾਇਟੀ, ਪਾਲੀਕਲਚਰਲ ਇਮੀਗਰਾਂਟ ਐਂਡ ਕਮਿਊਨਿਟੀ ਸਰਵਿਸਜ਼, ਸਰਵਿਸ ਓਨਟਾਰੀਓ, ਸੇਂਟ ਜਾਨ ਐਂਬੂਲੈਂਸ, ਵਿਕਟਮ ਸਰਵਿਸਜ਼ ਆਫ਼ ਪੀਲ, ਯੀ ਹੋਂਗ ਸੈਂਟਰ ਫ਼ਾਰ ਗੇਰੀਟ੍ਰਿਕ ਕੇਅਰ ਅਤੇ ਕ੍ਰੋਨਸ ਐਂਡ ਕੋਆਲਿਟਸ ਆਦਿ ਸ਼ਾਮਲ ਹਨ।
Check Also
ਪ੍ਰਧਾਨ ਮੰਤਰੀ ਮੋਦੀ ਨੇ ਬੰਗਲਾਦੇਸ਼ ਦੇ ਚੀਫ ਐਡਵਾਈਜਰ ਨਾਲ ਕੀਤੀ ਮੁਲਾਕਾਤ
ਥਾਈਲੈਂਡ ਵਿਚ ਸਿਖਰ ਵਾਰਤਾ ਦੌਰਾਨ ਮੋਦੀ ਅਤੇ ਮੁਹੰਮਦ ਯੂਨਸ ਵਿਚਾਲੇ ਹੋਈ ਗੱਲਬਾਤ ਨਵੀਂ ਦਿੱਲੀ/ਬਿਊਰੋ ਨਿਊਜ਼ …