Breaking News
Home / ਦੁਨੀਆ / ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

ਟੈਰੇਸਾ ਮੇਅ ਬਣੀ ਬ੍ਰਿਟੇਨ ਦੀ ਨਵੀਂ ਪ੍ਰਧਾਨ ਮੰਤਰੀ

BRITAIN-EU-POLITICSਲੰਡਨ/ਬਿਊਰੋ ਨਿਊਜ਼
ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ ਯੂਨੀਅਨ ਵਿੱਚੋਂ ਬਰਤਾਨੀਆ ਦੇ ਬਾਹਰ ਹੋਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਸਿੱਝਣ ਵਿੱਚ ਉਸ ਦੀ ਮਦਦ ਕਰ ਸਕਣ। ਟੈਰੇਸਾ ਮੇਅ ਵੱਲੋਂ ਸਿਆਸਤ ਵਿੱਚ ਔਰਤਾਂ ਦੇ ਹੱਕਾਂ ਲਈ ਵੱਡੇ ਪੱਧਰ ਉਤੇ ਆਵਾਜ਼ ਬੁਲੰਦ ਕਰਨ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਕੈਬਨਿਟ ਵਿੱਚ ਮਹਿਲਾ ਟੋਰੀ ਸੰਸਦ ਮੈਂਬਰਾਂ ਨੂੰ ਥਾਂ ਮਿਲ ਸਕਦੀ ਹੈ।
ਮਾਰਗਰੇਟ ਥੈਚਰ ਮਗਰੋਂ ਟੈਰੇਸਾ ਮੇਅ ਨੇ ਜਦੋਂ ਬਰਤਾਨੀਆ ਦੀ ਦੂਜੀ ਮਹਿਲਾ ਪ੍ਰਧਾਨ ਮੰਤਰੀ ਵਜੋਂ ਅਹੁਦਾ ਸੰਭਾਲਿਆ ਤਾਂ ‘ਬ੍ਰਿਐਗਜ਼ਿਟ’ ਤੋਂ ਬਾਅਦ ਕੰਮ ਦਾ ਭਾਰੀ ਬੋਝ ਉਨ੍ਹਾਂ ਦਾ ਇੰਤਜ਼ਾਰ ਕਰ ਰਿਹਾ ਸੀ। ਕੰਸਰਵੇਟਿਵ ਪਾਰਟੀ ਦੀ 59 ਸਾਲਾ ਆਗੂ ਲਈ ਪਹਿਲੀ ਚੁਣੌਤੀ ਆਪਣੇ ਟੀਮ ਦੇ ਮੋਹਰੀਆਂ ਦੀ ਚੋਣ ਹੋਵੇਗੀ, ਜੋ ਯੂਰਪੀ ਯੂਨੀਅਨ ਵਿੱਚੋਂ ਬਰਤਾਨੀਆ ਦੇ ਬਾਹਰ ਹੋਣ ਮਗਰੋਂ ਪੈਦਾ ਹੋਏ ਹਾਲਾਤ ਨਾਲ ਸਿੱਝਣ ਵਿੱਚ ਉਸ ਦੀ ਮਦਦ ਕਰ ਸਕਣ। ਟੈਰੇਸਾ ਮੇਅ ਵੱਲੋਂ ਸਿਆਸਤ ਵਿੱਚ ਔਰਤਾਂ ਦੇ ਹੱਕਾਂ ઠਲਈ ਵੱਡੇ ਪੱਧਰ ਉਤੇ ਆਵਾਜ਼ ਬੁਲੰਦ ਕਰਨ ਦੀ ਸੰਭਾਵਨਾ ਹੈ ਅਤੇ ਉਨ੍ਹਾਂ ਦੀ ਕੈਬਨਿਟ ਵਿੱਚ ਮਹਿਲਾ ਟੋਰੀ ਸੰਸਦ ਮੈਂਬਰਾਂ ਨੂੰ ਥਾਂ ਮਿਲ ਸਕਦੀ ਹੈ। ਭਾਰਤੀ ਮੂਲ ਦੀ ਰੁਜ਼ਗਾਰ ਮੰਤਰੀ ਪ੍ਰੀਤੀ ਪਟੇਲ ਨੂੰ ਤਰੱਕੀ ਮਿਲਣ ਦੀ ਸੰਭਾਵਨਾ ਹੈ। ਡੇਵਿਡ ਕੈਮਰੌਨ ਨੇ ਇਸ ਜੂਨੀਅਰ ਮੰਤਰੀ ਨੂੰ ਕੈਬਨਿਟ ਮੀਟਿੰਗਾਂ ਵਿੱਚ ਸ਼ਾਮਲ ਹੋਣ ਦੇ ਯੋਗ ਬਣਾਉਣ ਲਈ ਵਿਸ਼ੇਸ਼ ਦਰਜਾ ਦਿੱਤਾ ਸੀ। ਗੁਜਰਾਤ ਨਾਲ ਸਬੰਧਤ ਇਸ 44 ਸਾਲਾ ਸੰਸਦ ਮੈਂਬਰ ਨੇ ਬ੍ਰਿਐਗਜ਼ਿਟ ਦੇ ਪੱਖ ਵਿੱਚ ਆਵਾਜ਼ ਬੁਲੰਦ ਕੀਤੀ ਸੀ।ਟੈਰੇਸਾ ਮੇਅ ਨੂੰ ਸੋਮਵਾਰ ਨੂੰ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਨਾਮਜ਼ਦ ਕੀਤਾ ਗਿਆ ਸੀ ਕਿਉਂਕਿ ਉਨ੍ਹਾਂ ਦੇ ਵਿਰੋਧੀ ਐਂਡਰੀਆ ਲੀਡਸਮ ਨੇ ਆਪਣਾ ਨਾਂ ਵਾਪਸ ਲੈ ਲਿਆ ਸੀ।
ਸੰਸਦ ਮੈਂਬਰਾਂ ਨੇ ਕੈਮਰੌਨ ਦੀ ਕੀਤੀ ਸ਼ਲਾਘਾ: ਗੱਦੀ ਛੱਡ ਰਹੇ ਪ੍ਰਧਾਨ ਮੰਤਰੀ ਡੇਵਿਡ ਕੈਮਰੌਨ ਦੀ ਹੇਠਲੇ ਸਦਨ ਵਿੱਚ ਕੰਸਰਵੇਟਿਵ ਸੰਸਦ ਮੈਂਬਰਾਂ ਨੇ ਖੜ੍ਹੇ ਹੋ ਕੇ ਸ਼ਲਾਘਾ ਕੀਤੀ। ਮਹਾਰਾਣੀ ਨੂੰ ਆਪਣਾ ਅਸਤੀਫ਼ਾ ਦੇਣ ਜਾਣ ਲਈ ਬਕਿੰਘਮ ਪੈਲੇਸ ਜਾਣ ਤੋਂ ਪਹਿਲਾਂ ਕੈਮਰੌਨ ਨੇ ਸੰਸਦ ਨੂੰ ਸੰਬੋਧਨ ਕੀਤਾ। ਬੀਬੀਸੀ ਦੀ ਰਿਪੋਰਟ ਅਨੁਸਾਰ ਉਨ੍ਹਾਂ ਸੰਸਦ ਮੈਂਬਰਾਂ ਨੂੰ ਕਿਹਾ ਕਿ ਉਨ੍ਹਾਂ ਨੂੰ ‘ਭੀੜ ਦੇ ਚੀਕ ਚਿਹਾੜੇ ਦੀ ਘਾਟ ਰੜਕੇਗੀ।’ ਇਸ ਦੌਰਾਨ ਆਪਣੇ ਦਫ਼ਤਰ-ਕਮ-ਗ੍ਰਹਿ 10 ਡਾਊਨਿੰਗ ਸਟਰੀਟ ਵਿੱਚ ਕੈਮਰੌਨ ਵੱਲੋਂ ਦਿੱਤੇ ਆਖ਼ਰੀ ਰਾਤ ਦੇ ਖਾਣੇ ਨੂੰ ਭਾਰਤੀ ਤੜਕਾ ਲੱਗਿਆ। ਇਸ ਦੌਰਾਨ ਹੈਦਰਾਬਾਦੀ ਕੇਸਰੀ ਚਿਕਨ, ਕਸ਼ਮੀਰੀ ਰੋਗਨ ਜੋਸ਼ ਤੇ ਸਮੋਸੇ ਵਰਤਾਏ ਗਏ। ઠ

Check Also

ਪਾਕਿਸਤਾਨ ’ਚ ਫਿਰ ਤਖਤਾ ਪਲਟ ਸਕਦੀ ਹੈ ਫੌਜ

ਆਰਮੀ ਚੀਫ ਮੁਨੀਰ ਨੂੰ ਅਗਲਾ ਰਾਸ਼ਟਰਪਤੀ ਅਤੇ ਬਿਲਾਵਲ ਨੂੰ ਪ੍ਰਧਾਨ ਮੰਤਰੀ ਬਣਾਏ ਜਾਣ ਦੀ ਚਰਚਾ …