ਟੋਰਾਂਟੋ : ਕੈਨੇਡਾ ਦਾ 152ਵਾਂ ਦਿਵਸ ਸ਼ਾਨੋ ਸ਼ੌਕਤ ਨਾਲ ਮਨਾਇਆ ਗਿਆ। ਵੈਸੇ ਤਾਂ ਪੰਜਾਬੀਆਂ ਨੇ ਹਰ ਖੇਤਰ ਵਿੱਚ ਝੰਡੇ ਗੱਡੇ ਹਨ ਪਰ ਹੁਣ ਚਰਚਾ ਮੋਤੀਆਂ ਨਾਲ ਗੁੰਦੇ ਕੈਨੇਡਾ ਦੇ ਰਾਸ਼ਟਰੀ ਝੰਡੇ ਦੀ ਹੈ। ਇਸ ਮੌਕੇ ‘ਤੇ ਕੈਨੇਡਾ ਦੇ ਪੰਜਾਬੀ ਭਾਈਚਾਰੇ ਵਿੱਚ ਹਰ ਵਾਰ ਦੀ ਤਰ੍ਹਾਂ ਨਿਵੇਕਲਾ ਉਦਮ ਕਰਨ ਵਾਲੇ ਕਲਾਕਾਰ ਬਲਜਿੰਦਰ ਸੇਖਾ ਨੇ ਆਪਣੀ ਟੀਮ ਦੇ ਸਹਿਯੋਗ ਨਾਲ ਦੁਨੀਆ ਦਾ ਪਹਿਲਾ ਨਿਵੇਕਲਾ ਮੋਤੀਆਂ ਨਾਲ਼ ਕੈਨੇਡੀਅਨ ਫਲੈਗ ਬਣਾਇਆ ਹੈ, ਜਿਸ ਵਿੱਚ ਉਨ੍ਹਾਂ ਦੇ ਸਾਥੀ ਚਰਨਜੀਤ ਸਿੰਘ ਜਗਰਾਉਂ ਨੇ ਸਾਥ ਦਿੱਤਾ ਹੈ। ਇਸ ਸਬੰਧੀ ਬਲਜਿੰਦਰ ਸੇਖਾ ਨੇ ਦੱਸਿਆ ઠਇਹ ਦੁਨੀਆ ਦਾ ਪਹਿਲਾ ਹੱਥ ਨਾਲ ਮੋਤੀਆਂ ਤੇ ਧਾਗੇ ਨਾਲ ਬਣਿਆ ਝੰਡਾ ਹੈ। ਜਿਸ ਵਿੱਚ ਤਕਰੀਬਨ ਪੈਂਹਠ ਸੌ ਦੇ ਕਰੀਬ ਸੁੱਚੇ ਮੋਤੀ ਲੱਗੇ ਹਨ।ਇਸ ਨੂੰ ਹੱਥ ਨਾਲ ਬਣਾਉਣ ਲਈ ਤਕਰੀਬਨ ਅਠਾਈ ਦਿਨ ਲੱਗੇ ਹਨ। ਇਸ ਨਵੇਕਲੀ ਖੋਜ ਦੀ ਕੈਨੇਡਾ ਦੇ ਪੰਜਾਬੀ ਚੈਨਲਾਂ ਤੋ ਇਲਾਵਾ ਇੰਗਲਿਸ਼ ਚੈਨਲਾਂ ਵੱਲੋਂ ਭਰਪੂਰ ਚਰਚਾ ਕੀਤੀ ਜਾ ਰਹੀ ਹੈ। ਯਾਦ ਰਹੇ ਕਿ ਬਲਜਿੰਦਰ ਸੇਖਾ ਦੇ ਵੱਲੋਂ ਗਾਏ “‘ਗੋ ਕੈਨੇਡਾ’ ਮਿਊਜ਼ਿਕ ਵੀਡੀਓ ਦੀ ਚਰਚਾ ਪੰਜਾਬੀ ਹੀ ਨਹੀਂ ਬਲਕਿ ਸਾਰੇ ਕੈਨੇਡੀਅਨ ਭਾਈਚਾਰੇ ਵਿੱਚ ਹੋਈ ਸੀ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ઠਟਰੂਡੋ ਦੇ ਵੱਲੋਂ ਇਸ ਗੀਤ ਨੂੰ ਵਿਸ਼ੇਸ਼ ਸਨਮਾਨ ਦਿੱਤਾ ਗਿਆ ਸੀ। ਪਿਛਲੇ ਸਾਲ ਸੇਖਾ ਨੇ ਕੈਨੇਡਾ ਪੋਸਟ ਦੇ ਸਹਿਯੋਗ ਨਾਲ ਵਿਸ਼ੇਸ਼ ਕੈਨੇਡਾ ਡਾਕ ਟਿਕਟ ਜਾਰੀ ਕੀਤੀ ਸੀ। ਸਮੂਹ ਕੈਨੇਡੀਅਨਾਂ ਵੱਲੋਂ ਪੰਜਾਬੀ ਕਲਾਕਾਰ ਦੇ ਪਹਿਲੇ ਤਿਆਰ ਕੀਤੇ ਨਿਵੇਕਲੇ ਰਾਸ਼ਟਰੀ ਫਲੈਗ ਦੀ ਕੈਨੇਡਾ ਦੇ ਸਾਰੇ ਮੀਡੀਏ ਤੇ ਬੁੱਧੀਜੀਵੀ ਵਰਗ ਵਿੱਚ ਭਰਪੂਰ ਚਰਚਾ ਹੈ। ਇਸ ਮੌਕੇ ਚਰਨਜੀਤ ਸਿੰਘ, ਰਜਿੰਦਰ ਰਾਜੂ ਅਤੇ ਟੀਮ ਮੈਂਬਰ ਹਾਜ਼ਰ ਸਨ।
Check Also
ਰੂਸ ਨੇ ਯੂਕਰੇਨ ’ਤੇ ਬੈਲਿਸਟਿਕ ਮਿਜ਼ਾਈਲ ਦਾਗ ਕੇ ਕੀਤੀ ਟੈਸਟਿੰਗ
ਪੂਤਿਨ ਦੀ ਧਮਕੀ : ਯੂਕਰੇਨ ਦੀ ਮੱਦਦ ਕਰਨ ਵਾਲਿਆਂ ’ਤੇ ਕਰਾਂਗੇ ਹਮਲਾ ਨਵੀਂ ਦਿੱਲੀ/ਬਿਊਰੋ ਨਿਊਜ਼ …