Breaking News
Home / ਦੁਨੀਆ / ਅੰਮ੍ਰਿਤਸਰ ਦੀ 39 ਦਿਨ ਦੀ ਡੋਨਰ ਬੇਟੀ ਦੁਨੀਆ ਨੂੰ ਦੇ ਗਈ ਸੰਦੇਸ਼

ਅੰਮ੍ਰਿਤਸਰ ਦੀ 39 ਦਿਨ ਦੀ ਡੋਨਰ ਬੇਟੀ ਦੁਨੀਆ ਨੂੰ ਦੇ ਗਈ ਸੰਦੇਸ਼

ਪਟਿਆਲਾ ਦੇ 15 ਸਾਲਾਂ ਦੇ ਕਿਸ਼ੋਰ ਨੂੰ ਦਿੱਤਾ ਨਵਾਂ ਜੀਵਨ
ਅੰਮ੍ਰਿਤਸਰ/ਬਿਊਰੋ ਨਿਊਜ਼ : ਘੱਟ ਉਮਰ ਦੀ ਅੰਗਦਾਤਾ ਅੰਮ੍ਰਿਤਸਰ ਦੀ ਅਬਾਬਤ ਕੌਰ ਸੰਧੂ ਨੇ 39 ਦਿਨ ਦੀ ਜ਼ਿੰਦੀ ਵਿਚ ਇਤਿਹਾਸ ਰਚ ਦਿੱਤਾ ਹੈ। ਅਬਾਬਤ ਦੀ ਕਿਡਨੀ ਨਾਲ ਪਟਿਆਲਾ ਜ਼ਿਲ੍ਹੇ ਦੇ ਇਕ 15 ਸਾਲਾਂ ਦੇ ਕਿਸ਼ੋਰ ਨੂੰ ਜੀਵਨ ਦਾਨ ਮਿਲਿਆ ਸੀ। ਅਬਾਬਤ ਦੇ ਪਿਤਾ ਅੰਮ੍ਰਿਤਸਰ ਦੇ ਖੇਤੀ ਵਿਕਾਸ ਅਧਿਕਾਰੀ ਸੁਖਬੀਰ ਸਿੰਘ ਸੰਧੂ ਅਤੇ ਮਾਤਾ ਪ੍ਰੋ. ਸੁਪ੍ਰੀਤ ਕੌਰ ਨਾਲ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਫੋਨ ‘ਤੇ ਇਸ ਸਬੰਧੀ ਗੱਲ ਕੀਤੀ ਹੈ।
ਅਬਾਬਤ ਦੇ ਪਿਤਾ ਸੁਖਬੀਰ ਸਿੰਘ ਸੰਧੂ ਨੇ ਦੱਸਿਆ ਕਿ ਉਨ੍ਹਾਂ ਅਤੇ ਉਨ੍ਹਾਂ ਦੀ ਪਤਨੀ ਦੇ ਲਈ ਨੰਨੀ ਬੇਟੀ ਦੀ ਮੌਤ ਤੋਂ ਬਾਅਦ ਅੰਗਦਾਨ ਕਰਨ ਦਾ ਫੈਸਲਾ ਅਸਾਨ ਨਹੀਂ ਸੀ, ਪਰ ਅਸੀਂ ਕਿਹਾ ਕਿ ਜੇਕਰ ਉਨ੍ਹਾਂ ਦੀ ਬੱਚੀ ਕੁਝ ਦਿਨਾਂ ਦੇ ਲਈ ਹੀ ਇਸ ਧਰਤੀ ‘ਤੇ ਆਈ ਹੈ, ਤਾਂ ਸਾਨੂੰ ਕੋਈ ਅਜਿਹਾ ਫੈਸਲਾ ਲੈਣਾ ਚਾਹੀਦਾ ਹੈ, ਜਿਸ ਨਾਲ ਮਾਨਵਤਾ ਦਾ ਭਲਾ ਹੋ ਸਕੇ। ਅਬਾਬਤ ਦਾ ਕਿਡਨੀ ਟਰਾਂਸਪਲਾਂਟ ਪੀਜੀਆਈ ਚੰਡੀਗੜ੍ਹ ਵਿਚ ਕੀਤਾ ਗਿਆ।
24 ਦਿਨ ਦੀ ਉਮਰ ਵਿਚ ਆਇਆ ਸੀ ਸਟ੍ਰੋਕ
28 ਅਕਤੂਬਰ, 2022 ਨੂੰ ਜਨਮੀ ਅਬਾਬਤ ਨੂੰ 24 ਦਿਨ ਦੀ ਉਮਰ ਵਿਚ ਸਟ੍ਰੋਕ ਆਇਆ ਸੀ, ਜਿਸ ਤੋਂ ਬਾਅਦ ਉਸ ਨੂੰ ਪੀਜੀਆਈ ਵਿਚ ਭਰਤੀ ਕਰਵਾਇਆ ਗਿਆ। ਉਸਦੇ ਦਿਮਾਗ ਵਿਚ ਖੂਨ ਦੀ ਆਪੂਰਤੀ ਨਹੀਂ ਹੋ ਰਹੀ ਸੀ। ਡਾਕਟਰਾਂ ਨੇ ਉਸਦੇ ਮਾਤਾ-ਪਿਤਾ ਨੂੰ ਦੱਸਿਆ ਕਿ ਉਸਦੀ ਉਮਰ ਲੰਬੀ ਨਹੀਂ ਹੈ। 39 ਦਿਨ ਦੀ ਉਮਰ ਵਿਚ ਉਹ ਇਸ ਦੁਨੀਆ ਵਿਚੋਂ ਚਲੀ ਗਈ, ਪਰ ਮਾਤਾ-ਪਿਤਾ ਨੇ ਅੰਗਦਾਨ ਦਾ ਕਠਿਨ ਫੈਸਲਾ ਲਿਆ। ਇਸਦੇ ਲਈ ਪੀਜੀਆਈ ਚੰਡੀਗੜ੍ਹ ਦੀ ਟੀਮ ਵੀ ਤਿਆਰ ਹੋ ਗਈ। ਪੀਜੀਆਈ ਦੇ ਡਾਕਟਰ ਅਸ਼ੀਸ਼ ਸ਼ਰਮਾ ਨੇ ਆਪਣੀ ਟੀਮ ਦੇ ਨਾਲ ਦੋ ਘੰਟੇ ਦੇ ਅਪਰੇਸ਼ਨ ਵਿਚ ਕਿਡਨੀ ਟਰਾਂਸਪਲਾਂਟ ਕੀਤੀ। ਉਨ੍ਹਾਂ ਦੇ ਹੌਸਲੇ ਵਾਲੇ ਫੈਸਲੇ ਨਾਲ ਪਟਿਆਲਾ ਦੇ 15 ਸਾਲਾਂ ਦੇ ਕਿਸ਼ੋਰ ਨੂੰ ਨਵਾਂ ਜੀਵਨ ਮਿਲ ਗਿਆ।

 

Check Also

ਥਾਈਲੈਂਡ ’ਚ ਸਕੂਲ ਬੱਸ ਨੂੰ ਲੱਗੀ ਭਿਆਨਕ ਅੱਗ-25 ਵਿਦਿਆਰਥੀਆਂ ਦੀ ਮੌਤ

ਬੱਸ ਦਾ ਟਾਇਰ ਫਟਣ ਤੋਂ ਬਾਅਦ ਵਾਪਰਿਆ ਹਾਦਸਾ ਨਵੀਂ ਦਿੱਲੀ/ਬਿਊਰੋ ਨਿਊਜ਼ ਥਾਈਲੈਂਡ ਵਿਚ ਇਕ ਸਕੂਲ …