5 C
Toronto
Tuesday, November 25, 2025
spot_img
Homeਦੁਨੀਆਆਸਟਰੇਲੀਆ 'ਚ ਪੰਜਾਬੀ ਜਤਿੰਦਰਪਾਲ ਸਿੰਘ ਵੜੈਚ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਪੁਰਸਕਾਰ

ਆਸਟਰੇਲੀਆ ‘ਚ ਪੰਜਾਬੀ ਜਤਿੰਦਰਪਾਲ ਸਿੰਘ ਵੜੈਚ ਨੂੰ ਮਿਲਿਆ ਸਰਬੋਤਮ ਲੈਕਚਰਾਰ ਦਾ ਪੁਰਸਕਾਰ

ਮੈਲਬੌਰਨ: ਆਸਟਰੇਲੀਆ ਵਿਚ ਪੱਗ ਦੀ ਸ਼ਾਨ ਉਸ ਵਕਤ ਹੋਰ ਵੀ ਉੱਚੀ ਹੋ ਗਈ ਜਦ ਇਸ ਸਾਲ ਦਾ ਸਰਬੋਤਮ ਲੈਕਚਰਾਰ ਦਾ ਪੁਰਸਕਾਰ ਸੀਨੀਅਰ ਲੈਕਚਰਾਰ ਜਤਿੰਦਰਪਾਲ ਸਿੰਘ ਵੜੈਚ ਨੇ ਆਪਣੇ ਨਾਮ ਕਰ ਲਿਆ। ਪੰਜਾਬ ਦੇ ਘੁੱਗ ਵੱਸਦੇ ਕਸਬੇ ਖਰੜ, ਜ਼ਿਲ੍ਹਾ ਸਾਹਿਬਜਾਦਾ ਅਜੀਤ ਸਿੰਘ ਨਗਰ ਦੇ ਜੰਮਪਲ ਵੜੈਚ 1998 ਤੋਂ ਅਧਿਆਪਨ ਦੇ ਖੇਤਰ ਵਿਚ ਹਨ ਤੇ ਮੈਲਬੌਰਨ ਦੀ ਪ੍ਰਸਿੱਧ ਚਾਰਲਸ ਸਟੂਅਰਟ ਯੂਨੀਵਰਸਿਟੀ ਵਿਚ ਪਿਛਲੇ ਕਰੀਬ 9 ਸਾਲਾਂ ਤੋਂ ਆਈ.ਟੀ. ਟੈਲੀਕਮਿਊਨੀਕੇਸ਼ਨ ਪੜ੍ਹਾ ਰਹੇ ਹਨ ਤੇ ਯੂਨੀਵਰਸਿਟੀ ਡਾਇਰੈਕਟਰ ਡੇਵਿਡ ਨਾਈਟ ਵੱਲੋਂ ਉਹਨਾਂ ਨੂੰ ਇਸ ‘ਸਰਬੋਤਮ ਲੈਕਚਰਾਰ’ ਦੇ ਪੁਰਸਕਾਰ ਨਾਲ ਨਿਵਾਜਿਆ ਗਿਆ ਹੈ।

RELATED ARTICLES
POPULAR POSTS