-9.7 C
Toronto
Monday, January 5, 2026
spot_img
Homeਦੁਨੀਆਅਮਰੀਕਾ 'ਚ H-1B ਵੀਜ਼ਾ ਪ੍ਰੀਮੀਅਮ ਪ੍ਰਕਿਰਿਆ ਫਿਰ ਸ਼ੁਰੂ

ਅਮਰੀਕਾ ‘ਚ H-1B ਵੀਜ਼ਾ ਪ੍ਰੀਮੀਅਮ ਪ੍ਰਕਿਰਿਆ ਫਿਰ ਸ਼ੁਰੂ

ਭਾਰਤੀ ਆਈਟੀ ਪੇਸ਼ੇਵਰਾਂ ਵਿਚ ਲੋਕਪ੍ਰਿਆ ਹੈ ਐੱਚ-1ਬੀ ਵੀਜ਼ਾ
ਵਾਸ਼ਿੰਗਟਨ/ਬਿਊਰੋ ਨਿਊਜ਼ : ਅਮਰੀਕਾ ਨੇ ਭਾਰਤੀ ਸਾਫਟਵੇਅਰ ਪੇਸ਼ੇਵਰਾਂ ਵਿਚ ਲੋਕਪ੍ਰਿਆ ਐੱਚ1ਬੀ ਵੀਜ਼ਾ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਐਲਾਨ ਕੀਤਾ ਹੈ। ਉੱਚ ਕੁਸ਼ਲਤਾ ਪ੍ਰਾਪਤ ਵਿਦੇਸ਼ੀ ਪੇਸ਼ੇਵਰਾਂ ਨੂੰ ਦਿੱਤੇ ਜਾਣ ਵਾਲੇ ਇਸ ਵੀਜ਼ਾ ਦੀਆਂ ਕੁਝ ਸ਼੍ਰੇਣੀਆਂ ਨੂੰ ਅਮਰੀਕੀ ਸੰਸਦ ਵੱਲੋਂ ਤੈਅ ਕੀਤੀ ਗਈ ਸੀਮਾ ਤੋਂ ਬਾਹਰ ਰੱਖਿਆ ਗਿਆ ਹੈ।
ਟਰੰਪ ਪ੍ਰਸ਼ਾਸਨ ਦੇ ਇਕ ਬਿਆਨ ਵਿਚ ਕਿਹਾ ਗਿਆ ਹੈ ਕਿ ਅਮਰੀਕੀ ਨਾਗਰਿਕਤਾ ਅਤੇ ਇਮੀਗ੍ਰੇਸ਼ਨ ਸੇਵਾ (ਯੂਐੱਸਸੀਆਈਐੱਸ) ਤੱਤਕਾਲ ਪ੍ਰਭਾਵ ਤੋਂ ਕੁਝ ਛੋਟ ਵਾਲੀ ਐੱਚ1ਬੀ ਅਰਜ਼ੀਆਂ ਲਈ ਪ੍ਰੀਮੀਅਮ ਪ੍ਰਕਿਰਿਆ ਨੂੰ ਫਿਰ ਸ਼ੁਰੂ ਕਰ ਦੇਵੇਗਾ। ਐੱਚ1ਬੀ ਵੀਜ਼ਾ ਕਿ ਗ਼ੈਰ-ਪਰਵਾਸੀ ਵੀਜ਼ਾ ਹੈ ਜਿਸ ਤਹਿਤ ਅਮਰੀਕੀ ਕੰਪਨੀਆਂ ਨੂੰ ਵਿਸ਼ੇਸ਼ ਧੰਦਿਆਂ ਲਈ ਵਿਦੇਸ਼ੀ ਕਰਮਚਾਰੀਆਂ ਨੂੰ ਰੱਖਣ ਦੀ ਇਜਾਜ਼ਤ ਮਿਲਦੀ ਹੈ। ਇਨ੍ਹਾਂ ਵਿਚ ਅਜਿਹੀਆਂ ਨੌਕਰੀਆਂ ਸ਼ਾਮਿਲ ਹੁੰਦੀਆਂ ਹਨ ਜਿਥੇ ਸਿਧਾਂਤਕ ਜਾਂ ਤਕਨੀਕੀ ਮਾਹਿਰ ਦੀ ਲੋੜ ਹੁੰਦੀ ਹੈ। ਤਕਨੀਕੀ ਕੰਪਨੀਆਂ ਹਰ ਸਾਲ ਅਜਿਹੇ ਹਜ਼ਾਰਾਂ ਕਰਮਚਾਰੀਆਂ ਦੀ ਭਰਤੀ ਲਈ ਇਸ ਵੀਜ਼ੇ ‘ਤੇ ਨਿਰਭਰ ਰਹਿੰਦੀਆਂ ਹਨ। ਐੱਚ1ਬੀ ਵੀਜ਼ਾ ਤਹਿਤ ਇਕ ਵਿੱਤ ਸਾਲ ਵਿਚ ਅਧਿਕਤਮ 60,000 ਵੀਜ਼ਾ ਜਾਰੀ ਹੋ ਸਕਦੇ ਹਨ। ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਚੋਣ ਪ੍ਰਚਾਰ ਦੌਰਾਨ ਐੱਚ1ਬੀ ਅਤੇ ਐੱਲ1 ਵੀਜ਼ਾ ਪ੍ਰੋਗਰਾਮਾਂ ‘ਤੇ ਨਿਗਰਾਨੀ ਵਧਾਉਣ ਦਾ ਵਾਅਦਾ ਕੀਤਾ ਸੀ। ਉਨ੍ਹਾਂ ਨੇ ਅਪ੍ਰੈਲ ਵਿਚ ਵੀਜ਼ਾ ਦੁਰਵਰਤੋਂ ਰੋਕਣ ਦੇ ਨਿਯਮਾਂ ਨੂੰ ਸਖ਼ਤ ਕਰਨ ਲਈ ਇਕ ਸ਼ਾਸਕੀ ਆਦੇਸ਼ ‘ਤੇ ਹਸਤਾਖਰ ਕੀਤਾ ਸੀ। ਟਰੰਪ ਨੇ ਕਿਹਾ ਸੀ ਕਿ ਉਨ੍ਹਾਂ ਦਾ ਪ੍ਰਸ਼ਾਸਨ ਅਮਰੀਕੀ ਲੋਕਾਂ ਨੂੰ ਹੀ ਨੌਕਰੀ ‘ਤੇ ਰੱਖਣ ਦੇ ਮਕਸਦ ਨਾਲ ‘ਹਾਇਰ ਅਮਰੀਕਨ’ ਨਿਯਮ ਲਾਗੂ ਕਰਨ ਜਾ ਰਿਹਾ ਹੈ। ਇਹ ਅਮਰੀਕਾ ਵਿਚ ਕਾਮਿਆਂ ਦੇ ਵੇਤਨ ਅਤੇ ਰੁਜ਼ਗਾਰ ਦੇ ਹਿੱਤਾਂ ਦੀ ਸੁਰੱਖਿਆ ਕਰੇਗਾ।

RELATED ARTICLES
POPULAR POSTS