7.1 C
Toronto
Sunday, May 3, 2026
spot_img
Homeਦੁਨੀਆਬ੍ਰਿਟੇਨ ਵੱਲ਼ੋਂ ਸਾਕਾ ਨੀਲਾ ਤਾਰਾ ਬਾਰੇ ਦਸਤਾਵੇਜ਼ ਜਨਤਕ

ਬ੍ਰਿਟੇਨ ਵੱਲ਼ੋਂ ਸਾਕਾ ਨੀਲਾ ਤਾਰਾ ਬਾਰੇ ਦਸਤਾਵੇਜ਼ ਜਨਤਕ

ਬ੍ਰਿਟੇਨ ਦੀ ਭੂਮਿਕਾ ਬਾਰੇ ਸਥਿਤੀ ਸਪੱਸ਼ਟ ਨਹੀਂ
ਲੰਡਨ/ਬਿਊਰੋ ਨਿਊਜ਼
ਅਦਾਲਤੀ ਹੁਕਮਾਂ ਮਗਰੋਂ ਬ੍ਰਿਟੇਨ ਨੇ ਕੁਝ ਗੁਪਤ ਦਸਤਾਵੇਜ਼ ਜਨਤਕ ਕੀਤੇ ਹਨ। ਬ੍ਰਿਟੇਨ ਨੇ ਵਪਾਰਕ ਹਿੱਤਾਂ ਕਰਕੇ 1984 ਵਿੱਚ ਸਾਕਾ ਨੀਲਾ ਤਾਰਾ ਮਗਰੋਂ ਭਾਰਤ ਦੀ ਹਮਾਇਤ ਕੀਤੀ ਸੀ। ਇਹ ਖੁਲਾਸਾ ਗੁਪਤ ਦਸਤਾਵੇਜ਼ ਨਾਲ ਹੋਇਆ ਹੈ। ਹਾਲਾਂਕਿ ਇਨ੍ਹਾਂ ਦਸਤਾਵੇਜਾਂ ਤੋਂ ਇਹ ਪਤਾ ਨਹੀਂ ਲੱਗਿਆ ਕਿ ਸਾਕਾ ਨੀਲਾ ਤਾਰਾ ਵਿੱਚ ਬ੍ਰਿਟੇਨ ਸਰਕਾਰ ਦਾ ਕੀ ਰੋਲ ਰਿਹਾ ਸੀ। ਦਰਅਸਲ ਇਨ੍ਹਾਂ ਤੋਂ ਪਤਾ ਲੱਗਾ ਹੈ ਕਿ ਉਸ ਵੇਲੇ ਦੀ ਪ੍ਰਧਾਨ ਮੰਤਰੀ ਮਾਰਗਰੇਟ ਥੈਚਰ ਦੀ ਅਗਵਾਈ ਵਾਲੀ ਬਰਤਾਨਵੀ ਸਰਕਾਰ ਨੇ ਸਾਕਾ ਨੀਲਾ ਤਾਰਾ ਮਗਰੋਂ ਬ੍ਰਿਟੇਨ ਵਿੱਚ ਸਿੱਖਾਂ ਵੱਲੋਂ ਕੀਤੇ ਰੋਸ ਮੁਜ਼ਾਹਰਿਆਂ ‘ਤੇ ਪਾਬੰਦੀ ਲਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਸਨ। ਇਸ ਤੋਂ ਸੰਕੇਤ ਮਿਲਦਾ ਹੈ ਕਿ ਬ੍ਰਿਟੇਨ ਅੰਦਰਖਾਤੇ ਭਾਰਤ ਦੀ ਹਮਾਇਤ ਕਰ ਰਿਹਾ ਸੀ।

RELATED ARTICLES
POPULAR POSTS