Breaking News
Home / ਦੁਨੀਆ / ਵੈਕਸੀਨ ਹੀ ਕਰੋਨਾ ਮਹਾਮਾਰੀ ਰੋਕਣ ਦਾ ਇਕੋ-ਇਕ ਤਰੀਕਾ : ਗੁਟੇਰੇਜ਼

ਵੈਕਸੀਨ ਹੀ ਕਰੋਨਾ ਮਹਾਮਾਰੀ ਰੋਕਣ ਦਾ ਇਕੋ-ਇਕ ਤਰੀਕਾ : ਗੁਟੇਰੇਜ਼

ਸੰਯੁਕਤ ਰਾਸ਼ਟਰ/ਬਿਊਰੋ ਨਿਊਜ਼ : ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਭਾਰਤ, ਦੱਖਣੀ ਅਮਰੀਕਾ ਤੇ ਹੋਰ ਖੇਤਰਾਂ ਵਿਚ ਝੁੱਲੀ ਕੋਵਿਡ ਦੀ ਨਵੀਂ ਹਨੇਰੀ ਦੌਰਾਨ ਅਸੀਂ ਲੋਕਾਂ ਨੂੰ ‘ਸਾਡੀਆਂ ਅੱਖਾਂ ਸਾਹਮਣੇ ਸਾਹਾਂ ਲਈ ਤੜਫਦੇ ਦੇਖਿਆ ਹੈ।’ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਮਹਾਮਾਰੀ ਹਾਲੇ ਵੀ ‘ਸਾਡੇ ਆਲੇ-ਦੁਆਲੇ ਹੈ, ਵਧ ਰਹੀ ਹੈ ਤੇ ਰੂਪ ਵਟਾ ਰਹੀ ਹੈ।’ ਆਲਮੀ ਸਿਹਤ ਸਿਖ਼ਰ ਸੰਮੇਲਨ ਵਿਚ ਸਕੱਤਰ ਜਨਰਲ ਨੇ ਕਿਹਾ ਕਿ ‘ਮੈਂ ਮਹਾਮਾਰੀ ਦੇ ਸ਼ੁਰੂ ਤੋਂ ਹੀ ਚਿਤਾਵਨੀ ਦਿੰਦਾ ਆ ਰਿਹਾ ਹਾਂ ਕਿ ਜਦ ਤੱਕ ਸਾਰੇ ਸੁਰੱਖਿਅਤ ਨਹੀਂ ਹੋਣਗੇ ਕੋਈ ਵੀ ਸੁਰੱਖਿਅਤ ਨਹੀਂ ਹੋਵੇਗਾ। ਵੈਕਸੀਨ, ਟੈਸਟ, ਦਵਾਈਆਂ ਤੇ ਸਪਲਾਈ ਤੱਕ ਪਹੁੰਚ ਸਾਰਿਆਂ ਦੀ ਇਕੋ-ਜਿਹੀ ਨਹੀਂ ਰਹੀ। ਆਕਸੀਜਨ ਦੀ ਕਮੀ ਨੇ ਗਰੀਬ ਮੁਲਕਾਂ ਨੂੰ ਵਾਇਰਸ ਦੇ ਰਹਿਮ ‘ਤੇ ਛੱਡ ਦਿੱਤਾ।’ ਗੁਟੇਰੇਜ਼ ਨੇ ਜ਼ੋਰ ਦੇ ਕਿਹਾ ਕਿ ਪੂਰੀ ਦੁਨੀਆ ਵਿਚ ਟੀਕਾਕਰਨ ਹੀ ਮਹਾਮਾਰੀ ‘ਤੇ ਲਗਾਮ ਕੱਸਣ ਦਾ ਇਕੋ-ਇਕ ਤਰੀਕਾ ਹੈ।
82 ਪ੍ਰਤੀਸ਼ਤ ਟੀਕੇ ਅਮੀਰ ਮੁਲਕਾਂ ਨੇ ਹੀ ਖਰੀਦੇ
ਅੰਤੋਨੀਓ ਗੁਟੇਰੇਜ਼ ਨੇ ਕਿਹਾ ਕਿ ਦੁਨੀਆ ਵਿਚ ਹੁਣ ਤੱਕ ਤਿਆਰ ਹੋਈ 82 ਪ੍ਰਤੀਸ਼ਤ ਵੈਕਸੀਨ ਅਮੀਰ ਮੁਲਕਾਂ ਨੇ ਖਰੀਦੀ ਹੈ ਤੇ ਸਿਰਫ਼ 0.3 ਪ੍ਰਤੀਸ਼ਤ ਹੀ ਗਰੀਬ ਮੁਲਕਾਂ ਤੱਕ ਪਹੁੰਚੀ ਹੈ। ਗੁਟੇਰੇਜ਼ ਨੇ ਮੁੜ ਸੱਦਾ ਦਿੱਤਾ ਕਿ ਜੀ20 ਮੁਲਕ ਇਕ ਟਾਸਕ ਫੋਰਸ ਬਣਾਉਣ ਜਿੱਥੇ ਸਾਰੇ ਜਣੇ ਮਿਲ ਕੇ ਵੈਕਸੀਨ ਉਤਪਾਦਨ ਸਮਰੱਥਾ ਵਧਾਉਣ ਲਈ ਕੰਮ ਕਰਨ। ਉਨ੍ਹਾਂ ਕਿਹਾ ਕਿ ਵਿਸ਼ਵ ਸਿਹਤ ਸੰਗਠਨ, ਆਲਮੀ ਵਿੱਤੀ ਸੰਸਥਾਵਾਂ ਫਾਰਮਾ ਕੰਪਨੀਆਂ ਤੇ ਹੋਰ ਹਿੱਤਧਾਰਕਾਂ ਨਾਲ ਨਜਿੱਠਣ ਦੇ ਸਮਰੱਥ ਹਨ।

 

Check Also

ਮਾਸਕੋ ’ਚ ਅੱਤਵਾਦੀ ਹਮਲੇ ਦੌਰਾਨ 60 ਵਿਅਕਤੀਆਂ ਦੀ ਹੋਈ ਮੌਤ

ਇਸਲਾਮਿਕ ਸਟੇਟ ਨੇ ਹਮਲੇ ਦੀ ਲਈ ਜ਼ਿੰਮੇਵਾਰੀ ਮਾਸਕੋ/ਬਿਊਰੋ ਨਿਊਜ਼ : ਰੂਸ ਦੀ ਰਾਜਧਾਨੀ ਮਾਸਕੋ ’ਚ …