Breaking News
Home / ਭਾਰਤ / ਮੇਹੁਲ ਚੋਕਸੀ ਡੋਮਿਨਿਕਾ ਤੋਂ ਗ੍ਰਿਫਤਾਰ

ਮੇਹੁਲ ਚੋਕਸੀ ਡੋਮਿਨਿਕਾ ਤੋਂ ਗ੍ਰਿਫਤਾਰ

ਐਂਟੀਗੁਆ ਦੇ ਪ੍ਰਧਾਨ ਮੰਤਰੀ ਬੋਲੇ – ਭਾਰਤ ਨੂੰ ਸੌਂਪ ਦਿਆਂਗੇ ਚੋਕਸੀ
ਨਵੀਂ ਦਿੱਲੀ : ਪੰਜਾਬ ਨੈਸ਼ਨਲ ਬੈਂਕ ਘੁਟਾਲੇ ਦੇ ਆਰੋਪੀ ਅਤੇ ਭਗੌੜੇ ਹੀਰਾ ਕਾਰੋਬਾਰੀ ਮੇਹੁਲ ਚੋਕਸੀ ਨੂੰ ਡੋਮਿਨਿਕਾ ਤੋਂ ਗ੍ਰਿਫਤਾਰ ਕਰ ਲਿਆ ਗਿਆ। ਐਂਟੀਗੁਆ ਦੇ ਮੀਡੀਆ ਨੇ ਦਾਅਵਾ ਕੀਤਾ ਕਿ 62 ਸਾਲਾ ਚੋਕਸੀ ਡੋਮਿਨਿਕਾ ਤੋਂ ਕਿਊਬਾ ਭੱਜਣ ਦੀ ਫਿਰਾਕ ਵਿਚ ਸੀ ਅਤੇ ਸੀ.ਆਈ.ਡੀ. ਨੇ ਉਸ ਨੂੰ ਦਬੋਚ ਲਿਆ। ਜ਼ਿਕਰਯੋਗ ਹੈ ਕਿ ਚੋਕਸੀ 3 ਦਿਨ ਪਹਿਲਾਂ ਐਂਟੀਗੁਆ ਅਤੇ ਬਾਰਬੁਡਾ ਤੋਂ ਲਾਪਤਾ ਹੋ ਗਿਆ ਸੀ। ਇਸ ਤੋਂ ਬਾਅਦ ਇੰਟਰਪੋਲ ਨੇ ਉਸਦੇ ਖਿਲਾਫ ਨੋਟਿਸ ਵੀ ਜਾਰੀ ਕਰ ਦਿੱਤਾ ਸੀ। ਇਸੇ ਦੌਰਾਨ ਐਂਟੀਗੁਆ ਦੇ ਪ੍ਰਧਾਨ ਮੰਤਰੀ ਗੇਸਟਨ ਬਰਾਊਨੀ ਨੇ ਕਿਹਾ ਕਿ ਅਸੀਂ ਚੋਕਸੀ ਭਾਰਤ ਨੂੰ ਸੌਂਪ ਦਿਆਂਗੇ। ਉਧਰ ਦੂਜੇ ਪਾਸੇ ਚੋਕਸੀ ਦੇ ਵਕੀਲ ਵਿਜੇ ਅਗਰਵਾਲ ਨੇ ਕਿਹਾ ਮੈਂ ਚੋਕਸੀ ਦੇ ਪਰਿਵਾਰ ਨਾਲ ਗੱਲ ਕੀਤੀ ਹੈ ਅਤੇ ਚੋਕਸੀ ਦਾ ਪਰਿਵਾਰ ਉਸਦੀ ਜਾਣਕਾਰੀ ਮਿਲਣ ਤੋਂ ਰਾਹਤ ਮਹਿਸੂਸ ਕਰ ਰਿਹਾ ਹੈ। ਪੀਐਨਬੀ ਦੇ ਕਰੋੜਾਂ ਰੁਪਏ ਦੇ ਘੁਟਾਲੇ ਦਾ ਆਰੋਪੀ ਚੋਕਸੀ ਜਨਵਰੀ 2018 ਵਿਚ ਭਾਰਤ ‘ਚੋਂ ਵਿਦੇਸ਼ ਭੱਜ ਗਿਆ ਸੀ। ਪੀਐਨਬੀ ਘੁਟਾਲੇ ਦੀ ਜਾਂਚ ਕਰ ਰਹੀ ਸੀਬੀਆਈ ਅਤੇ ਈਡੀ ਵਰਗੀਆਂ ਏਜੰਸੀਆਂ ਚੋਕਸੀ ਦੀ ਭਾਰਤ ਹਵਾਲਗੀ ਦੀ ਮੰਗ ਕਰ ਰਹੀਆਂ ਹਨ। ਧਿਆਨ ਰਹੇ ਕਿ ਘੁਟਾਲੇ ਦਾ ਮੁੱਖ ਆਰੋਪੀ ਚੋਕਸੀ ਦਾ ਭਾਣਜਾ ਨੀਰਵ ਮੋਦੀ ਵੀ ਲੰਡਨ ਦੀ ਜੇਲ੍ਹ ਵਿਚ ਬੰਦ ਹੈ।

Check Also

ਪੰਜਾਬ ਦੇ ਚਾਰ ਜ਼ਿਲ੍ਹਿਆਂ ਦੇ ਸਰਪੰਚਾਂ ਅਤੇ ਪੰਚਾਂ ਨੂੰ 3 ਦਸੰਬਰ ਨੂੰ ਚੁਕਾਈ ਜਾਵੇਗੀ ਸਹੁੰ

ਬਰਨਾਲਾ, ਹੁਸ਼ਿਆਰਪੁਰ, ਗੁਰਦਾਸਪੁਰ ਅਤੇ ਸ੍ਰੀ ਮੁਕਤਸਰ ਸਾਹਿਬ ’ਚ ਹੋਣਗੇ ਜ਼ਿਲ੍ਹਾ ਪੱਧਰ ਸਮਾਗਮ ਚੰਡੀਗੜ੍ਹ/ਬਿਊਰੋ ਨਿਊਜ਼ : …