16.6 C
Toronto
Saturday, September 5, 2026
spot_img
Homeਜੀ.ਟੀ.ਏ. ਨਿਊਜ਼ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਦੀ ਸੜਕ ਹਾਦਸੇ 'ਚ ਗਈ ਜਾਨ

ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਦੀ ਸੜਕ ਹਾਦਸੇ ‘ਚ ਗਈ ਜਾਨ

ਸਾਬਕਾ ਓਲੰਪੀਅਨ ਅਲੈਗਜ਼ੈਂਡਰਾ ਪੌਲ ਦੀ ਸੜਕ ਹਾਦਸੇ ‘ਚ ਗਈ ਜਾਨਓਟਵਾ/ਬਿਊਰੋ ਨਿਊਜ਼ : ਕੈਨੇਡਾ ਦੀ ਸਾਬਕਾ ਓਲੰਪੀਅਨ ਸਕੇਟਰ ਅਲੈਗਜ਼ੈਂਡਰਾ ਪੌਲ ਦੀ ਲੰਘੇ ਦਿਨੀਂ ਉਨਟਾਰੀਓ ‘ਚ ਸੜਕ ਹਾਦਸੇ ‘ਚ ਮੌਤ ਹੋ ਗਈ।
ਅਲੈਗਜ਼ੈਂਡਰਾ ਪੌਲ 31 ਸਾਲਾਂ ਦੀ ਸੀ। ਪੁਲਿਸ ਨੇ ਦੱਸਿਆ ਕਿ ਪੌਲ ਆਪਣੇ ਬੱਚੇ ਨਾਲ ਇੱਕ ਵਾਹਨ ਵਿੱਚ ਸੀ ਜਦੋਂ ਮੈਲਨਕਥੌਨ ਟਾਊਨਸ਼ਿਪ ਵਿੱਚ ਕਾਊਂਟੀ ਰੋਡ 124 ‘ਤੇ ਇੱਕ ਟਰੱਕ ਉਸਾਰੀ ਵਾਲੇ ਜ਼ੋਨ ‘ਚ ਦਾਖਲ ਹੋ ਗਿਆ ਅਤੇ ਲਾਈਨ ‘ਚ ਖੜ੍ਹੀਆਂ ਕਾਰਾਂ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਬੱਚੇ ਨੂੰ ਮਾਮੂਲੀ ਸੱਟਾਂ ਲੱਗੀਆਂ ਅਤੇ ਉਸ ਦਾ ਹਸਪਤਾਲ ‘ਚ ਇਲਾਜ ਕਰਵਾਇਆ ਗਿਆ।

RELATED ARTICLES
POPULAR POSTS