Breaking News
Home / ਜੀ.ਟੀ.ਏ. ਨਿਊਜ਼ / ਸੈਂਟੋਸ ਨੂੰ ਮਿਊਂਸਪਲ ਫਾਇਨਾਂਸ, ਇਨਫ੍ਰਾਸਟ੍ਰਕਚਰ ਤੇ ਟ੍ਰਾਂਸਪੋਰਟੇਸ਼ਨ ਦੀ ਸਟੈਂਡਿੰਗ ਕਮੇਟੀ ਦਾ ਚੇਅਰ ਕੀਤਾ ਗਿਆ ਨਿਯੁਕਤ

ਸੈਂਟੋਸ ਨੂੰ ਮਿਊਂਸਪਲ ਫਾਇਨਾਂਸ, ਇਨਫ੍ਰਾਸਟ੍ਰਕਚਰ ਤੇ ਟ੍ਰਾਂਸਪੋਰਟੇਸ਼ਨ ਦੀ ਸਟੈਂਡਿੰਗ ਕਮੇਟੀ ਦਾ ਚੇਅਰ ਕੀਤਾ ਗਿਆ ਨਿਯੁਕਤ

ਬਰੈਂਪਟਨ : ਫੈਡਰੇਸ਼ਨ ਆਫ ਕੈਨੇਡੀਅਨ ਮਿਊਂਸਪੈਲਿਟੀਜ਼ ਵੱਲੋਂ ਇਹ ਐਲਾਨ ਕੀਤਾ ਗਿਆ ਹੈ ਕਿ ਬਰੈਂਪਟਨ ਰੀਜਨਲ ਕੌਂਸਲਰ ਰੋਵੇਨਾ ਸੈਂਟੋਜ਼ ਨੂੰ ਮਿਊਂਸਪਲ ਫਾਇਨਾਂਸ, ਇਨਫਰਾਸਟ੍ਰਕਚਰ ਐਂਡ ਟਰਾਂਸਪੋਰਟੇਸ਼ਨ 2023-2024 ਦੀ ਸਟੈਂਡਿੰਗ ਕਮੇਟੀ ਦਾ ਚੇਅਰ ਨਿਯੁਕਤ ਕੀਤਾ ਗਿਆ ਹੈ। ਉਨ੍ਹਾਂ ਨੂੰ ਐਫਸੀਐਮ ਦੇ ਪ੍ਰੈਜ਼ੀਡੈਂਟ ਸਕੌਟ ਪੀਅਰਸ ਵੱਲੋਂ ਨਿਯੁਕਤ ਕੀਤਾ ਗਿਆ। ਐਫਸੀਐਮ ਦੀ ਸਟੈਂਡਿੰਗ ਕਮੇਟੀ ਮਿਊਂਸਪਲ ਫਾਇਨਾਂਸ, ਇਨਫਰਾਸਟ੍ਰਕਚਰ, ਟਰਾਂਸਪੋਟ੍ਰੇਸ਼ਨ ਦਾ ਬਹੁਤਾ ਧਿਆਨ ਇੰਫਰਾਸਟ੍ਰਕਚਰ, ਪਬਲਿਕ ਟਰਾਂਜ਼ਿਟ, ਮੋਬਿਲਿਟੀ, ਟਰਾਂਸਪੋਟ੍ਰੇਸ਼ਨ, ਟੈਲੀ ਕਮਿਊਨਿਕੇਸ਼ਨਜ਼, ਫਾਇਨਾਂਸ ਤੇ ਪ੍ਰੋਕਿਓਰਮੈਂਟ, ਕੌਮਾਂਤਰੀ ਵਪਾਰ ਤੇ ਮਿਊਂਸਪਲ ਫਾਇਨਾਂਸ ਤੇ ਆਟੋਨੋਮੀ ਉੱਤੇ ਕੇਂਦਰਿਤ ਰਹਿੰਦਾ ਹੈ। ਸਿਟੀ ਆਫ ਬਰੈਂਪਟਨ ਦੀਆਂ ਫੈਡਰਲ ਤਰਜੀਹਾਂ ਕਮੇਟੀ ਦੀਆਂ ਤਰਜੀਹਾਂ ਨਾਲ ਕਾਫੀ ਮੇਲ ਖਾਂਦੀਆਂ ਹਨ। ਬਰੈਂਪਟਨ ਤੇ ਕੈਨੇਡੀਅਨ ਮਿਊਂਸਪੈਲਿਟੀਜ਼ ਦੇ ਪੱਖ ਉੱਤੇ ਫੈਡਰਲ ਪੱਧਰ ਉਤੇ ਸਿਟੀ ਦੀ ਪੈਰਵੀ ਕਰਨ ਦਾ ਇਹ ਸੁਨਹਿਰਾ ਮੌਕਾ ਹੈ। ਇਸ ਕਮੇਟੀ ਦਾ ਮੁੱਖ ਮਕਸਦ ਨਵੇਂ ਮਿਊਂਸਪਲ ਗ੍ਰੋਥ ਫਰੇਮਵਰਕ ਦਾ ਨਿਰਮਾਣ ਕਰਨਾ ਹੈ। ਬਰੈਂਪਟਨ ਵਰਗੀਆਂ ਮਿਊਂਸਪੈਲਿਟੀਜ਼ ਕੈਨੇਡਾ ਦੇ ਪਬਲਿਕ ਇਨਫਰਾਸਟ੍ਰਕਚਰ ਦਾ 60 ਫੀਸਦੀ ਤੋਂ ਵੱਧ ਮੈਨੇਜ ਕਰਦੀਆਂ ਹਨ ਪਰ ਉਨ੍ਹਾਂ ਨੂੰ ਇੱਕਠੇ ਕੀਤੇ ਜਾਣ ਵਾਲੇ ਹਰੇਕ ਟੈਕਸ ਡਾਲਰ ਦਾ 8 ਤੇ 10 ਸੈਂਟ ਹੀ ਮਿਲਦਾ ਹੈ। ਇਸ ਤੋਂ ਪਹਿਲਾਂ ਕਾਊਂਸਲਰ ਸੈਂਟੋਜ਼ ਮਿਊਂਸਪਲ ਫਾਇਨਾਂਸ, ਇਨਫਰਾਸਟ੍ਰਕਚਰ ਤੇ ਟਰਾਂਸਪੋਰਟੇਸ਼ਨ ਬਾਰੇ ਸਟੈਂਡਿੰਗ ਕਮੇਟੀ ਦੀ ਤਿੰਨ ਸਾਲ ਤੱਕ ਮੈਂਬਰ ਰਹਿ ਚੁੱਕੀ ਹੈ, ਇਸ ਤੋਂ ਇਲਾਵਾ ਐਂਟੀ ਰੇਸਿਜ਼ਮ ਤੇ ਇਕੁਇਟੀ ਦੀ ਸਟੈਂਡਿੰਗ ਕਮੇਟੀ ਦੀ ਦੋ ਕਾਰਜਕਾਲ ਵਾਸਤੇ ਵਾਈਸ ਚੇਅਰ ਰਹੀ, ਇਸ ਦੇ ਨਾਲ ਹੀ ਮਿਊਂਸਪਲ ਗਵਰਮੈਂਟ ਵਿੱਚ ਮਹਿਲਾਂਵਾਂ ਦੀ ਵਧੇਰੇ ਹਿੱਸੇਦਾਰੀ ਲਈ ਸਟੈਂਡਿੰਗ ਕਮੇਟੀ ਦੀ ਮੈਂਬਰ ਵੀ ਰਹੀ।

Check Also

ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡਾ ਡੇਅ ਮੌਕੇ ਕੈਡੀਅਨ ਕਦਰਾਂ-ਕੀਮਤਾਂ ਦੀ ਕੀਤੀ ਪ੍ਰਸੰਸਾ

ਓਟਵਾ/ਬਿਊਰੋ ਨਿਊਜ਼ : ਕੈਨੇਡਾ ਡੇਅ ਮੌਕੇ ਆਪਣੇ ਸੰਬੋਧਨ ਦੌਰਾਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਕੈਨੇਡੀਅਨ …