Breaking News
Home / ਜੀ.ਟੀ.ਏ. ਨਿਊਜ਼ / ਓਨਟਾਰੀਓ ਬਜਟ 2016

ਓਨਟਾਰੀਓ ਬਜਟ 2016

logo-2-1-300x105ਨਵੇਂ ਰੋਜ਼ਗਾਰਾਂ ਦਾ ਖੁੱਲ੍ਹੇਗਾ ਰਾਹ
ਸਰਕਾਰ ਦੀ ਅਗਲੇ ਬਜਟ ‘ਚ ਆਰਥਿਕਤਾ ਦੀ ਮਜ਼ਬੂਤੀ, ਨਵੇਂ ਰੁਜ਼ਗਾਰ ਵਧਾਉਣ ਦੀ ਯੋਜਨਾ
ਟੋਰਾਂਟੋ/ਬਿਊਰੋ ਨਿਊਜ਼ : ਓਨਟਾਰੀਓ ਸਰਕਾਰ ਨੇ 2016-17 ਵਿਚ ਸੂਬੇ ਦੀ ਆਰਥਿਕਤਾ ਨੂੰ ਮਜਬੂਤ ਬਣਾਉਣ ਲਈ ਵਿਆਪਕ ਕਦਮ ਚੁੱਕਣ ਦੀ ਯੋਜਨਾ ਤਿਆਰ ਕੀਤੀ ਹੈ ਤਾਂ ਜੋ ਨਵੇਂ ਰੁਜ਼ਗਾਰ ਪੈਦਾ ਕਰਕੇ ਸੂਬੇ ਨੂੰ ਆਰਥਿਕ ਪੱਧਰ ‘ਤੇ ਉੱਨਤੀ ਦੇ ਦੂਜੇ ਦੌਰ ਵਿਚ ਲਿਜਾਇਆ ਜਾ ਸਕੇ। ਸਰਕਾਰ ਨੇ ਸਾਲ 2016 ਓਨਟਾਰੀਓ ਬਜਟ : ਜਾਬਸ ਫਾਰ ਟੂਡੇ ਐਂਡ ਟੁਮਾਰੋ, ਨਾਂਅ ਨਾਲ ਇਕ ਆਰਥਿਕ ਰਿਪੋਰਟ ਵੀ ਜਾਰੀ ਕੀਤੀ ਹੈ। ਇਸ ਦੇ ਅਨੁਸਾਰ ਕਿਹਾ ਗਿਆ ਹੈ ਕਿ ਸੂਬੇ ਦੀ ਆਰਥਿਕਤਾ ‘ਤੇ ਕੋਈ ਸੰਕਟ ਆਉਂਦਾ ਹੈ ਤਾਂ ਇਸ ਨਾਲ ਸਾਰੇ ਆਮ ਲੋਕ ਅਤੇ ਉਨ੍ਹਾਂ ਦੇ ਪਰਿਵਾਰ ਪ੍ਰਭਾਵਿਤ ਹੋਣਗੇ। ਅਜਿਹੇ ਵਿਚ ਬਜਟ ਵਿਚ ਇਸ ਤਰ੍ਹਾਂ ਦੇ ਪ੍ਰਬੰਧ ਕਰਨੇ ਜ਼ਰੂਰੀ ਹਨ ਕਿ ਵੱਧ ਤੋਂ ਵੱਧ ਨਵੇਂ ઠਰੁਜ਼ਗਾਰ ਪੈਦਾ ਕੀਤੇ ਜਾ ਸਕਣ ਅਤੇ ਆਰਥਿਕਤਾ ਨੂੰ ਮਜਬੂਤ ਬਣਾਇਆ ਜਾ ਸਕੇ। ਇਸ ਦੇ ਨਾਲ ਹੀ ਲੋਕਾਂ ਨੂੰ ਵਿੱਤੀ ਸੁਰੱਖਿਆ ਪ੍ਰਦਾਨ ਕਰਨ ਲਈ ਵਧੇਰੇ ਨਵੇਂ ਮੌਕਿਆਂ ਨੂੰ ਪ੍ਰਦਾਨ ਕੀਤਾ ਜਾ ਸਕੇ। ਇਸ ‘ਤੇ ਪ੍ਰਤੀਕਿਰਿਆ ਦਿੰਦਿਆਂ ਅੰਮ੍ਰਿਤ ਮਾਂਗਟ, ਐਮ.ਪੀ.ਪੀ., ਮਿਸੀਸਾਗਾ-ਬਰੈਂਪਟਨ ਸਾਊਥ ਨੇ ਆਖਿਆ ਕਿ ਓਨਟਾਰੀਓ ਬਜਟ 2016 ਤੋਂ ਇਹ ਸਾਫ਼ ਹੁੰਦਾ ਹੈ ਕਿ ਸਰਕਾਰ ਆਰਥਿਕਤਾ ਨੂੰ ਮਜਬੂਤ ਕਰਨ ਲਈ ਸਮਰਪਿਤ ਹਨ। ਕਿਉਂਕਿ ਇਸ ਨਾਲ ਹੀ ਆਮ ਲੋਕ ਮਜਬੂਤ ਹੋਣਗੇ। ਨਵੇਂ ਓਨਟਾਰੀਓ ਸਟੂਡੈਂਟ ਗ੍ਰਾਂਟ ਨਾਲ ਅਜਿਹੇ ਪੋਸਟ ਸੈਕੰਡਰੀ ਵਿਦਿਆਰਥੀਆਂ ਨੂੰ ਲਾਭ ਮਿਲੇਗਾ, ਜਿਨ੍ਹਾਂ ਦੇ ਪਰਿਵਾਰ ਦੀ ਆਮਦਨ 50 ਹਜ਼ਾਰ ਡਾਲਰ ਸਾਲਾਨਾ ਤੋਂ ਘੱਟ ਹੈ। ਇਸ ਨਾਲ ਕਰੀਬ 2.5 ਲੱਖ ਵਿਦਿਆਰਥੀਆਂ ਨੂੰ ਫ਼ਾਇਦਾ ਹੋਵੇਗਾ। ਉਥੇ, ਹੁਰੋਟਾਰੀਓ ਐਲ.ਆਰ.ਟੀ. ਅਤੇ ਹਾਈਵੇਅ 410 ਨੂੰ ਖੁੱਲ੍ਹਾ ਕਰਨ ਨਾਲ ਵੀ ਪੂਰੇ ਖੇਤਰ ਦੀ ਆਰਥਿਕਤਾ ਨੂੰ ਲਾਭ ਮਿਲੇਗਾ ਅਤੇ ਹਜ਼ਾਰਾਂ ਨਵੇਂ ਰੁਜ਼ਗਾਰ ਵੀ ਮਿਲਣਗੇ। ઠ
ਸਾਡੀ ਯੋਜਨਾ ਹੈ ਕਿ ਆਰਥਿਕਤਾ ਨੂੰ ਸਭ ਤੋਂ ਮਹੱਤਵਪੂਰਨ ਪਹਿਲਾਂ ਵਿਚ ਨਿਵੇਸ਼ ਕੀਤਾ ਜਾਵੇ ਅਤੇ ਬਜਟ ਘਾਟਾ ਖ਼ਤਮ ਕੀਤਾ ਜਾਵੇਗਾ। ਅਗਲੇ ਸਾਲ ਬੈਲੈਂਸ ਬਜਟ ਲਿਆਉਣ ਵਿਚ ਵੀ ਸਫ਼ਲਤਾ ਮਿਲੇਗੀ। ਸਰਕਾਰ ਨੌਜਵਾਨਾਂ ਅਤੇ ਬੱਚਿਆਂ ਨੂੰ ਲਈ ਆਟਿਜ਼ਮ ਸਰਵਿਸਜ਼ ਨੂੰ ਬਿਹਤਰ ਬਣਾਉਣ ਲਈ 5 ਸਾਲਾਂ ਵਿਚ 333 ਮਿਲੀਅਨ ਡਾਲਰ ਖਰਚ ਕਰੇਗੀ।
ਸਰਕਾਰ ਅਗਲੇ 12 ਸਲਾਂ ਵਿਚ ਸੜਕਾਂ, ਪੁਲਾਂ, ਪਬਲਿਕ ਟ੍ਰਾਂਜਿਟ, ਹਸਪਤਾਲਾਂ ਅਤੇ ਸਕੂਲਾਂ ਵਿਚ 160 ਬਿਲੀਅਨ ਡਾਲਰ ਤੋਂ ਵਧੇਰੇ ਦਾ ਨਿਵੇਸ਼ ਕਰੇਗੀ ਤਾਂ ਜੋ ਆਰਥਿਕਤਾ ਨੂੰ ਮਜਬੂਤ ਬਣਾਉਣ ਦੇ ਨਾਲ ਹੀ ਲੱਖਾਂ ਨਵੇਂ ਰੁਜ਼ਗਾਰ ਪੈਦਾ ਕੀਤੇ ਜਾ ਸਕਣ।
1 ਲੱਖ 70 ਸੀਨੀਅਰਾਂ ਨੂੰ ਦਵਾਈਆਂ ਲਈ ਬਿਹਤਰ ਸਹੂਲਤਾਂ ਪ੍ਰਾਪਤ ਹੋਣਗੀਆਂ।
ਅਗਲੇ ਤਿੰਨ ਸਾਨਾਂ ਵਿਚ ਹਸਪਤਾਲਾਂ ਲਈ 155 ਮਿਲੀਅਨ ਦੀ ਫ਼ੰਡਿੰਗ ਕੀਤੀ ਜਾਵੇਗੀ। ਕੈਂਸਰ ਕੇਅਰ ਸਰਵਿਸਜ਼ ਨੂੰ ਬਿਹਤਰ ਬਣਾਉਣ ਲਈ 130 ਮਿਲੀਅਨ ਡਾਲਰ ਦਾ ਨਿਵੇਸ਼ ਕੀਤਾ ਜਾਵੇਗਾ। ਸਸਤੇ ਘਰਾਂ ਲਈ ਵੀ 178 ਮਿਲੀਅਨ ਡਾਲਰ ਦਾ ਨਿਵੇਸ਼ ਹੋਵੇਗਾ।

Check Also

ਜਗਮੀਤ ਸਿੰਘ ਦੇ ਫੈਸਲੇ ਨਾਲ ਟਰੂਡੋ ਸਰਕਾਰ ‘ਤੇ ਖਤਰੇ ਦੇ ਬੱਦਲ

ਟੋਰਾਂਟੋ/ਬਿਊਰੋ ਨਿਊਜ਼ : ਜਸਟਿਨ ਟਰੂਡੋ ਦੀ ਸਰਕਾਰ ਵੱਡੇ ਸਿਆਸੀ ਸੰਕਟ ਵਿਚ ਘਿਰਦੀ ਨਜ਼ਰ ਆ ਰਹੀ …