10.3 C
Toronto
Friday, November 7, 2025
spot_img
Homeਜੀ.ਟੀ.ਏ. ਨਿਊਜ਼ਓਨਟਾਰੀਓ ਹਸਪਤਾਲਾਂ 'ਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰੇਗਾ

ਓਨਟਾਰੀਓ ਹਸਪਤਾਲਾਂ ‘ਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰੇਗਾ

logo-2-1-300x105ਕਵੀਨਸ ਪਾਰਕ : ਓਨਟਾਰੀਓ ਸਰਕਾਰ ਨੇ 2016 ਦੇ ਬਜਟ ਵਿਚ ਹਸਪਤਾਲਾਂ ਵਿਚ ਸੇਵਾਵਾਂ ਦੇ ਵਿਸਥਾਰ ਵਿਚ 345 ਮਿਲੀਅਨ ਡਾਲਰ ਦਾ ਨਵਾਂ ਨਿਵੇਸ਼ ਕਰਨ ਦੀ ਯੋਜਨਾ ਬਣਾਈ ਹੈ। ਇਸ ਨਾਲ ਸੂਬੇ ਦੇ ਲੋਕਾਂ ਨੂੰ ਹਾਈ ਕੁਆਲਿਟੀ ਹੈਲਥ ਕੇਅਰ ਪ੍ਰਾਪਤ ਹੋ ਸਕੇਗੀ। ਇਸ ਫ਼ੰਡਿੰਗ ਨਾਲ ਸਰਕਾਰ ਹਸਪਤਾਲਾਂ ਵਿਚ ਨਵੀਆਂ ਸਹੂਲਤਾਂ ਨੂੰ ਸ਼ੁਰੂ ਕਰਨ ਦੇ ਨਾਲ ਹੀ ਕਈ ਸਰਵਿਸਜ਼ ਦਾ ਵੇਟਿੰਗ ਪੀਰੀਅਡ ਵੀ ਘੱਟ ਕਰ ਸਕੇਗੀ।
ઠਸਰਕਾਰ ਨੇ ਇਸ ਦੇ ਨਾਲ ਹੀ ਮੈਡੀਕਲ ਸੈਕਟਰ ਦੀ ਬੇਸ ਫ਼ੰਡਿੰਗ ਵਿਚ ਵੀ 1 ਫ਼ੀਸਦੀ ਦਾ ਵਾਧਾ ਕੀਤਾ ਹੈ। ਸਰਕਾਰ ਨੇ ਬਜਟ ਦੀਆਂ ਮਦਾਂ ਅਨੁਸਾਰ 175 ਮਿਲੀਅਨ ਡਾਲਰ ਦਾ ਨਿਵੇਸ਼ ਨਵੇਂ ਅਤੇ ਰੀਡਿਵੈਲਪ ਕੀਤੇ ਗਏ ਹਸਪਤਾਲਾਂ ਵਿਚ ਨਵੀਆਂ ਸਰਵਿਸਜ਼ ਵਰਗੇ ਅੰਗ ਅਤੇ ਟਿਸ਼ੂਜ਼ ਟਰਾਂਸਪਲਾਂਟ ਲਈ ਨਿਵੇਸ਼ ਕੀਤਾ ਜਾਵੇਗਾ। 160 ਮਿਲੀਅਨ ਤੋਂ ਵਧੇਰੇ ਡਾਲਰ ਨੂੰ ਵੱਖ-ਵੱਖ ਸਰਜਰੀਜ਼ ਅਤੇ ਮੈਡੀਕਲ ਇਲਾਜ ਲਈ ਵੇਟਿੰਗ ਪੀਰੀਅਡ ਨੂੰ ਘੱਟ ਕਰਨ ਲਈ ਖਰਚ ਕੀਤਾ ਜਾਵੇਗਾ। ਗੋਡੇ ਅਤੇ ਚੂਲੇ ਬਦਲਣ ਦੀ ਸਰਜਰੀ ਵੀ ਜਲਦ ਹੋ ਸਕੇਗੀ। ਮੋਤੀਆ ਦਾ ਅਪਰੇਸ਼ਨ ਵੀ ਜਲਦ ਹੋਵੇਗਾ। ਉਥੇ ਹੀ 7.5 ਮਿਲੀਅਨ ਡਾਲਰ ਛੋਟੇ ਅਤੇ ਪੇਂਡੂ ਹਸਪਤਾਲਾਂ ਦੇ ਵਿਕਾਸ ‘ਤੇ ਖਰਚ ਹੋਣਗੇ। ਇਸ ਦੇ ਨਾਲ ਹੀ 20 ਮਿਲੀਅਨ ਦਾ ਇਕ ਨਵਾਂ ਸਮਾਲ ਐਂਡ ਰੂਰਲ ਹਸਪਤਾਲ ਟਰਾਂਸਫ਼ਾਰਮੇਸ਼ਨ ਫ਼ੰਡ ਵੀ ਬਣਾਇਆ ਗਿਆ ਹੈ। 6 ਮਿਲੀਅਨ ਡਾਲਰ ਦਾ ਫ਼ੰਡ ਮੈਂਟਲ ਹੈਲਥ ਹਸਪਤਾਲਾਂ ਲਈ ਬਣਾਇਆ ਗਿਆ ਹੈ।  ਹੈਲਥ ਮੰਤਰੀ ਡਾ. ਏਰਿਕ ਹਾਸਕਿਨਸ ਨੇ ਆਖਿਆ ਕਿ ਨਵੀਂ ਫੰਡਿੰਗ ਨਾਲ ਮਰੀਜ਼ਾਂ ਨੂੰ ਤੇਜ਼ੀ ਨਾਲ ਬਿਹਤਰ ਇਲਾਜ ਪ੍ਰਾਪਤ ਹੋ ਸਕੇਗਾ। ਇਸ ਲਈ ਇਕ ਨਵਾਂ ਐਕਸ਼ਨ ਪਲਾਨ ਵੀ ਬਣਾਇਆ ਜਾ ਰਿਹਾ ਹੈ ਤਾਂ ਜੋ ਮਰੀਜ਼ਾਂ ਨੂੰ ਵੱਖ-ਵੱਖ ਸਰਵਿਸਜ਼ ਬਾਰੇ ਆਸਾਨੀ ਨਾਲ ਜਾਣਕਾਰੀ ਪ੍ਰਾਪਤ ਹੋ ਸਕੇ। ਕਈ ਅੰਗਾਂ ਨੂੰ ਬਦਲਣ ਦੀ ਸਰਜਰੀ ਵੀ ਕਾਫ਼ੀ ਤੇਜ਼ੀ ਨਾਲ ਹੋ ਸਕੇਗੀ। ਓਨਟਾਰੀਓ ਵਿਚ 175 ਤੋਂ ਵਧੇਰੇ ਹਸਪਤਾਲਾਂ ਅਤੇ ਹੋਰ ਮੈਡੀਕਲ ਸੇਵਾਵਾਂ ਲਈ ਸਰਕਾਰ 17.4 ਬਿਲੀਅਨ ਡਾਲਰ ਦਾ ਖਰਚ ਕਰੇਗੀ।

RELATED ARTICLES
POPULAR POSTS